ਆਈ ਤਾਜਾ ਵੱਡੀ ਖਬਰ 

ਵਿਦੇਸ਼ੀ ਧਰਤੀ ਤੇ ਜਾ ਕੇ ਪੰਜਾਬੀਆਂ ਵੱਲੋਂ ਆਪਣੀ ਮਿਹਨਤ ਸਦਕਾ ਪੰਜਾਬ ਦਾ ਨਾਮ ਪੂਰੀ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਗਿਆ ਹੈ l ਹੁਣ ਇੱਕ ਅਜਿਹੀ ਹੀ ਪੰਜਾਬ ਦੀ ਧੀ ਬਾਰੇ ਦੱਸਾਂਗੇ, ਜਿਸ ਨੇ ਪੰਜਾਬ ਦਾ ਨਾਮ ਵਿਦੇਸ਼ ਦੇ ਵਿੱਚ ਚਮਕਾ ਦਿੱਤਾ ਹੈ। ਦਰਅਸਲ ਨੰਦਨੀ ਸ਼ਰਮਾ ਨਾਮ ਦੀ ਇੱਕ ਕੁੜੀ ਨੇ ਨਿਊਜ਼ੀਲੈਂਡ ਵਿੱਚ ਪੰਜਾਬੀਆਂ, ਆਪਣੇ ਪਿੰਡ ਤੇ ਮਾਪਿਆਂ ਦੇ ਨਾਲ-ਨਾਲ ਪੂਰੇ ਦੇਸ਼ ਦਾ ਮਾਣ ਦਿੱਤਾ ਹੈ ਜਿਸ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਦੱਸ ਦਈਏ ਪੰਜਾਬ ਦੀ ਧੀ ਨੰਦਿਨੀ ਨਿਊਜ਼ੀਲੈਂਡ ‘ਚ ਪਾਇਲਟ ਬਣੀ ਹੈ। ਇਸ ਖੁਸ਼ੀ ਦੇ ਮਗਰੋਂ ਕੁੜੀ ਦੇ ਪਰਿਵਾਰ ਦੇ ਵਿੱਚ ਤੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਵਿਦੇਸ਼ ਦੀ ਧਰਤੀ ‘ਤੇ ਨਾਮ ਰੌਸ਼ਨ ਕਰਨ ਮਗਰੋਂ ਪਿੰਡ ਤੇ ਪਰਿਵਾਰ ਵਾਲਿਆਂ ਵੱਲੋਂ ਨੰਦਿਨੀ ਦਾ ਭਰਵਾਂ ਸਵਾਗਤ ਕੀਤਾ ਗਿਆ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੰਦਿਨੀ ਦਾ ਜਨਮ 12 ਜੂਨ 2002 ਨੂੰ ਅਮਲੋਹ ‘ਚ ਹੋਇਆ ਸੀ। ਨੰਦਨੀ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਵਧੀਆ ਸੀ ਤੇ ਉਸਨੇ ਆਪਣੀ ਪਹਿਲੀ ਸ਼੍ਰੇਣੀ ਦੀ ਪੜ੍ਹਾਈ ਜਲਾਲਪੁਰ ਤੋਂ ਕੀਤੀ ਤੇ ਮੈਟ੍ਰਿਕ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਬਾਰ੍ਹਵੀਂ ਪਾਸ ਕਰਨ ਦੇ ਬਾਅਦ ਉਹ ਸਿਖਲਾਈ ਲਈ ਨਿਊਜ਼ੀਲੈਂਡ ਏਅਰ ਫੋਰਸ ਅਕੈਡਮੀ ਵਿੱਚ ਸ਼ਾਮਲ ਹੋ ਗਈ। ਜਿਥੇ ਉਸਨੇ ਸਖਤ ਮਿਹਨਤ ਕੀਤੀ ਤੇ ਆਖਿਰਕਾਰ ਪਾਇਲਟ ਬਣ ਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।

ਪਾਇਲਟ ਬਣਨ ਦੀ ਖੁਸ਼ੀ ਜਦੋਂ ਇਸ ਧੀ ਦੇ ਪਰਿਵਾਰ ਨੂੰ ਮਿਲਦੀ ਹੈ ਤਾਂ ਪੂਰੇ ਦੇ ਪੂਰੇ ਪਰਿਵਾਰ ਵੱਲੋਂ ਇਸ ਮੌਕੇ ਭੰਗੜੇ ਪਾਏ ਗਏ ਤੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲਦਾ ਪਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਵਿਦੇਸ਼ੀ ਧਰਤੀ ਤੇ ਜਾਂਦੇ ਹਨ, ਜਿੱਥੇ ਉਨਾਂ ਵੱਲੋਂ ਆਪਣੇ ਜੀਵਨ ਵਿੱਚ ਅੱਗੇ ਵਧਣ ਦੇ ਲਈ ਸਖਤ ਮਿਹਨਤ ਕੀਤੀ ਜਾਂਦੀ ਹੈ l

ਕਈ ਵਾਰ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਮਿਹਨਤ ਦਾ ਫਲ ਕੁਝ ਇਸ ਕਦਰ ਮਿਲਦਾ ਹੈ ਕਿ ਪੂਰੀ ਦੁਨੀਆਂ ਭਰ ਦੇ ਵਿੱਚ ਉਹਨਾਂ ਦੇ ਚਰਚੇ ਛਿੜ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕੀਤਾ ਗਿਆ, ਜਿੱਥੇ ਇੱਕ ਪੰਜਾਬ ਦੀ ਧੀ ਨੇ ਪਾਇਲਟ ਬਣ ਕੇ ਪੂਰੇ ਪੰਜਾਬ ਦਾ ਮਾਣ ਵਧਾ ਦਿੱਤਾ ਹੈ।


                                       
                            
                                                                   
                                    Previous Postਇਸ ਵਿਆਹ ਨੂੰ ਕਿਹਾ ਜਾ ਸਕਦਾ ਸਦੀ ਦਾ ਸਭ ਤੋਂ ਮਹਿੰਗਾ ਵਿਆਹ , ਧੀ ਦੇ ਵਿਆਹ ਤੇ ਪਿਤਾ ਨੇ ਪਾਣੀ ਵਾਂਗ ਵਹਾਇਆ ਪੈਸਾ
                                                                
                                
                                                                    
                                    Next Postਮਹੀਨੇ ਬਾਅਦ ਨੌਜਵਾਨ ਨੇ ਆਉਣਾ ਸੀ ਪੰਜਾਬ , ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਿਦੇਸ਼ ਚ ਵਾਪਰ ਗਿਆ ਭਾਣਾ
                                                                
                            
               
                            
                                                                            
                                                                                                                                            
                                    
                                    
                                    



