8 ਸਾਲਾਂ ਬੱਚੇ ਦੀ ਚਾਕਲੇਟ ਖਾਣ ਨਾਲ ਹੋਈ ਮੌਤ, ਪਿਤਾ ਲੈਕੇ ਆਇਆ ਸੀ ਆਸਟ੍ਰੇਲੀਆ ਤੋਂ ਚਾਕਲੇਟ

ਆਈ ਤਾਜਾ ਵੱਡੀ ਖਬਰ 

ਹਰ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦੀ ਖ਼ੁਸ਼ੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਉਥੇ ਹੀ ਬੱਚਿਆਂ ਦੀ ਖੁਸ਼ੀ ਨੂੰ ਲੈ ਕੇ ਮਾਂ-ਬਾਪ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ ਜਿਸ ਵਾਸਤੇ ਉਨ੍ਹਾਂ ਵੱਲੋਂ ਆਪਣੀਆਂ ਖੁਸ਼ੀਆਂ ਨੂੰ ਵੀ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਪਰ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਚੁੱਕੇ ਗਏ ਕਦਮਾਂ ਕਈ ਬੱਚਿਆਂ ਲਈ ਘਾਤਕ ਸਾਬਤ ਹੋ ਜਾਂਦੇ ਹਨ। ਜਿੱਥੇ ਖਾਣ-ਪੀਣ ਦੀਆਂ ਚੀਜ਼ਾਂ ਦੇ ਦੌਰਾਨ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਜਾਂਦੀਆਂ ਹਨ ਅਤੇ ਜਿਸ ਕਾਰਨ ਬੱਚਿਆਂ ਦੀ ਜਾਨ ਤਕ ਚਲੇ ਜਾਂਦੀ ਹੈ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਬੱਚੇ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ।

ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਬਹੁਤ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੰਦੀਆਂ ਹਨ। ਪਰ ਕੁਝ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਖਤਰਨਾਕ ਨਤੀਜੇ ਸਾਹਮਣੇ ਆ ਜਾਂਦੇ ਹਨ। ਹੁਣ 8 ਸਾਲਾ ਬੱਚੇ ਦੀ ਚਾਕਲੇਟ ਖਾਣ ਨਾਲ ਮੌਤ ਹੋਈ ਹੈ ਜੋ ਕੇ ਪਿਤਾ ਆਸਟਰੇਲੀਆ ਤੋਂ ਲੈ ਕੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਹ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਦੂਜੀ ਜਮਾਤ ਦਾ ਵਿਦਿਆਰਥੀ ਪਿਤਾ ਵੱਲੋਂ ਆਸਟ੍ਰੇਲੀਆ ਤੋਂ ਲਿਆਂਦੀ ਹੋਈ ਚਾਕਲੇਟ ਖਾਣ ਨਾਲ ਇਸ ਦੁਨੀਆਂ ਤੋਂ ਤੁਰ ਗਿਆ ਹੈ।

ਕੰਗਣ ਸਿੰਘ ਜਿੱਥੇ ਇਲੈਕਟ੍ਰਿਕ ਦੀ ਦੁਕਾਨ ਚਲਾਉਂਦਾ ਹੈ ਜੋ ਕਿ ਰਾਜਸਥਾਨ ਤੋਂ 20 ਸਾਲ ਪਹਿਲਾਂ ਇਸ ਜਗ੍ਹਾ ਤੇ ਆ ਕੇ ਰਹਿਣ ਲੱਗਾ ਸੀ। ਓਥੇ ਹੀ ਉਸ ਵੱਲੋਂ ਬੀਤੇ ਦਿਨੀਂ ਜਿੱਥੇ ਆਸਟ੍ਰੇਲੀਆ ਦਾ ਦੌਰਾ ਕੀਤਾ ਗਿਆ ਸੀ। ਉਸ ਦੌਰਾਨ ਹੀ ਉਸ ਵੱਲੋਂ ਆਪਣੇ ਅੱਠ ਸਾਲਾਂ ਦੇ ਬੇਟੇ ਵਾਸਤੇ ਚੌਕਲੇਟ ਲਿਆਂਦੀਆਂ ਗਈਆਂ ਸਨ।

ਦੂਜੀ ਕਲਾਸ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਸੰਦੀਪ ਜਦੋਂ ਆਪਣੇ ਸਕੂਲ ਪਿਤਾ ਵੱਲੋਂ ਲਿਆਂਦੀਆਂ ਚੌਕਲੇਟ ਲੈ ਕੇ ਗਿਆ ਸੀ ਅਤੇ ਉਥੇ ਖਾਣ ਦੌਰਾਨ ਉਸ ਨੂੰ ਸਾਹ ਘੁੱਟਣ ਦੀ ਸ਼ਿਕਾਇਤ ਹੋਈ, ਜਿਸ ਤੋਂ ਬਾਅਦ ਤੁਰੰਤ ਹੀ ਸਕੂਲ ਦੇ ਅਧਿਆਪਕ ਵੱਲੋਂ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਬੱਚੇ ਦੀ ਮੌਤ ਹੋ ਗਈ, ਡਾਕਟਰਾਂ ਨੇ ਦੱਸਿਆ ਹੈ ਕਿ ਬੱਚੇ ਦੀ ਮੌਤ ਸਾਹ ਘੁਟਣ ਕਾਰਨ ਹੋਈ ਹੈ।