8 ਘੰਟੇ ਬੰਦ ਰਹੇਗੀ ਬਿਜਲੀ, ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਲੰਬਾ ਬਿਜਲੀ ਕੱਟ

ਹਰਚੋਵਾਲ/ਗੁਰਦਾਸਪੁਰ – ਬਿਜਲੀ ਵਿਭਾਗ ਦਫ਼ਤਰ ਤੁਗਲਵਾਲ ਹਰਚੋਵਾਲ ਦੇ ਉਪ ਮੰਡਲ ਅਫ਼ਸਰ ਇੰਜੀਨੀਅਰ ਕੁਲਜੀਤ ਸਿੰਘ ਅਤੇ ਜੇ.ਈ. ਸਰਬਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਫਰਵਰੀ, ਵੀਰਵਾਰ ਨੂੰ ਤੁਗਲਵਾਲ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਦੇ ਚਲਦੇ ਬੰਦ ਰਹੇਗੀ। ਉਨ੍ਹਾਂ ਨੇ ਕਿਹਾ ਕਿ 132 ਕੇ.ਵੀ. ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆ ਰਹੀ 66 ਕੇ.ਵੀ. ਲਾਈਨ ਹਰਚੋਵਾਲ ਦੀ ਸ਼ਟਡਾਊਨ ਹੋਣ ਕਾਰਨ ਸਾਰੇ 66 ਕੇ.ਵੀ. ਸਬ-ਸਟੇਸ਼ਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਕਾਰਨ ਹਰਚੋਵਾਲ ਤੋਂ ਚੱਲਣ ਵਾਲੀ 24 ਘੰਟੇ ਦੀ ਬਿਜਲੀ ਸਪਲਾਈ ਅਤੇ ਕਿਸਾਨਾਂ ਦੀਆਂ ਮੋਟਰਾਂ ਲਈ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਇਸੇ ਤਰ੍ਹਾਂ ਇੰਜੀ. ਭੁਪਿੰਦਰ ਸਿੰਘ, ਉਪ ਮੰਡਲ ਅਫ਼ਸਰ (ਸ਼ਹਿਰੀ ਗੁਰਦਾਸਪੁਰ) ਨੇ ਦੱਸਿਆ ਕਿ 132 ਕੇ.ਵੀ. ਸਬ-ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 11 ਕੇ.ਵੀ. ਤ੍ਰਿਮੋ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਤ੍ਰਿਮੋ ਰੋਡ, ਸਰਕਾਰੀ ਕਾਲਜ, ਸੰਤ ਨਗਰ, ਬਾਬਾ ਬੰਦਾ ਬਹਾਦਰ ਕਲੋਨੀ ਅਤੇ ਰਜਿੰਦਰਾ ਗਾਰਡਨ ਕਲੋਨੀ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਨੂਰਪੁਰ ਬੇਦੀ – ਪੰਜਾਬ ਰਾਜ ਪਾਵਰਕਾਮ ਲਿਮਿਟਡ ਦੇ ਉਪ ਸੰਚਾਲਨ ਮੰਡਲ ਦਫ਼ਤਰ ਸਿੰਘਪੁਰ (ਨੂਰਪੁਰ ਬੇਦੀ) ਦੇ ਐੱਸ.ਡੀ.ਓ. ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ 11 ਕੇ.ਵੀ. ਪਿੰਡ ਬਸੀ ਫੀਡਰ ਦੀ ਨਿਯਤ ਮੁਰੰਮਤ ਕਾਰਨ ਚੈਹਿੜ ਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਭਟੋਲੀ, ਸਸਕੌਰ, ਖੇੜੀ, ਰੌਲੀ, ਝਿੰਜੜੀ, ਮੂਸਾਪੁਰ, ਬਸੀ, ਚਨੌਲੀ, ਸ਼ਾਹਪੁਰ ਬੇਲਾ, ਕੂੰਭੇਵਾਲ ਅਤੇ ਸੇਖਪੁਰ ਆਦਿ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ 5 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਹਾਲਾਂਕਿ ਇਨ੍ਹਾਂ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਸਧਾਰਣ ਤੌਰ ’ਤੇ ਜਾਰੀ ਰਹੇਗੀ। ਕੰਮ ਦੇ ਚਲਦੇ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।

ਨੂਰਪੁਰ ਬੇਦੀ – ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਿਟਡ ਦਫ਼ਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਹੋਰ ਬਿਆਨ ਵਿੱਚ ਜੇ.ਈ. ਅਜਮੇਰ ਸਿੰਘ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਸੈਦਪੁਰ ਫੀਡਰ ਅਧੀਨ ਪੈਂਦੇ ਪਿੰਡ ਧਰਮ ਕੰਡਾ ਡੂਮੇਵਾਲ, ਸੈਦਪੁਰ ਅਤੇ ਬੇਈਂਹਾਰਾ ਦੀ ਬਿਜਲੀ ਸਪਲਾਈ 5 ਫਰਵਰੀ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਮੁਰੰਮਤ ਕੰਮ ਦੌਰਾਨ ਬਿਜਲੀ ਬੰਦ ਰਹਿਣ ਦਾ ਸਮਾਂ ਘਟ ਜਾਂ ਵੱਧ ਵੀ ਹੋ ਸਕਦਾ ਹੈ।