ਆਈ ਤਾਜਾ ਵੱਡੀ ਖਬਰ 

ਪੰਜਾਬ ਤੋਂ ਬਹੁਤ ਸਾਰੇ ਲੋਕ ਵਿਦੇਸ਼ੀ ਧਰਤੀ ਤੇ ਜਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦੇ ਹਨ l ਆਏ ਦਿਨ ਹੀ ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਗ੍ਰੰਥੀ ਦੇ ਵੱਲੋਂ ਅਮਰੀਕਾ ਦੇ ਵਿੱਚ ਅਜਿਹਾ ਇਤਿਹਾਸ ਰਚਿਆ ਗਿਆ ਜਿਸ ਦੇ ਚਰਚੇ ਚਾਰੇ ਪਾਸੇ ਛਿੜ ਚੁੱਕੇ ਹਨ l ਦਰਅਸਲ ਇਸ ਗ੍ਰੰਥੀ ਸਿੰਘ ਦੇ ਵੱਲੋਂ ਪਹਿਲੀ ਵਾਰ ਪ੍ਰਤਿਨਿਧੀ ਸਭਾ ਦੇ ਵਿੱਚ ਕਾਰਵਾਈ ਤੋਂ ਪਹਿਲਾਂ ਅਰਦਾਸ ਕੀਤੀ ਗਈ l

ਜੀ ਹਾਂ ਇਹ ਰੂਹ ਨੂੰ ਖੁਸ਼ ਕਰਨ ਵਾਲਾ ਮਾਮਲਾ ਅਮਰੀਕਾ ਦੇ ਨਿਊਜਰਸੀ ਤੋਂ ਸਾਹਮਣੇ ਆਇਆ ਜਿੱਥੇ ਦੇ ਇਕ ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਕਰਨ ‘ਤੋਂ ਪਹਿਲਾਂ ਅਰਦਾਸ ਕੀਤੀ, ਅਜਿਹਾ ਕਰਕੇ ਇਸ ਗ੍ਰੰਥੀ ਦੇ ਵੱਲੋਂ ਇੱਕ ਨਵੀਂ ਸ਼ੁਰੂਆਤ ਤੇ ਇਤਿਹਾਸ ਰਚ ਦਿੱਤਾ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਨਿਊਜਰਸੀ ਦੇ ਪਾਈਨ ਹਿੱਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਸਦਨ ਵਿਚ ਅਰਦਾਸ ਕਰਕੇ ਦਿਨ ਦੀ ਕਾਰਵਾਈ ਸ਼ੁਰੂ ਕੀਤੀ, ਪਰ ਅਕਸਰ ਹੀ ਇਸ ਕਾਰਵਾਈ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਕ ਪਾਦਰੀ ਪ੍ਰਾਰਥਨਾ ਕਰਦਾ ਹੈ।

ਪਰ ਇਸ ਗ੍ਰੰਥੀ ਸਿੰਘ ਦੇ ਵੱਲੋਂ ਕੀਤੇ ਗਏ ਇਸ ਵਡਮੁੱਲੇ ਕੰਮ ਦੇ ਚਲਦੇ ਇਸ ਗ੍ਰੰਥੀ ਸਿੰਘ ਦੀਆਂ ਚਾਰੇ ਪਾਸੇ ਚਰਚਾਵਾਂ ਛਿੜੀਆਂ ਹੋਈਆਂ ਹਨ, ਤੇ ਲੋਕ ਇਸ ਗ੍ਰੰਥੀ ਸਿੰਘ ਦੀਆਂ ਤਾਰੀਫਾਂ ਕਰਦੇ ਨਜ਼ਰ ਆਉਂਦੇ ਪਏ ਹਨ। ਦੱਸਦਿਆ ਕਿ ਅਰਦਾਸ ਤੋਂ ਤੁਰੰਤ ਬਾਅਦ ਕਾਂਗਰਸਮੈਨ ਡੋਨਾਲਡ ਨੌਰਕਰੌਸ ਨੇ ਇਸ ਨੂੰ ਇਤਿਹਾਸਕ ਮੌਕਾ ਦਸਿਆ।

ਜਸਵਿੰਦਰ ਸਿੰਘ ਅਮਰੀਕਾ ਦੇ ਪ੍ਰਤੀਨਿਧੀ ਸਭਾ ਵਿਚ ਅਰਦਾਸ ਕਰਨ ਵਾਲੇ ਪਹਿਲੇ ਸਿੱਖ ਗ੍ਰੰਥੀ ਹਨ। ਸੋ ਇਸ ਗ੍ਰੰਥੀ ਸਿੰਘ ਦੇ ਵੱਲੋਂ ਕੀਤੇ ਗਏ ਕਾਰਜ ਦੀ ਜਿੱਥੇ ਹਰ ਕਿਸੇ ਦੇ ਵੱਲੋਂ ਸ਼ਲਾਗਾ ਕੀਤੀ ਜਾ ਰਹੀ, ਉੱਥੇ ਹੀ ਦੂਜੇ ਪਾਸੇ ਇਸ ਕਾਰਜ ਨੇ ਸਿੱਖਾਂ ਦੀ ਛਾਪ ਪੂਰੀ ਦੁਨੀਆ ਭਰ ਤੇ ਛੱਡ ਦਿੱਤੀ ਹੈ l ਜਿਸ ਕਾਰਨ ਸਿੱਖ ਤੇ ਸਿੱਖੀ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ।

Home  ਤਾਜਾ ਖ਼ਬਰਾਂ  ਅਮਰੀਕਾ ਚ ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ , ਪਹਿਲੀ ਵਾਰ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ
                                                      
                              ਤਾਜਾ ਖ਼ਬਰਾਂ                               
                              ਅਮਰੀਕਾ ਚ ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ , ਪਹਿਲੀ ਵਾਰ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ
                                       
                            
                                                                   
                                    Previous Postਪਤੀ ਨੇ ਪਤਨੀ ਦਾ ਕਤਲ ਕਰ ਮਿੱਟੀ ਚ ਦੱਬੀ ਲਾਸ਼ , ਬਾਅਦ ਚ ਇੰਝ ਹੋਇਆ ਖੁਲਾਸਾ
                                                                
                                
                                                                    
                                    Next Post1 ਅਕਤੂਬਰ ਤੋਂ ਜੇਬ ਢਿੱਲੀ ਕਰਨ ਦੀ ਕਰਲੋ ਤਿਆਰੀ , ਪੂਰੇ ਦੇਸ਼ ਚ ਬਦਲਣ ਜਾ ਰਹੇ ਇਹ ਨਿਯਮ
                                                                
                            
               
                            
                                                                            
                                                                                                                                            
                                    
                                    
                                    



