ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਹਰ ਰੋਜ਼ ਸੜਕੀ ਹਾਦਸੇ ਵੱਧ ਰਹੇ ਹਨ l ਜਿਸ ਦੇ ਨਤੀਜੇ ਵਜੋਂ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ l ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹਰ ਰੋਜ਼ ਲੋਕ ਆਪਣੀਆਂ ਕੀਮਤੀ ਜਾਨਾ ਇਨਾ ਸੜਕੀ ਹਾਦਸਾ ਦੌਰਾਨ ਗੁਆ ਰਹੇ ਹਨ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਕੰਮ ਤੇ ਜਾ ਰਹੇ ਦੋ ਸਕੇ ਭਰਾਵਾਂ ਦੇ ਨਾਲ ਇੱਕ ਅਜਿਹੀ ਦਰਦਨਾਕ ਘਟਨਾ ਵਾਪਰੀ, ਜਿਸ ਦੇ ਕਾਰਨ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ l ਇਹ ਦਰਦਨਾਕ ਮਾਮਲਾ ਭੂੰਗਾ ਤੋਂ ਸਾਹਮਣੇ ਆਇਆ l ਜਿੱਥੇ ਦੇ ਬੱਸ ਸਟੈਂਡ ਨਜ਼ਦੀਕ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਦੋ ਸਕੇ ਭਰਾ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹੁਸ਼ਿਆਰਪੁਰ ਤੋਂ ਦਸੂਹਾ ਵੱਲ ਕੰਮ ‘ਤੇ ਜਾ ਰਹੇ ਸੀ। ਉਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਇਹੋ ਜਿਹਾ ਦਰਦਨਾਕ ਹਾਦਸਾ ਵਾਪਰ ਜਾਵੇਗਾ l ਜਦੋਂ ਇਹ ਨੌਜਵਾਨ ਆਪਣੇ ਘਰ ਤੋਂ ਕੰਮ ਨੂੰ ਜਾਣ ਦੇ ਲਈ ਨਿਕਲਦੇ ਹਨ ਤਾਂ, ਮੋਟਰਸਾਈਕਲ ਤੇ ਜਾ ਰਹੇ ਇਹਨਾਂ ਭਰਾਵਾਂ ਨੇ ਜਿਵੇਂ ਹੀ ਅੱਗੇ ਜਾ ਰਹੀ ਗੱਡੀ ਦੇ ਕਾਰਨ ਆਪਣਾ ਮੋਟਰਸਾਈਕਲ ਹੋਲੀ ਕੀਤਾ ਤਾਂ, ਪਿੱਛੇ ਤੋਂ ਆ ਰਹੇ ਇਕ ਟਿੱਪਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਵਿੱਚ ਦੋਵੇਂ ਭਰਾ ਗੰਭੀਰ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਦੋਵੇਂ ਜ਼ਖ਼ਮੀ ਭਰਾਵਾਂ ਨੂੰ ਸਰਕਾਰੀ ਹਸਪਤਾਲ ਦਸੂਹਾ ਲਿਜਾਇਆ ਗਿਆ

ਜਿੱਥੇ ਇਕ ਭਰਾ ਦੀਪਕ ਕੁਮਾਰ ਨੂੰ ਡਾਕਟਰ ਵੱਲੋਂ ਮ੍ਰਿਤਕ ਐਲਾਨ ਦਿੱਤਾ ਤੇ ਦੂਸਰੇ ਭਰਾ ਨੂੰ ਪੀ. ਜੀ. ਆਈ ਚੰਡੀਗੜ੍ਹ ਲੈਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਗੜ੍ਹਦੀਵਾਲਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਰ ਇਸ ਦਰਦਨਾਕ ਘਟਨਾ ਤੇ ਵਾਪਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ : ਕੰਮ ਤੇ ਜਾ ਰਹੇ 2 ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ , ਘਰ ਚ ਪਿਆ ਮਾਤਮ 1 ਦੀ ਹੋਈ ਦਰਦਨਾਕ ਮੌਤ
                                                      
                                       
                            
                                                                   
                                    Previous Postਬੰਦਾ 5 ਸਾਲ ਤਕ ਹੋਟਲ ਚ ਰਹਿੰਦਾ ਰਿਹਾ ਬਿਨਾ ਕਿਰਾਏ ਤੋਂ , ਬਾਅਦ ਚ ਖੁਦ ਨੂੰ ਹੀ ਦੱਸਣ ਲਗਿਆ ਮਾਲਕ
                                                                
                                
                                                                    
                                    Next Postਮਸ਼ਹੂਰ ਦਿਗੱਜ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਘਰੋਂ ਆਈ ਵੱਡੀ ਮਾੜੀ ਖਬਰ, ਘਰੇ ਹੋਈ ਚੋਰੀ ਨੌਕਰ ਕੀਮਤੀ ਸਮਾਨ ਲੈ ਹੋਏ ਫਰਾਰ
                                                                
                            
               
                            
                                                                            
                                                                                                                                            
                                    
                                    
                                    




