ਆਈ ਤਾਜਾ ਵੱਡੀ ਖਬਰ 

ਲੋਕ ਆਪਣੀ ਜ਼ਿੰਦਗੀ ਦੇ ਵਿੱਚ ਨੌਕਰੀ ਇਸ ਕਰਕੇ ਕਰਦੇ ਹਨ ਤਾਂ ਜੋ ਉਨਾਂ ਨੂੰ ਚੰਗੀ ਤਨਖਾਹ ਮਿਲ ਸਕੇ ਤੇ ਤਨਖਾਹ ਦੇ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ l ਚੰਗੀ ਨੌਕਰੀ ਦੀ ਭਾਲ ਅੱਜ ਕੱਲ ਹਰ ਇੱਕ ਨੌਜਵਾਨ ਕਰਦਾ ਪਿਆ ਹੈ। ਪਰ ਅੱਜ ਤੁਹਾਨੂੰ ਇੱਕ ਅਜਿਹੀ ਕੁੜੀ ਬਾਰੇ ਦੱਸਾਂਗੇ, ਜਿਸ ਵੱਲੋਂ ਆਪਣੀ ਨੌਕਰੀ ਛੱਡ ਕੇ ਇੱਕ ਬੱਸ ਨੂੰ ਹੀ ਆਪਣਾ ਘਰ ਬਣਾ ਲਿਆ ਗਿਆ ਤੇ ਹੁਣ ਉਹ ਆਪਣੇ ਇੱਕ ਪਾਲਤੂ ਜਾਨਵਰ ਕੁੱਤੇ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਹੁਣ ਇੱਕ ਵੱਖਰਾ ਕੰਮ ਕਰਦੀ ਪਈ ਹੈ। ਇਸ ਔਰਤ ਨੇ ਨਾ ਸਿਰਫ ਆਪਣੀ ਨੌਕਰੀ ਛੱਡ ਦਿੱਤੀ, ਸਗੋਂ ਸਕੂਲ ਬੱਸ ਵਿਚ ਰਹਿਣ ਲੱਗ ਪਈ। ਇਸ ਦੇ ਬਾਵਜੂਦ ਹੁਣ ਉਹ ਆਪਣੀ ਨੌਕਰੀ ਦੇ ਮੁਕਾਬਲੇ ਦੁੱਗਣੀ ਕਮਾਈ ਕਰ ਰਹੀ ।

ਉਥੇ ਹੀ ਜਦੋਂ ਇਸ ਸਬੰਧ ਵਿੱਚ ਔਰਤ ਦੇ ਨਾਲ ਗੱਲਬਾਤ ਕੀਤੀ ਗਈ ਤਾਂ, ਉਸ ਵੱਲੋਂ ਆਖਿਆ ਗਿਆ ਕਿ ਪੈਸਾ ਕਮਾਉਣਾ ਕੋਈ ਆਸਾਨ ਕੰਮ ਨਹੀਂ ਹੈ। ਲੋਕ ਸਖ਼ਤ ਮਿਹਨਤ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਤਨਖਾਹ ਵਿੱਚ ਚੋਖਾ ਵਾਧਾ ਹੋ ਸਕੇ। ਇਸ ਦੇ ਨਾਲ ਹੀ ਕਾਰੋਬਾਰੀ ਦਿਨ-ਰਾਤ ਆਪਣਾ ਕਾਰੋਬਾਰ ਵਧਾਉਣ ‘ਤੇ ਜ਼ੋਰ ਦਿੰਦੇ ਹਨ, ਤਾਂ ਜੋ ਉਹ ਵੱਧ ਤੋਂ ਵੱਧ ਕਮਾਈ ਕਰ ਸਕਣ। ਇਹ ਕਹਿਣਾ ਮੁਸ਼ਕਲ ਹੈ ਕਿ ਕਾਰੋਬਾਰ ਸਫਲ ਹੋਵੇਗਾ ਜਾਂ ਨਹੀਂ। ਪਰ ਚੰਗੀ ਸਿੱਖਿਆ ਨਾਲ ਚੰਗੀ ਨੌਕਰੀ ਜ਼ਰੂਰ ਹਾਸਲ ਕੀਤੀ ਜਾ ਸਕਦੀ ਹੈ।

ਅਜਿਹੇ ‘ਚ ਜ਼ਿਆਦਾਤਰ ਲੋਕ ਨੌਕਰੀਆਂ ਲਈ ਆਪਣੇ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਦਫਤਰੀ ਕੰਮਾਂ ਤੋਂ ਪਰੇਸ਼ਾਨ ਹੋ ਜਾਂਦੇ ਹਨ। ਅਜਿਹੇ ‘ਚ ਉਹ ਗਲਤ ਫੈਸਲਾ ਲੈਂਦੇ ਹਨ। ਪਰ ਕੁਝ ਲੋਕਾਂ ਲਈ ਅਜਿਹਾ ਕਰਨਾ ਲਾਭਦਾਇਕ ਸਾਬਤ ਹੁੰਦਾ ਹੈ। ਇਸ ਔਰਤ ਦਾ ਨਾਂ ਐਲਿਸ ਐਵਰਡੀਨ ਹੈ, ਜੋ ਅਮਰੀਕਾ ਦੇ ਆਸਟਿਨ ‘ਚ ਕੰਮ ਕਰਦੀ ਸੀ।32 ਸਾਲਾ ਐਲਿਸ ਨੇ ਦੱਸਿਆ ਕਿ 2020 ਵਿੱਚ, ਉਸਨੇ ਆਸਟਿਨ, ਅਮਰੀਕਾ ਵਿੱਚ ਸਥਿਤ ਇੱਕ ਸਪਲੀਮੈਂਟ ਕੰਪਨੀ ਵਿੱਚ ਕੰਮ ਕੀਤਾ
।
ਪਰ ਉਹ ਇਸ ਕੰਮ ਤੋਂ ਥੱਕ ਚੁੱਕੀ ਸੀ। ਹੁਣ ਆਪਣੀ ਪਸੰਦ ਦੀ ਜ਼ਿੰਦਗੀ ਬਤੀਤ ਕਰ ਰਹੀ l ਫ੍ਰੀਲਾਂਸਿੰਗ ਦੇ ਕੰਮ ਰਾਹੀਂ 1 ਕਰੋੜ ਰੁਪਏ ਤੋਂ ਵੱਧ ਕਮਾ ਰਹੀ l ਐਲਿਸ ਇੱਕ ਫ੍ਰੀਲਾਂਸਰ ਕੰਟੈਂਟ ਮੈਨੇਜਰ ਵਜੋਂ ਕੰਮ ਕਰਦੀ ਹੈ। ਇਸ ਦੇ ਲਈ ਉਹ ਹਰ ਰੋਜ਼ ਸਿਰਫ 2 ਤੋਂ 3 ਘੰਟੇ ਲੈਂਦਾ ਹੈ। ਇਸ ਕੰਮ ਤੋਂ ਬਾਅਦ ਇਸ ਔਰਤ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ ਤੇ ਹਰ ਕੋਈ ਇਸ ਔਰਤ ਦੀਆਂ ਤਾਰੀਫਾਂ ਕਰਦਾ ਪਿਆ ਹੈ।

Home  ਤਾਜਾ ਖ਼ਬਰਾਂ  ਕਰੋੜਪਤੀ ਕੁੜੀ ਵਲੋਂ ਨੌਕਰੀ ਛੱਡ ਬੱਸ ਨੂੰ ਹੀ ਬਣਾ ਲਿਆ ਆਪਣਾ ਘਰ , ਹੁਣ ਕੁੱਤੇ ਤੇ ਪਤੀ ਨਾਲ ਇਹ ਕੰਮ ਕਰ ਰਹੀ !
                                                      
                              ਤਾਜਾ ਖ਼ਬਰਾਂ                               
                              ਕਰੋੜਪਤੀ ਕੁੜੀ ਵਲੋਂ ਨੌਕਰੀ ਛੱਡ ਬੱਸ ਨੂੰ ਹੀ ਬਣਾ ਲਿਆ ਆਪਣਾ ਘਰ , ਹੁਣ ਕੁੱਤੇ ਤੇ ਪਤੀ ਨਾਲ ਇਹ ਕੰਮ ਕਰ ਰਹੀ !
                                       
                            
                                                                   
                                    Previous Postਇਸ ਵਿਅਕਤੀ ਨੇ ਫਰਿਸ਼ਤਾ ਬਣ ਬਚਾਈ 600 ਬੱਚਿਆਂ ਦੀ ਜਾਨ , 49 ਸਾਲ ਤੱਕ ਦਿਲ ਚ ਦਬਾਈ ਰੱਖਿਆ ਰਾਜ
                                                                
                                
                                                                    
                                    Next Postਇਥੇ ਵਿਆਹ ਬਣਿਆ ਚਰਚਾ ਦਾ ਵਿਸ਼ਾ , ਜੋੜੇ ਨੇ ਚਲਦੀ ਟਰੇਨ ਚ ਰਚਾਇਆ ਵਿਆਹ
                                                                
                            
               
                            
                                                                            
                                                                                                                                            
                                    
                                    
                                    



