ਆਈ ਤਾਜਾ ਵੱਡੀ ਖਬਰ 

ਭਾਰਤ ਤੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਲੱਖਾਂ ਹੀ ਸੁਪਨੇ ਆਪਣੇ ਦਿਲੋਂ ਦਿਮਾਗਾਂ ਦੇ ਵਿੱਚ ਵਸਾ ਕੇ ਵਿਦੇਸ਼ ਵੱਲ ਜਾਂਦੇ ਹਨ l ਦੂਜੇ ਪਾਸੇ ਵਿਦੇਸ਼ੀ ਧਰਤੀ ਤੇ ਜਾ ਕੇ ਨੌਜਵਾਨਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਵਿਦੇਸ਼ ਗਏ ਭਾਰਤੀ ਨੌਜਵਾਨਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਪਿੱਛੇ ਰਹਿੰਦੇ ਪਰਿਵਾਰ ਦੇ ਲਈ ਇਹ ਸਹਿਣਾ ਬਹੁਤ ਜਿਆਦਾ ਔਖਾ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿਹੜਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਭਾਰਤੀ ਵਿਦਿਆਰਥੀ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ, ਜਿਸ ਕਾਰਨ ਹੁਣ ਇਸ ਨੌਜਵਾਨ ਦੇ ਪਰਿਵਾਰਕ ਮੈਂਬਰ ਰੋਂਦੇ ਕੁਰਲਾਉਂਦੇ ਨਜ਼ਰ ਆਉਂਦੇ ਪਏ ਹਨ।

ਦਰਅਸਲ ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਸਥਿਤ ਇਕ ਫਿਟਨੈਸ ਸੈਂਟਰ ਵਿਚ ਇੱਕ 24 ਸਾਲਾ ਭਾਰਤੀ ਵਿਦਿਆਰਥੀ ‘ਤੇ ਚਾਕੂ ਨਾਲ ਜਾਣਲੇਵਾ ਹਮਲਾ ਕੀਤਾ ਗਿਆ,ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ l ਪਰ ਬਦਕਿਸਮਤੀ ਦੇ ਨਾਲ ਇਹ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ l ਦੱਸ ਦਈਏ ਕਿ ਜਿਸ ਯੂਨੀਵਰਸਿਟੀ ਵਿੱਚ ਇਹ ਭਾਰਤੀ ਵਿਦਿਆਰਥੀ ਪੜ੍ਹ ਰਿਹਾ ਸੀ,ਉਹਨਾਂ ਨੇ ਇਹ ਦੁਖਦਾਈ ਜਾਣਕਾਰੀ ਦਿੱਤੀ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵਾਲਪੇਰਾਇਸੋ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਰੁਣ ‘ਤੇ 29 ਅਕਤੂਬਰ ਨੂੰ ਇੱਕ ਜਿੰਮ ਵਿੱਚ ਹਮਲਾਵਰ ਜੋਰਡਨ ਐਂਡਰੇਡ ਨੇ ਚਾਕੂ ਨਾਲ ਹਮਲਾ ਕੀਤਾ ਸੀ, ਜਿਸ ਹਮਲੇ ਦੌਰਾਨ ਵਿਦਿਆਰਥੀ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਅਧਿਕਾਰੀਆਂ ਵੱਲੋਂ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਉਥੇ ਹੀ ਇੱਕ ਬਿਆਨ ਵਿੱਚ ਕਿਹਾ,”ਅਸੀਂ ਭਾਰੀ ਦਿਲ ਨਾਲ ਵਰੁਣ ਰਾਜ ਪੁਸ਼ਚਾ ਦੇ ਦੇਹਾਂਤ ਦੀ ਖਬਰ ਸਾਂਝੀ ਕਰਦੇ ਹਾਂ।” ਸਾਡੀ ਯੂਨੀਵਰਸਿਟੀ ਨੇ ਆਪਣਾ ਇੱਕ ਬੱਚਾ ਗੁਆ ਦਿੱਤਾ। ਦੁੱਖ ਦੀ ਇਸ ਘੜੀ ਵਿਚ ਸਾਡੀ ਹਮਦਰਦੀ ਵਰੁਣ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ।” ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ, ਫਿਲਹਾਲ ਪੁਲਿਸ ਨੂੰ ਹਾਲੇ ਤੱਕ ਅਸਲ ਕਾਰਨਾਂ ਬਾਰੇ ਪਤਾ ਨਹੀਂ ਚੱਲ ਸਕਿਆ ਕਿ ਕਿਉਂ ਇਹ ਜਾਨਲੇਵਾ ਹਮਲਾ ਕੀਤਾ ਗਿਆ ਹੈ l


                                       
                            
                                                                   
                                    Previous Postਦੀਵਾਲੀ ਤੋਂ ਪਹਿਲਾਂ ਇਥੇ ਵਾਪਰੀ ਵੱਡੀ ਲੁੱਟ ਦੀ ਵਾਰਦਾਤ , 20  ਕਰੋੜ ਦੇ ਗਹਿਣਿਆਂ ਤੇ ਪਿਆ ਡਾਕਾ
                                                                
                                
                                                                    
                                    Next Postਪੰਜਾਬ ਚ ਆਉਣ ਵਾਲੇ ਦਿਨਾਂ ਚ ਮੌਸਮ ਬਾਰੇ ਵਿਭਾਗ ਵਲੋਂ ਜਾਰੀ ਹੋਈ ਇਹ ਭਵਿੱਖਬਾਣੀ , ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



