80 ਸਾਲਾਂ ਬਜ਼ੁਰਗ ਕਰਦੀ ਸੀ ਬੇਜ਼ੁਬਾਨ ਕੁਤਿਆਂ ਦੀ ਸੇਵਾ, ਹੁਣ ਘਰ ਟੁੱਟਣ ਕਾਰਨ 250 ਹੋਏ ਬੇਘਰ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉਥੇ ਹੀ ਕੁਝ ਲੋਕਾ ਵੱਲੋ ਪਸੂ ਪੰਛੀਆਂ ਅਤੇ ਜਾਨਵਰਾਂ ਨਾਲ ਪਿਆਰ ਕੀਤਾ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਅਵਾਰਾ ਜਾਨਵਰਾਂ ਨੂੰ ਖਾਣਾ ਖਵਾਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਅਜਿਹੀਆਂ ਹਸਤੀਆਂ ਨੂੰ ਦੇਖ ਕੇ ਜਿੱਥੇ ਹੋਰ ਲੋਕ ਵੀ ਅਜਿਹਾ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ। ਪਰ ਕੁਝ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਜਾਨਵਰਾਂ ਨੂੰ ਵੀ ਮੁਸ਼ਕਿਲ ਪੈਦਾ ਹੋ ਜਾਂਦੀ ਹੈ। ਸਰਕਾਰ ਵੱਲੋਂ ਲਏ ਜਾਂਦੇ ਕਈ ਫੈਸਲਿਆਂ ਦੇ ਕਾਰਣ ਅਜਿਹੇ ਲੋਕ ਸੜਕ ਦੇ ਉੱਪਰ ਆ ਜਾਂਦੇ ਹਨ ਅਤੇ ਜਿਨ੍ਹਾਂ ਦੇ ਘਰ ਢਹਿ ਢੇਰੀ ਹੋ ਜਾਂਦੇ ਹਨ।

ਹੁਣ ਇਥੇ ਇੱਕ 80 ਸਾਲਾ ਬਜ਼ੁਰਗ ਬੇਜ਼ਬਾਨ ਕੁੱਤਿਆਂ ਦੀ ਸੇਵਾ ਕਰਦੀ ਹੈ ਅਤੇ ਘਰ ਟੁੱਟਣ ਕਾਰਨ ਢਾਈ ਸੌ ਬੇਘਰ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਜਾਨਵਰਾਂ ਨਾਲ ਪਿਆਰ ਕਰਨ ਵਾਲੀ ਇਕ 80 ਸਾਲਾ ਪ੍ਰੀਤਮਾ ਦੇਵੀ ਕਈ ਸਾਲਾਂ ਤੋਂ ਜਿੱਥੇ ਅਵਾਰਾ ਕੁੱਤਿਆਂ ਦੀ ਦੇਖਭਾਲ ਦਿੱਲੀ ਦੇ ਸੰਕੇਤ ਇਲਾਕੇ ਵਿੱਚ ਕਰਦੀ ਆ ਰਹੀ ਹੈ। ਉਥੇ ਹੀ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਜਿੱਥੇ ਕਈ ਸਥਾਨਾਂ ਨੂੰ ਢਾਹ ਦਿੱਤਾ ਗਿਆ ਹੈ ਜਿਸ ਵਿੱਚ ਇਸ ਔਰਤ ਦੀ ਝੁੱਗੀ ਅਤੇ ਦੁਕਾਨ ਅਤੇ ਕੁੱਤਿਆਂ ਦੀ ਪਨਾਹਗਾਹ ਵੀ ਸ਼ਾਮਲ ਸੀ।

ਜਿੱਥੇ ਨਗਰ ਨਿਗਮ ਦੇ ਇਸ ਫੈਸਲੇ ਦੇ ਕਾਰਣ ਇਸ ਔਰਤ ਦੇ ਸਿਰ ਤੋਂ ਛੱਤ ਚਲੀ ਗਈ ਹੈ ਉਥੇ ਹੀ ਇਹ ਔਰਤ ਦਰੱਖ਼ਤ ਦੇ ਹੇਠਾਂ ਬੈਠ ਕੇ ਆਪਣੇ ਕੁੱਤਿਆਂ ਦੇ ਨਾਲ ਵਕਤ ਬਿਤਾ ਰਹੀ ਹੈ। ਜਿੱਥੇ ਉਸ ਔਰਤ ਨੇ ਦੱਸਿਆ ਕਿ ਉਹ 1984 ਵਿੱਚ ਦਿੱਲੀ ਆ ਕੇ ਵਸੀ ਸੀ ਅਤੇ ਸੜਕ ਤੇ ਅਵਾਰਾ ਘੁੰਮਣ ਵਾਲੇ ਕੁੱਤਿਆਂ ਦੀ ਦੇਖ ਭਾਲ ਕਰਦੀ ਸੀ

ਅਤੇ ਹੁਣ ਉਸ ਵੱਲੋਂ ਮਾਂ ਵਾਂਗ ਢਾਈ ਸੌ ਤੋਂ 300 ਕੁੱਤਿਆਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ ਉਥੇ ਹੀ ਉਸ ਦੀ ਦੁਕਾਨ ਅਤੇ ਝੁੱਗੀ ਦੇ ਟੁੱਟਣ ਕਾਰਨ ਇਹ ਔਰਤ ਆਪਣੇ ਕੁੱਤੇ ਨੂੰ ਖਾਣਾ ਤੱਕ ਨਹੀਂ ਦੇ ਸਕੀ ਹੈ ਉਥੇ ਹੀ ਉਸ ਨੇ ਦੱਸਿਆ ਕਿ ਉਸ ਦਾ ਸਾਮਾਨ ਬਾਹਰ ਸੁੱਟਿਆ ਗਿਆ ਉਥੇ ਹੀ ਉਸਦੇ ਕੁੱਤਿਆਂ ਨੂੰ ਵੀ ਕਰਮਚਾਰੀਆਂ ਵੱਲੋਂ ਕੁੱਟਿਆ ਗਿਆ ਹੈ।