ਆਈ ਤਾਜਾ ਵੱਡੀ ਖਬਰ  

ਹਰ ਇਕ ਮਨੁੱਖ ਨੂੰ ਪਰਮਾਤਮਾ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਹਰੇਕ ਸ਼ਖਸ ਨੂੰ ਭਰ ਪੇਟ ਖਾਣਾ ਮਿਲ ਸਕੇ l ਇਸ ਦੁਨੀਆਂ ਚ ਅਜਿਹੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਰੋਟੀ ਖਾਤਰ ਦਿਨ ਰਾਤ ਸੰਘਰਸ਼ ਕਰਦੇ ਹਨ, ਕਈਆਂ ਨੂੰ ਤਾਂ, ਦਿਨ ਭਰ ਉਮੀਦ ਹੀ ਨਹੀਂ ਹੁੰਦੀ ਕਿ ਉਹਨਾਂ ਨੂੰ ਅੱਜ ਰੋਟੀ ਮਿਲੇਗੀ ਜਾਂ ਫਿਰ ਨਹੀਂ l ਇੱਕ ਗਰੀਬੀ ਤੇ ਦੂਸਰਾ ਸਰੀਰਕ ਪੱਖੋ ਅਪਾਹਜ ਹੋਣ ਦੇ ਕਾਰਨ ਬਹੁਤ ਸਾਰੇ ਲੋਕ ਰੋਟੀ ਤੋਂ ਵਾਂਝੇ ਰਹਿ ਜਾਂਦੇ ਹਨ l ਪਰ ਅੱਜ ਤੁਹਾਨੂੰ ਇੱਕ ਅਜਿਹੇ ਦੋ ਸਾਲਾਂ ਦੇ ਬੱਚੇ ਦੀ ਕਹਾਣੀ ਦੱਸਾਂਗੇ ਜਿਹੜਾ ਭੁੱਖ ਨਾਲ ਤੜਫ ਤੜਫ ਕੇ ਮਰ ਗਿਆ ਤੇ ਬਾਪ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ l

ਇਸ ਦੌਰਾਨ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਦੋ ਸਾਲਾਂ ਦਾ ਬੱਚਾ ਆਪਣੇ ਬਾਪ ਦੀ ਲਾਸ਼ ਦੇ ਕੋਲ ਦੋ ਦਿਨ ਬੈਠਾ ਰਿਹਾ ਤੇ ਭੁੱਖ ਨਾਲ ਤੜਫ ਤੜਫ ਕੇ ਇਸ ਜਹਾਨੋਂ ਚਲਾ ਗਿਆ l ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ, ਜਿੱਥੇ ਭੁੱਖ ਕਾਰਨ 2 ਸਾਲਾਂ ਬੱਚੇ ਦੀ ਮੌਤ ਹੋ ਗਈ l ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਇੱਕ ਸਮਾਜ ਸੇਵੀ ਨੇ 2 ਜਨਵਰੀ ਨੂੰ ਇਹਨ੍ਹਾਂ ਦੇ ਘਰ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਸੀ। ਪਰ ਜਦੋਂ ਇਹ ਵਿਅਕਤੀ ਉਹਨਾਂ ਦੇ ਘਰ ਪੁੱਛਿਆ ਤਾਂ ਦਰਵਾਜ਼ਾ ਖੜਕਾਉਣ ਤੇ ਕੋਈ ਵੀ ਜਵਾਬ ਨਹੀਂ ਮਿਲਿਆ l ਇਸ ਤੋਂ ਪੁਲਸ ਨਾਲ ਸੰਪਰਕ ਕੀਤਾ।

ਜਿਸ ਤੋਂ ਬਾਅਦ ਅੰਦਰ ਜਾ ਕੇ ਵੇਖਿਆ ਤਾਂ ਬੱਚੇ ਦੀ ਲਾਸ਼ ਉਸ ਦੇ ਮ੍ਰਿਤਕ ਪਿਤਾ ਕੋਲ ਪਈ ਮਿਲੀ, ਜਿਸ ਨੂੰ ਕੁੱਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਸਾਰੇ ਹੈਰਾਨ ਰਹਿ ਗਏ l ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬ੍ਰੌਨਸਨ ਬੈਟਰਸਬੀ 9 ਜਨਵਰੀ ਨੂੰ ਲਿੰਕਨਸ਼ਾਇਰ ਵਿੱਚ ਉਸ ਦੇ 60 ਸਾਲਾ ਪਿਤਾ ਕੇਨੇਥ ਬੈਟਰਸਬੀ ਦੇ ਨਾਲ ਮ੍ਰਿਤਕ ਪਾਇਆ ਗਿਆ।

ਬੱਚੇ ਦੀ ਮਾਂ ਸਾਰਾ ਪੀਸੀ ਮੁਤਾਬਕ ਉਸ ਨੇ ਆਖਰੀ ਵਾਰ ਕ੍ਰਿਸਮਸ ਤੋਂ ਪਹਿਲਾਂ ਆਪਣੇ ਬੇਟੇ ਨੂੰ ਦੇਖਿਆ ਸੀ। ਉਹ ਮਿਸਟਰ ਬੈਟਰਸਬੀ ਤੋਂ ਵੱਖ ਰਹਿ ਰਹੀ ਸੀ। ਫਿਲਹਾਲ ਇਸ ਘਟਨਾ ਨੇ ਪੂਰੇ ਇਲਾਕੇ ਭਰ ਵਿੱਚ ਇੱਕ ਨਾਮੋਸ਼ੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Home  ਤਾਜਾ ਖ਼ਬਰਾਂ  ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ , ਲਾਸ਼ ਕੋਲ ਹੀ ਕਈ ਦਿਨ ਬੈਠੇ 2 ਸਾਲਾਂ ਪੁੱਤ ਦੀ ਵੀ ਭੁੱਖ ਨਾਲ ਤੜਫ਼ ਤੜਫ਼ ਗਈ ਜਾਨ
                                                      
                              ਤਾਜਾ ਖ਼ਬਰਾਂ                               
                              ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ , ਲਾਸ਼ ਕੋਲ ਹੀ ਕਈ ਦਿਨ ਬੈਠੇ 2 ਸਾਲਾਂ ਪੁੱਤ ਦੀ ਵੀ ਭੁੱਖ ਨਾਲ ਤੜਫ਼ ਤੜਫ਼ ਗਈ ਜਾਨ
                                       
                            
                                                                   
                                    Previous Postਇਸ ਮਸ਼ਹੂਰ ਕਲਾਕਾਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ , ਕੀਮਤ ਜਾਣ ਅੱਖਾਂ ਰਹੇ ਜਾਣਗੀਆਂ ਅੱਡੀਆਂ
                                                                
                                
                                                                    
                                    Next Postਪੰਜਾਬ ਚ ਇਥੇ ਰਾਤ ਨੂੰ ਚੂਹਿਆਂ ਨੇ ਪਵਾ ਦਿੱਤਾ ਭੜਥੂ , ਵੱਜ ਗਏ ਸਾਇਰਨ ਭੱਜਣ ਲੱਗੀਆਂ ਪੁਲਿਸ ਦੀਆਂ ਗੱਡੀਆਂ
                                                                
                            
               
                            
                                                                            
                                                                                                                                            
                                    
                                    
                                    




