ਆਈ ਤਾਜਾ ਵੱਡੀ ਖਬਰ 

ਪ੍ਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜ਼ਰੂਰ ਭੇਜਦਾ ਹੈ। ਪਰ ਜਦੋਂ ਕਲਾ ਦਾ ਮੇਲ ਮਨੁੱਖ ਦੀ ਚੰਗੀ ਕਿਸਮਤ ਦੇ ਨਾਲ ਮੇਲ ਖਾ ਜਾਂਦਾ ਹੈ, ਤਾਂ ਪੂਰੀ ਦੁਨੀਆਂ ਭਰ ਦੇ ਵਿੱਚ ਮਨੁੱਖ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦਾ ਹੈ। ਉਪਲੱਬਧੀਆਂ ਹਾਸਲ ਕਰਨ ਲਈ ਨਿਸ਼ਚਿਤ ਉਮਰ ਨਹੀਂ ਹੁੰਦੀ l ਦੁਨੀਆਂ ਭਰ ਤੋਂ ਅਜਿਹੀਆਂ ਮਿਸਾਲਾ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਛੋਟੇ ਛੋਟੇ ਬੱਚੇ ਵੀ ਵੱਡੀਆਂ ਉਪਲੱਬਧੀਆਂ ਹਾਸਲ ਕਰਦੇ ਹਨ। ਹੁਣ ਇੱਕ ਅਜਿਹਾ ਇਹ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਚਾਰ ਸਾਲਾਂ ਦੇ ਬੱਚੇ ਨੇ ਇਕ ਮਿਨਟ 35 ਸੈਕਿੰਡ ਵਿੱਚ ਹਨੂੰਮਾਨ ਚਾਲੀਸਾ ਪੜੀ, ਜਿਸਦੇ ਚਰਚੇ ਚਾਰੇ ਪਾਸੇ ਹੁਣ ਰਾਸ਼ਟਰਪਤੀ ਵਲੋਂ ਇਸ ਬੱਚੇ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਦੱਸ ਦਈਏ ਕਿ 7 ਸਾਲਾ ਲੜਕੇ ਗੀਤਾਂਸ਼ ਗੋਇਲ ਨੇ ਵੱਖਰਾ ਇਤਿਹਾਸ ਦਿੱਤਾ ਹੈ ਇਸ ਬੱਚੇ ਨੇ 1 ਮਿੰਟ 54 ਸੈਕੰਡ ਚ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ। ਜਿਸ ਕਾਰਨ ਹੁਣ ਬੱਚੇ ਨੂੰ ਰਾਸ਼ਟਰਪਤੀ ਨੂੰ ਮਿਲਣ ਦਾ ਸੱਦਾ ਮਿਲਿਆ ਹੈ, ਅਜਿਹੀਆਂ ਹੋਈਆਂ ਹਨ ਕਿ ਰਾਸ਼ਟਰਪਤੀ ਵੱਲੋਂ ਇਸ ਬੱਚੇ ਨੂੰ ਸਨਮਾਨਿਤ ਕੀਤਾ ਜਾਵੇਗਾ । ਇਹ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਕਸਬੇ ਮੌੜ ਮੰਡੀ ਤੋਂ ਸਾਹਮਣੇ ਆਇਆ ਜਿੱਥੇ 4 ਸਾਲ 3 ਮਹੀਨੇ ਦੇ ਬੱਚੇ ਗੀਤਾਂਸ਼ ਗੋਇਲ ਨੂੰ ਰਾਸ਼ਟਰਪਤੀ ਨੂੰ ਮਿਲਣ ਦਾ ਸੱਦਾ ਮਿਲਿਆ ਹੈ।

ਇਧਰ ਦੱਸਦਿਆ ਕਿ ਗੀਤਾਂਸ਼ ਨੇ 4 ਸਾਲ ਤੇ ਤਿੰਨ ਮਹੀਨੇ ਦੀ ਉਮਰ ਵਿਚ 1 ਮਿੰਟ 54 ਸੈਕੰਡ ਦੀ ਮਿਆਦ ਚ ਵੱਖਰਾ ਰਿਕਾਰਡ ਕਾਇਮ ਕਰਕੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ । ਇਸ ਉਪਲਬਧੀ ਲਈ ਉਨ੍ਹਾਂ ਨੂੰ ‘ਇੰਡੀਆ ਬੁੱਕ ਆਫ ਰਿਕਾਰਡਸ’ ਨਾਲ ਪ੍ਰਸ਼ੰਸਾ ਪ੍ਰਮਾਣ ਪੱਤਰ ਤੇ ‘ਵਰਲਡ ਰਿਕਾਰਡਸ ਯੂਨੀਵਰਸਿਟੀ’ ਤੋਂ ‘ਰਿਕਾਰਡਸ ਬ੍ਰੇਕਿੰਗ ਵਿਚ ਗ੍ਰੈਂਡਮਾਸਟਰ’ ਦਾ ਖਿਤਾਬ ਮਿਲਿਆ ਹੈ। ਬੱਚੇ ਨੇ ਰਿਕਾਰਡ ਸਮੇਂ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਵਿਸ਼ਵ ਰਿਕਾਰਡ ਬਣਾਇਆ ਤੇ ਰਾਸ਼ਟਰਪਤੀ ਭਵਨ ਵੱਲੋਂ ਉਨ੍ਹਾਂ ਨੂੰ ਰਾਸ਼ਟਰਪਤੀ ਮੁਰਮੂ ਨੂੰ ਮਿਲਣ ਦਾ ਸੱਦਾ ਦਿੱਤਾ ਗਿਆ ਹੈ।

ਦੂਜੇ ਪਾਸੇ ਗੀਤਾਂਸ਼ ਦੇ ਪਿਤਾ ਡਾ. ਵਿਪਿਨ ਗੋਇਲ ਨੇ ਕਿਹਾ ਕਿ ਸੋਮਵਾਰ ਨੂੰ ਸਾਨੂੰ ਰਾਸ਼ਟਰਪਤੀ ਭਵਨ ਤੋਂ ਇਕ ਫੋਨ ਆਇਆ ਜਿਸ ਵਿਚ ਕਿਹਾ ਗਿਆ ਕਿ ਅਸੀਂਇਕ ਮੇਲ ਭੇਜਿਆ ਹੈ ਤੇ ਸਾਡਾ ਬੱਚਾ ਰਾਸ਼ਟਰਪਤੀ ਨੂੰ ਮਿਲੇਗਾ। ਸਾਨੂੰ ਬਹੁਤ ਖੁਸ਼ੀ ਹੋਈ। ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਨੇ 4 ਸਾਲ 3 ਮਹੀਨੇ ਦੀ ਉਮਰ ਵਿਚ ਹਨੂੰਮਾਨ ਚਾਲੀਸਾ ਪੜ੍ਹ ਕੇ ਵਿਸ਼ਵ ਰਿਕਾਰਡ ਬਣਾਇਆ। ਸੋ ਬੱਚੇ ਦੀ ਇਸ ਉਪਲਬਧੀ ਨੂੰ ਲੈ ਕੇ ਜਿੱਥੇ ਬੱਚੇ ਦੇ ਮਾਪੇ ਮਾਣ ਮਹਿਸੂਸ ਕਰਦੇ ਪਏ ਹਨ, ਓਥੇ ਹੀ ਪੂਰੇ ਦੇਸ਼ ਦਾ ਸਿਰ ਇੱਕ ਵਾਰ ਫਿਰ ਤੋਂ ਗਰਵ ਨਾਲ ਉੱਠ ਚੁੱਕਿਆ ਹੈ।

Home  ਤਾਜਾ ਖ਼ਬਰਾਂ  4 ਸਾਲ ਦੇ ਬੱਚੇ ਨੇ 1 ਮਿੰਟ 35 ਸੈਕੰਡ ‘ਚ ਪੜ੍ਹੀ ਹਨੂੰਮਾਨ ਚਾਲੀਸਾ ਕੀਤਾ ਕਮਾਲ , ਰਾਸ਼ਟਰਪਤੀ ਕਰਨਗੇ ਸਨਮਾਨਿਤ
                                                      
                              ਤਾਜਾ ਖ਼ਬਰਾਂ                               
                              4 ਸਾਲ ਦੇ ਬੱਚੇ ਨੇ 1 ਮਿੰਟ 35 ਸੈਕੰਡ ‘ਚ ਪੜ੍ਹੀ ਹਨੂੰਮਾਨ ਚਾਲੀਸਾ ਕੀਤਾ ਕਮਾਲ , ਰਾਸ਼ਟਰਪਤੀ ਕਰਨਗੇ ਸਨਮਾਨਿਤ
                                       
                            
                                                                   
                                    Previous Postਭੈਣ ਨੇ ਰੱਖੜੀ ਮੌਕੇ ਭਰਾ ਨੂੰ ਦਿੱਤੀ ਨਵੀਂ ਜ਼ਿੰਦਗੀ ,  ਕਿਡਨੀ ਦੇ ਕੇ ਬਚਾਈ ਜਾਨ
                                                                
                                
                                                                    
                                    Next Postਰੱਖੜੀ ਦੇ ਤਿਉਹਾਰ ਮੌਕੇ ਮਾਤਮ ਚ ਬਦਲੀਆਂ ਖੁਸ਼ੀਆਂ , ਅਮਰੀਕਾ ਤੋਂ ਫੋਨ ਤੇ ਆਈ ਨੌਜਵਾਨ ਪੁੱਤ ਦੀ ਮੌਤ ਦੀ ਖਬਰ
                                                                
                            
               
                            
                                                                            
                                                                                                                                            
                                    
                                    
                                    



