80 ਸਾਲਾਂ ਬਾਅਦ ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਦੇ ਖੁੱਲ੍ਹੇ ਦਰਵਾਜ਼ੇ, ਜਥੇਦਾਰ ਗੜਗੱਜ ਨੇ ਨਿਭਾਈ ਰਸਮ

1947 ਦੀ ਵੰਡ ਤੋਂ ਬਾਅਦ 80 ਸਾਲ ਮਗਰੋਂ ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਮੁੜ ਖੁੱਲ੍ਹਿਆ, ਜਥੇਦਾਰ ਗੜਗੱਜ ਨੇ ਕੀਤਾ ਉਦਘਾਟਨ

ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਅਧੀਨ ਪੈਂਦੇ ਨੌਸ਼ਹਿਰਾ ਵਿਰਕਾਂ ਇਲਾਕੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਖਾਰਾ ਸਾਹਿਬ (ਭਾਈ ਕੇ ਮੱਟੂ) ਨੂੰ ਕਰੀਬ 80 ਸਾਲਾਂ ਬਾਅਦ ਮੁੜ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਇਹ ਗੁਰੂ ਘਰ ਲੰਮੇ ਸਮੇਂ ਤੱਕ ਬੰਦ ਰਿਹਾ। ਹੁਣ ਇਸ ਦੀ ਸੇਵਾ-ਸੰਭਾਲ ਅਤੇ ਮੁਰੰਮਤ ਦਾ ਕੰਮ ਪੂਰਾ ਹੋਣ ਉਪਰੰਤ ਇੱਥੇ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ।

ਇਸ ਇਤਿਹਾਸਕ ਗੁਰੂ ਘਰ ਦੇ ਮੁੜ ਖੁੱਲ੍ਹਣ ਨਾਲ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸ਼ਰਧਾਲੂਆਂ ਨੇ ਇੱਥੇ ਨਤਮਸਤਕ ਹੋਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਵਿੱਚ ਇਹ ਪਹਿਲਾ ਮੌਕਾ ਦੱਸਿਆ ਜਾ ਰਿਹਾ ਹੈ, ਜਦੋਂ ਕਿਸੇ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਉਪਰੰਤ ਮੁੜ ਖੋਲ੍ਹਣ ਦੀ ਰਸਮੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਨਿਭਾਈ ਗਈ ਹੈ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੈ ਇਹ ਅਸਥਾਨ

ਇਤਿਹਾਸਕ ਵੇਰਵਿਆਂ ਅਨੁਸਾਰ ਇਹ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਸ ਧਰਤੀ ’ਤੇ ਆਮਦ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ 1620 ਈਸਵੀ ਵਿੱਚ ਕਸ਼ਮੀਰ ਦੀ ਯਾਤਰਾ ਤੋਂ ਵਾਪਸ ਪਰਤਦਿਆਂ ਗੁਰੂ ਸਾਹਿਬ ਇਸ ਸਥਾਨ ’ਤੇ ਪਹੁੰਚੇ ਸਨ ਅਤੇ ਇੱਥੇ ਲਗਪਗ ਇੱਕ ਮਹੀਨਾ ਠਹਿਰ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਸੀ।

ਇਸ ਦੌਰਾਨ ਇਲਾਕੇ ਦੇ ਇੱਕ ਪੰਡਤ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕੀਤੀ। ਇਤਿਹਾਸਕ ਪ੍ਰੰਪਰਾ ਮੁਤਾਬਕ ਗੁਰੂ ਸਾਹਿਬ ਦੀ ਜੰਞ ਵੀ ਇਸੇ ਸਥਾਨ ਤੋਂ ਹੁੰਦੀ ਹੋਈ ਪਿੰਡ ਮੜਿਆਲੀ ਪਹੁੰਚੀ ਸੀ। ਇਸੇ ਕਰਕੇ ਇਹ ਅਸਥਾਨ ਗੁਰਦੁਆਰਾ ਖਾਰਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ।

ਪਿੰਡ ਦੇ ਲੋਕਾਂ ਨੇ 1940 ਤੋਂ 1945 ਦਰਮਿਆਨ ਇੱਥੇ ਪੱਕੀ ਇਮਾਰਤ ਦਾ ਨਿਰਮਾਣ ਕਰਵਾਇਆ ਸੀ। ਇਸੇ ਪਿੰਡ ਦੀ ਵਸਨੀਕ ਮਾਈ ਸਹਿਜੋ ਵੱਲੋਂ ਪੱਕੇ ਸਰੋਵਰ ਦੀ ਸੇਵਾ ਵੀ ਕਰਵਾਈ ਗਈ ਸੀ। 1947 ਦੀ ਵੰਡ ਤੱਕ ਇਸ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੰਤਰ ਪ੍ਰਕਾਸ਼ ਹੁੰਦਾ ਸੀ ਅਤੇ ਹਰ ਸਾਲ ਸਾਉਣ ਮਹੀਨੇ ਦੀਆਂ 5, 6 ਅਤੇ 7 ਤਰੀਕ ਨੂੰ ਜੋੜ ਮੇਲਾ ਸਜਾਇਆ ਜਾਂਦਾ ਸੀ। ਉਸ ਸਮੇਂ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸੀ।

ਇਸ ਗੁਰੂ ਘਰ ਨਾਲ ਜੁੜੀ ਇੱਕ ਹੋਰ ਅਹਿਮ ਇਤਿਹਾਸਕ ਨਿਸ਼ਾਨੀ ਭਾਈ ਜਸਪਤ ਦੀ ਪੁਰਾਤਨ ਸਮਾਧ ਹੈ, ਜਿਸ ਨੂੰ ਮੁੜ ਪੁਰਾਣੇ ਸਰੂਪ ਅਨੁਸਾਰ ਸੁਰਜੀਤ ਕੀਤਾ ਗਿਆ ਹੈ। ਭਾਈ ਜਸਪਤ ਔਖੇ ਸਮੇਂ ਦੌਰਾਨ ਪਿੰਡਾਂ ਵਿੱਚੋਂ ਰਾਸ਼ਨ ਇਕੱਠਾ ਕਰਕੇ ਲੰਗਰ ਤਿਆਰ ਕਰਦੇ ਅਤੇ ਜੰਗਲਾਂ ਵਿੱਚ ਰਹਿ ਰਹੇ ਸਿੰਘਾਂ ਤੱਕ ਲੰਗਰ ਪਹੁੰਚਾਉਂਦੇ ਸਨ। ਉਨ੍ਹਾਂ ਵੱਲੋਂ ਮੰਜੀ ਸਾਹਿਬ ਅਤੇ ਗੁੰਬਦ ਦੀ ਸੇਵਾ ਕਰਵਾਉਣ ਦਾ ਵੀ ਇਤਿਹਾਸ ਮਿਲਦਾ ਹੈ।

ਜਥੇਦਾਰ ਗੜਗੱਜ ਅਤੇ ਰਮੇਸ਼ ਸਿੰਘ ਅਰੋੜਾ ਨੇ ਨਿਭਾਈ ਉਦਘਾਟਨ ਦੀ ਰਸਮ

ਗੁਰਦੁਆਰਾ ਖਾਰਾ ਸਾਹਿਬ ਨੂੰ ਮੁੜ ਸੰਗਤ ਲਈ ਖੋਲ੍ਹਣ ਦੀ ਰਸਮੀ ਕਾਰ