ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਵੱਲੋਂ ਆਪਣੇ ਘਰ ਵਿੱਚ ਨੂੰਹਾਂ ਨੂੰ ਧੀਆਂ ਨਹੀਂ ਸਮਝਿਆ ਜਾਂਦਾ ਅਤੇ ਇਨ੍ਹਾਂ ਰਿਸ਼ਤਿਆਂ ਉਪਰ ਵੀ ਗੰਦੀ ਨਜ਼ਰ ਰੱਖੀ ਜਾਂਦੀ ਹੈ। ਜਿਸ ਕਾਰਨ ਬਹੁਤ ਸਾਰੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ।ਹੁਣ 60 ਸਾਲਾਂ ਸੋਹਰੇ ਨਾਲ ਭੱਜੀ 21 ਸਾਲ ਦੀ ਨੂੰਹ, ਪਤੀ ਨੇ ਕੀਤਾ ਵੱਡਾ ਖੁਲਾਸਾ , ਜਿਸ ਬਾਰੇ ਆਈ ਤਾਜ਼ਾ ਜਾਣਕਾਰੀ ਸਾਹਮਣੇ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਹ ਹੈਰਾਨੀਜਨਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 21 ਸਾਲਾ ਦੀ ਨੂੰਹ ਨੂੰ 60 ਸਾਲ ਦੇ ਸਹੁਰੇ ਵੱਲੋਂ ਨਾਲ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਉਂਦੇ ਹੀ ਸਭ ਹੈਰਾਨ ਰਹਿ ਗਏ ਹਨ।

ਜਿਸ ਦੀ ਸ਼ਿਕਾਇਤ ਕਰਦੇ ਹੋਏ ਪੀੜਤ ਪਤੀ ਵੱਲੋਂ ਦੱਸਿਆ ਗਿਆ ਹੈ ਕਿ ਉਸਦੇ ਪਿਤਾ ਜੀ ਵੱਲੋਂ ਉਸ ਦੀ ਪਤਨੀ ਨੂੰ ਆਪਣੇ ਨਾਲ ਭਜਾ ਕੇ ਲੈ ਜਾਣ ਦੀ ਇਸ ਹੈਰਾਨੀਜਨਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਾਰਨ ਉਹ ਭਾਰੀ ਮਾਨਸਿਕ ਤਣਾਅ ਵਿਚ ਹਨ। ਅਤੇ ਉਸ ਦੀ ਮਾਂ ਮਾਨਸਿਕ ਤੌਰ ਤੇ ਰੋਗੀ ਹੈ। ਅਤੇ ਇਸ ਘਟਨਾ ਕਾਰਨ ਉਹ ਬੇਹੱਦ ਹੀ ਪ੍ਰੇਸ਼ਾਨ ਹੈ। ਬੂੰਦੀ ਜ਼ਿਲ੍ਹੇ ਵਿੱਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਤੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਦੱਸਿਆ ਹੈ ਕਿ ਉਸ ਵੱਲੋਂ ਆਪਣੀ ਪਤਨੀ ਨੂੰ ਬਹੁਤ ਸਮਝਾਇਆ ਗਿਆ ਸੀ ਕਿ ਉਸ ਦੇ ਪਿਤਾ ਜੀ ਦੀ ਨਜ਼ਰ ਸਹੀ ਨਹੀਂ ਹੈ ਇਸ ਲਈ ਉਨ੍ਹਾਂ ਦੀ ਕਿਸੇ ਵੀ ਗੱਲ ਵਿੱਚ ਨਾ ਆਵੇ।

ਜਿਥੇ ਉਸਦੀ ਪਤਨੀ ਆਪਣੇ ਸਹੁਰੇ ਨੂੰ ਘੱਟ ਹੀ ਬੁਲਾਉਂਦੀ ਸੀ ਅਤੇ ਉਸ ਦੇ ਸੰਪਰਕ ਵਿੱਚ ਨਹੀਂ ਆਉਂਦੀ ਸੀ। ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਉਸਦੇ ਵਿਵਹਾਰ ਵਿਚ ਤਬਦੀਲੀ ਆਈ ਪਤੀ ਵੱਲੋਂ ਵੇਖੀ ਗਈ ਸੀ।

ਉੱਥੇ ਹੀ ਵੈਲਨਟਾਈਨ ਡੇ ਤੇ 14 ਫਰਵਰੀ ਨੂੰ ਉਸ ਦੇ ਪਿਤਾ ਜੀ ਉਸ ਦੀ ਪਤਨੀ ਨੂੰ ਘਰੋਂ ਭਜਾ ਕੇ ਲੈ ਗਏ। ਉਸ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਵਾਪਸ ਲਿਆਂਦਾ ਜਾਵੇ ਜਿਸ ਕਾਰਨ ਉਸ ਦੀ ਪ੍ਰੇਸ਼ਾਨੀ ਹੱਲ ਹੋ ਸਕੇ। ਕਿਉਂਕਿ ਉਸ ਦੇ ਪਿਤਾ ਵੱਲੋਂ ਉਸ ਦੀ ਪਤਨੀ ਨੂੰ ਡਰਾ ਧਮਕਾ ਕੇ ਰੱਖਿਆ ਜਾਂਦਾ ਸੀ ਪਰ ਉਹ ਆਪਣੀ ਪਤਨੀ ਨੂੰ ਖੁਸ਼ ਰੱਖਣ ਲਈ ਮਿਹਨਤ-ਮਜ਼ਦੂਰੀ ਕਰਦਾ ਹੈ ਅਤੇ ਉਸ ਦੀ ਹਰ ਇੱਛਾ ਨੂੰ ਪੂਰਾ ਕਰਦਾ ਸੀ।


                                       
                            
                                                                   
                                    Previous Postਹੋਲੇ ਮਹੱਲੇ ਤੇ ਕੈਨੇਡਾ ਤੋਂ ਆਏ ਨੌਜਵਾਨ ਮੁੰਡੇ ਦਾ ਕੀਤਾ ਗਿਆ ਕਤਲ
                                                                
                                
                                                                    
                                    Next Postਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਲਈ ਕੀਤਾ ਵੱਡਾ ਐਲਾਨ
                                                                
                            
               
                            
                                                                            
                                                                                                                                            
                                    
                                    
                                    



