ਆਈ ਤਾਜਾ ਵੱਡੀ ਖਬਰ

ਅੱਜ ਕੱਲ ਦੇ ਸਮੇਂ ‘ਚ ਸੋਸ਼ਲ ਮੀਡੀਆ ਸਾਡੇ ਸਾਰਿਆਂ ਦੇ ਲਈ ਬਹੁਤ ਜਿਆਦਾ ਜਰੂਰੀ ਬਣ ਚੁੱਕਿਆ ਹੈ। ਪਰ ਦੂਜੇ ਪਾਸੇ ਠੱਗ ਇੰਨੇ ਜਿਆਦਾ ਸ਼ਾਤਰ ਹੋ ਚੁੱਕੇ ਹਨ ਕਿ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਨਾਲ ਠੱਗੀ ਦੀਆਂ ਵਾਰਦਾਤਾਂ ਅੰਜਾਮ ਦਿੱਤਾ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਯੂਟਿਊਬ ਤੇ ਲਾਈਕ ਕਰਨਾ ਇੱਕ ਵਿਅਕਤੀ ਨੂੰ ਇਨਾ ਜਿਆਦਾ ਮਹਿੰਗਾ ਪਿਆ ਕਿ ਉਸਨੂੰ 77 ਲੱਖ ਰੁਪਏ ਦਾ ਚੂਨਾ ਲੱਗ ਚੁੱਕਿਆ ਹੈ l ਦੱਸਦਿਆ ਕਿ ਸਾਈਬਰ ਠੱਗੀ, ਆਨਲਾਈਨ ਤੇ ਜੌਬ ਸਕੈਮ ਦੇ ਮਾਮਲੇ ਹੁਣ ਵੱਧਦੇ ਜਾ ਰਹੇ ਹਨ। ਇਸੇ ਵਿਚਾਲੇ ਨਾਗਪੁਰ ਦੇ 56 ਸਾਲਾ ਵਿਅਕਤੀ ਦਾ ਇਸਦਾ ਸ਼ਿਕਾਰ ਬਣ ਚੁਕਿਆ ਹੈ । ਪੀੜਤ ਤੋਂ ਲਗਭਗ 77 ਲੱਖ ਰੁਪਏ ਦੀ ਸਾਈਬਰ ਠੱਗੀ ਨੂੰ ਅੰਜਾਮ ਦਿੱਤਾ ਗਿਆ ਹੈ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ 56 ਸਾਲਾ ਸਾਰਿਕੋਂਡਾ ਰਾਜੂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਗਿਆ, ਇਸ ਠੱਗੀ ‘ਚ ਰਾਜੂ ਨੂੰ ਲਗਭਗ 77 ਲੱਖ ਰੁਪਏ ਤੋਂ ਹੱਥ ਧੋਣਾ ਪਿਆ ਤੇ ਸਾਈਬਰ ਅਪਰਾਧੀ ਨੇ ਪਹਿਲੀ ਵਾਰ ਰਾਜੂ ਤੋਂ ਉਸ ਦੇ ਟੈਲੀਗ੍ਰਾਮ ਅਕਾਊਂਟ ਨਾਲ ਸੰਪਰਕ ਕੀਤਾ ਤੇ ਵੀਡੀਓ ਲਾਈਕ ਕਰਕੇ ਮੋਟੀ ਕਮਾਈ ਦਾ ਲਾਲਚ ਦੇ ਕੇ ਰਾਜੂ ਨੂੰ ਰਾਜੀ ਕੀਤਾ ਗਿਆ। ਰਾਜੂ ਨੂੰ ਯੂਟਿਊਬ ਵੀਡੀਓ ਲਾਈਕ ਕਰਕੇ ਉਸ ਦਾ ਸਕ੍ਰੀਨ ਸ਼ਾਟ ਸ਼ੇਅਰ ਕਰਨ ਲਈ ਕਿਹਾ ਗਿਆ।ਸ਼ੁਰੂਆਤ ਵਿਚ ਰਾਜੂ ਨੂੰ ਕੁਝ ਪੈਸੇ ਵੀ ਮਿਲੇ। ਇਨ੍ਹਾਂ ਤੋਂ ਉਤਸ਼ਾਹਿਤ ਹੋ ਕੇ ਉਹ ਇਕ ਕਦਮ ਅੱਗੇ ਵਧ ਗਿਆ ਤੇ ਆਪਣੇ ਬੈਂਕ ਖਾਤੇ ਦਾ ਵੇਰਵਾ ਦਿੱਤਾ। ਉਸ ਨੂੰ ਲੱਗਾ ਕਿ ਉਸ ਨੂੰ ਹੋਰ ਕਮਾਈ ਹੋਵੇਗੀ।

ਪਰ ਉਸ ਤੋਂ ਬਾਅਦ ਉਸ ਉੱਪਰ ਹੀ ਚਾਲ ਉਲਟ ਪੈਂਦੀ ਹੋਈ ਨਜ਼ਰ ਆਈ l ਹੌਲੀ ਹੌਲੀ ਉਸਦੇ ਖਾਤੇ ਵਿੱਚੋਂ ਪੈਸੇ ਘਟਨੇ ਸ਼ੁਰੂ ਹੋ ਗਏ ਤੇ ਫਿਰ 77 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਇਹ ਵਿਅਕਤੀ ਹੋ ਗਿਆ l ਜ਼ਿਕਰਯੋਗ ਹੈ ਕਿ ਯੂਟਿਊਬ ‘ਤੇ ਵੀਡੀਓ ‘ਲਾਈਕ’ ਕਰਨਾ ਇਕ ਸਿੱਧਾ-ਸਾਦਾ ਕੰਮ ਲੱਗ ਸਕਦਾ ਹੈ, ਪਰ ਇਹ ਘਟਨਾ ਆਨਲਾਈਨ ਵਿਵਹਾਰ, ਅਣਚਾਹੇ ਆਫਰ ਪ੍ਰਤੀ ਸੰਦੇਹ ਤੇ ਵਿਅਕਤੀਗਤ ਵਿੱਤੀ ਜਾਣਕਾਰੀ ਦੀ ਸੁਰੱਖਿਆ ਦੀ ਰੇਖਾਂਕਿਤ ਕਰਦੀ ਹੈ।

ਅਜਿਹੀ ਹੀ ਠੱਗੀ ਦਾ ਸ਼ਿਕਾਰ ਇਹ ਵਿਅਕਤੀ ਹੋ ਚੁੱਕਿਆ ਹੈ, ਜਿਸ ਦੇ ਚਲਦੇ ਹੁਣ ਇਸ ਵੱਲੋਂ ਇਹ ਮਾਮਲਾ ਪੁਲਿਸ ਕੋਲ ਦਰਜ ਕਰਵਾ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਹੁਣ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਸਾਵਧਾਨ ਕੀਤੇ ਰਗੜੇ ਨਾ ਜਾਇਓ , ਯੂ ਟਿਊਬ ਲਾਇਕ ਕਰਨ ਤੋਂ ਬਾਅਦ ਵਿਅਕਤੀ ਨੂੰ ਲਗਿਆ  77 ਲੱਖ ਰੁਪਏ ਦਾ ਚੂਨਾ
                                                      
                                       
                            
                                                                   
                                    Previous Postਨੂੰਹ ਨੇ ਗੂਗਲ ਚ ਦੇਖ ਬਣਾਈ ਜਾਨਲੇਵਾ ਸਾਜਿਸ਼ , 1 ਮਹੀਨੇ ਚ ਕਰ ਦਿੱਤਾ ਪੂਰਾ ਟੱਬਰ ਖਤਮ
                                                                
                                
                                                                    
                                    Next Postਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ , ਦਿੱਤਾ ਇਹ ਤੋਹਫ਼ਾ
                                                                
                            
               
                            
                                                                            
                                                                                                                                            
                                    
                                    
                                    




