ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਜਿਨਾਂ ਲੋਕਾਂ ਨੇ ਕਾਮਯਾਬੀ ਹਾਸਲ ਕਰਨੀ ਹੁੰਦੀ, ਉਹਨਾਂ ਦੀ ਜ਼ਿੰਦਗੀ ਵਿੱਚ ਆਈਆਂ ਰੁਕਾਵਟਾਂ ਫਿਰ ਮਾਇਨੇ ਨਹੀਂ ਰੱਖਦੀਆਂ l ਅਜਿਹੇ ਲੋਕ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਚੀਰਦੇ ਹੋਏ ਅੱਗੇ ਵੱਧਦੇ ਹਨ ਤੇ ਇੱਕ ਦਿਨ ਵੱਡੇ ਮੁਕਾਮ ਉੱਤੇ ਜਰੂਰ ਪਹੁੰਚਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਛੋਟੇ ਕੱਦ ਵਾਲੇ ਮੁੰਡੇ ਨੇ ਹਾਸਲ ਕੀਤਾ ਵੱਡਾ ਮੁਕਾਮ, ਜਿਸ ਕਾਰਨ ਉਸ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ ਤੇ ਹਰ ਕੋਈ ਇਸ ਮੁੰਡੇ ਦੀਆਂ ਤਰੀਫਾਂ ਕਰਦਾ ਪਿਆ ਹੈ। ਦਰਅਸਲ ਇਹ ਤਿੰਨ ਫੁੱਟ ਕੱਦ ਦਾ ਮੁੰਡਾ, ਜਿਸ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਦੀ ਪਦਵੀ ਹਾਸਿਲ ਕੀਤੀ ਗਈ, ਜਿਸ ਕਾਰਨ ਹਰ ਕੋਈ ਇਸ ਮੁੰਡੇ ਦੇ ਹੌਸਲੇ ਦੀ ਤਾਰੀਫ ਕਰ ਰਿਹਾ ਹੈ l

ਦੱਸਦਿਆ ਕਿ ਗੁਜਰਾਤ ਦੇ ਭਾਵਨਗਰ ‘ਚ ਗਣੇਸ਼ ਬਰੈਯਾ ਨਾਮ ਦਾ ਨੌਜਵਾਨ ਜਿਸ ਦਾ ਕਦ ਸਿਰਫ 3 ਫੁੱਟ ਹੈ, ਉਹ ਹੁਣ ਡਾਕਟਰ ਬਣ ਗਏ ਹਨ। ਜੋ ਕੋਈ ਵੀ ਡਾਕਟਰ ਗਣੇਸ਼ ਦੇ ਛੋਟੇ ਕੱਦ ਅਤੇ ਵੱਡੀ ਹਿੰਮਤ ਨੂੰ ਦੇਖਦਾ ਹੈ, ਉਹ ਦੰਦ ਹੇਠਾਂ ਉਂਗਲੀਆਂ ਦਬਾ ਲੈਂਦਾ ਹੈ। ਪਰ ਉਸ ਲਈ ਇਸ ਮੁਕਾਮ ਤੱਕ ਪਹੁੰਚਣ ਦਾ ਰਾਸਤਾ ਕੋਈ ਆਸਾਨ ਨਹੀਂ ਸੀ, ਬਲਕਿ ਡਾਕਟਰ ਬਣਨ ਤੱਕ ਦੇ ਉਸ ਦੇ ਸਫ਼ਰ ਦੀ ਕਹਾਣੀ ਸਾਰਿਆਂ ਲਈ ਪ੍ਰੇਰਨਾਦਾਇਕ ਹੈ। ਹੁਣ ਤੁਹਾਡੇ ਨਾਲ ਉਸਦੇ ਜੀਵਨ ਦੀ ਇੱਕ ਛੋਟੀ ਜਿਹੀ ਕਹਾਣੀ ਪੇਸ਼ ਕਰਦੇ ਹਾਂ। ਕੁਝ ਸਾਲ ਪਿੱਛੇ ਜਾਂਦੇ ਹਾਂ ਤੇ ਗੱਲ ਉਸ ਵੇਲੇ ਦੀ ਕਰਦੇ ਹਾਂ ਜਦੋਂ ਮੈਡੀਕਲ ਕੌਂਸਲ ਆਫ ਇੰਡੀਆ ਨੇ ਡਾਕਟਰ ਗਣੇਸ਼ ਨੂੰ ਉਸ ਦੇ ਛੋਟੇ ਕੱਦ ਕਾਰਨ MBBS ਕਰਨ ਲਈ ਅਯੋਗ ਕਰਾਰ ਦਿੱਤਾ ਸੀ।

ਇਸ ਤੋਂ ਬਾਅਦ ਉਸ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ, ਜ਼ਿਲ੍ਹਾ ਕੁਲੈਕਟਰ ਅਤੇ ਰਾਜ ਦੇ ਸਿੱਖਿਆ ਮੰਤਰੀ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਸ ਨੇ ਸਾਲ 2019 ਵਿੱਚ ਕੇਸ ਜਿੱਤ ਲਿਆ। ਫਿਰ ਉਸਨੇ 2019 ਵਿੱਚ MBBS ਵਿੱਚ ਦਾਖਲਾ ਲਿਆ ਅਤੇ ਹੁਣ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਭਾਵਨਗਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਿਹਾ ਹੈ।

ਇਸ ਤੋਂ ਇਲਾਵਾ ਇਸ ਨੌਜਵਾਨ ਦੇ ਵੱਲੋਂ ਆਪਣੀ ਕਹਾਣੀ ਮੀਡੀਆ ਦੇ ਨਾਲ ਵੀ ਸਾਂਝੀ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਉਸਨੇ ਆਪਣੇ ਜੀਵਨ ਦੇ ਵਿੱਚ ਇਸ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਕਿੰਨਾ ਸੰਘਰਸ਼ ਵੇਖਿਆ ਹੈ l

Home  ਤਾਜਾ ਖ਼ਬਰਾਂ  ਛੋਟੇ ਕੱਦ ਨਾਲ ਵੀ ਮੁੰਡੇ ਨੇ ਹਾਸਿਲ ਕੀਤਾ ਉੱਚਾ ਮੁਕਾਮ , 3 ਫੁੱਟ ਦਾ ਕੱਦ ਹੋਣ ਤੇ ਵੀ ਹਾਸਿਲ ਕੀਤੀ ਹਸਪਤਾਲ ਚ ਸਰਕਾਰੀ ਡਾਕਟਰ ਦੀ ਪਦਵੀ
                                                      
                              ਤਾਜਾ ਖ਼ਬਰਾਂ                               
                              ਛੋਟੇ ਕੱਦ ਨਾਲ ਵੀ ਮੁੰਡੇ ਨੇ ਹਾਸਿਲ ਕੀਤਾ ਉੱਚਾ ਮੁਕਾਮ , 3 ਫੁੱਟ ਦਾ ਕੱਦ ਹੋਣ ਤੇ ਵੀ ਹਾਸਿਲ ਕੀਤੀ ਹਸਪਤਾਲ ਚ ਸਰਕਾਰੀ ਡਾਕਟਰ ਦੀ ਪਦਵੀ
                                       
                            
                                                                   
                                    Previous Postਇਥੇ ਹਸਪਤਾਲ ਚ ਵਾਪਰਿਆ ਵੱਡਾ ਚਮਤਕਾਰ , ਡਾਕਟਰਾਂ ਨੇ ਸਫਲਤਾਪੂਰਵਕ ਕੀਤਾ ਹੱਥਾਂ ਦਾ ਟ੍ਰਾਂਸਪਲਾਂਟ
                                                                
                                
                                                                    
                                    Next Postਪੰਜਾਬ ਚ ਇਥੇ ਅਣਪਛਾਤੇ ਜੰਗਲੀ ਜਾਨਵਰਾਂ ਵਲੋਂ ਭੇਡਾਂ ਤੇ ਕੀਤਾ ਹਮਲਾ , ਹੋਈ 53 ਭੇਡਾਂ ਦੀ ਮੌਤ
                                                                
                            
               
                            
                                                                            
                                                                                                                                            
                                    
                                    
                                    



