ਆਈ ਤਾਜਾ ਵੱਡੀ ਖਬਰ 

ਪਤਨੀ ਦੀ ਮੌਤ ਦਾ ਦੁੱਖ ਨਾ ਸਹਾਰ ਸਕਿਆ ਪਤੀ, ਕਰੀਬ 1 ਘੰਟੇ ਬਾਅਦ ਹੀ ਹੋਈ ਮੌਤ। ਪਤੀ-ਪਤਨੀ ਦੋਵਾਂ ਦੀਆਂ ਇਕੱਠੇ ਹੀ ਕੀਤੀਆਂ ਗਈਆਂ ਅੰਤਿਮ ਰਸਮਾਂ, ਇਲਾਕੇ ਵਿਚ ਸੋਗ ਦੀ ਲਹਿਰ। ਵਿਆਹ ਦੀ ਰਸਮ ਅਦਾਇਗੀ ਦੇ ਨਾਲ ਹੀ ਨਾਲ ਜਿਊਣ-ਮਰਨ ਦੀਆਂ ਕਸਮਾਂ ਖਾਣ ਵਾਲੇ ਤਾਂ ਕਈ ਜੋੜੇ ਤੁਸੀਂ ਦੇਖੇ ਹੋਣੇ ਪਰ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਤਾਂ ਆਖਰੀ ਸਾਹ ਤੱਕ ਇਕ-ਦੂਜੇ ਦਾ ਸਾਥ ਨਾ ਛੱਡੇ। ਪਰ ਅਜਿਹੀ ਇਕ ਘਟਨਾ ਸਾਹਮਣੇ ਆ ਹੈ ਜਿਥੇ ਪਤੀ-ਪਤਨੀ ਦੀ ਕਰੀਬ 1 ਘੰਟੇ ਦੀ ਦਰਮਿਆਨ ਹੀ ਮੌਤ ਹੋ ਗਈ।

ਇਹ ਦਰਦਨਾਕ ਮਾਮਲਾ ਬਕਸਰ ਨਗਰ ਥਾਣਾ ਖੇਤਰ ਦੇ ਨਵਾਂ ਚੌਕ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਪਹਿਲਾਂ ਪਤਨੀ ਦੀ ਮੌਤ ਹੋ ਜਾਂਦੀ ਹੈ ਪਰ ਪਤੀ ਇਹ ਦੁੱਖ ਸਹਾਰ ਨਹੀਂ ਪਾਉਂਦਾ ਤੇ ਕੁਝ ਹੀ ਘੰਟਿਆਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪਤੀ-ਪਤਨੀ ਦੋਵਾਂ ਦੀਆਂ ਇਕੱਠੇ ਹੀ ਅੰਤਿਮ ਰਸਮਾਂ ਕੀਤੀਆਂ ਗਈਆਂ, ਇਕੱਠੇ ਦੋਵਾਂ ਦੀਆਂ ਅਰਥੀਆਂ ਘਰ ਤੋਂ ਨਿਕਲੀਆਂ ਤੇ ਇਕ ਹੀ ਚਿਤਾ ‘ਤੇ ਦੋਵਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ।

ਜਾਣਕਾਰੀ ਦੇ ਮੁਤਾਬਿਕ ਬਕਸਰ ਨਗਰ ਦੇ ਨਯਾ ਚੌਕ ਨੇੜੇ ਮੁੱਖ ਡਾਕਘਰ ਕੋਲ ਵਾਸੀ 84 ਸਾਲਾ ਕਮਲਾ ਪ੍ਰਸਾਦ ਸੋਨਾਰ ਦੀ 81 ਸਾਲਾ ਪਤਨੀ ਰਾਮਦੁਲਾਰੀ ਦਾ ਦੇਹਾਂਤ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਰਾਮਦੁਲਾਰੀ ਕੁਝ ਦਿਨਾਂ ਤੋਂ ਬੀਮਾਰ ਸੀ ਤੇ ਗਰਮੀ ਕਾਰਨ ਅਚਾਨਕ ਉਸ ਦੀ ਹਾਲਤ ਹੋਰ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਜਦੋਂ ਇਹ ਮੰਦਭਾਗੀ ਖਬਰ ਉਸ ਦੇ ਪਤੀ ਨੂੰ ਪਤਾ ਲੱਗੀ ਤਾਂ ਉਹ ਇਹ ਦੁੱਖ ਸਹਾਰ ਨਹੀਂ ਪਾਇਆ ਇਸ ਦੌਰਾਨ ਕਮਲਾ ਪ੍ਰਸਾਦ ਦੀ ਵੀ ਮੌਤ ਹੋ ਗਈ। ਦੋਵੇਂ ਪਤੀ-ਪਤਨੀ ਇਕ ਘੰਟੇ ਦੌਰਾਨ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ।


                                       
                            
                                                                   
                                    Previous Postਇਥੇ ਕੁਤਿਆਂ ਨੂੰ ਸੰਭਾਲਣ ਦਾ ਮਿਲ ਰਿਹਾ 1 ਕਰੋੜ , ਅਜੀਬ ਤਰਾਂ ਆਫਰ ਦੇਖ ਹਰੇਕ ਰਹੇ ਗਿਆ ਦੰਗ
                                                                
                                
                                                                    
                                    Next Postਪੰਜਾਬ : 2 ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੇ ਹਾਲਾਤਾਂ ਚ ਦੁਕਾਨ ਅੰਦਰੋਂ ਮਿਲੀ ਲਾਸ਼
                                                                
                            
               
                            
                                                                            
                                                                                                                                            
                                    
                                    
                                    



