700 ਮੈਂਬਰਾਂ ਵਾਲੇ ਇਸ ਪਰਿਵਾਰ ਚ 10 ਪਤਨੀਆਂ, 98 ਬੱਚੇ ਤੇ 568 ਪੋਤੇ-ਪੋਤੀਆਂ, ਕਈ ਬੱਚਿਆਂ ਦੇ ਨਾਮ ਵੀ ਨਹੀਂ ਯਾਦ

ਆਈ ਤਾਜਾ ਵੱਡੀ ਖਬਰ 

ਪੁਰਾਣੇ ਸਮਿਆਂ ਵਿੱਚ ਲੋਕ ਵੱਡੇ ਪਰਿਵਾਰਾਂ ਵਿਚ ਰਹਿੰਦੇ ਸੀ ਪਰਵਾਰਕ ਮੈਂਬਰਾਂ ਵਿਚ ਮੋਹ ਤੇ ਪਿਆਰ ਵੀ ਕਾਫੀ ਹੁੰਦਾ ਸੀ| ਪਰ ਅੱਜ ਕਲ ਦੇ ਸਮੇਂ ਵਿੱਚ ਲੋਜ ਛੋਟੇ ਪਰਿਵਾਰਾਂ ਵਿਚ ਰਹਿਣਾ ਪਸੰਦ ਕਰਦੇ ਹਨ । ਜਿਸ ਕਾਰਨ ਕਿਤੇ ਨਾ ਕਿਤੇ ਪਰਿਵਾਰ ਦੀਆਂ ਖੁਸ਼ੀਆਂ ਵਿਚ ਕਮੀ ਨਜ਼ਰ ਆਉਂਦੀ ਹੈ| ਆਮ ਤੌਰ ਤੇ ਇੱਕ ਪਰਿਵਾਰ ਦਾ ਮੁਖੀ ਪੂਰੇ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਦਾ ਖ਼ਾਸ ਧਿਆਨ ਰਖਦਾ ਹੈ । ਅਜ ਅਸੀਂ ਤੁਹਾਨੂੰ ਇਕ ਅਜਿਹੇ ਪਰਿਵਾਰ ਬਾਰੇ ਦੱਸਾਂਗੇ ਜੋ ਇੰਨਾ ਵਡਾ ਹੈ ਕਿ ਇਸ ਪਰਿਵਾਰ ਦੇ ਮੁਖੀ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਕੀ ਹਨ|

ਜਿਸ ਮੁਖੀਆਂ ਨੂੰ ਇਹ ਨਹੀਂ ਪਤਾ ਕਿ ਉਸਦੇ ਪਰਿਵਾਰ ਵਿਚ ਕਿੰਨੇ ਜੀ ਹਨ ਤੇ ਕਿਹੜੇ ਨਾਮ ਰੱਖਿਆ ਹੈ ਅਜਿਹੇ ਵਿੱਚ ਪਰਵਾਰਕ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਜਾਨਣਾ ਤਾਂ ਦੂਰ ਦੀ ਗੱਲ ਹੈ । ਜਿਸ ਵਿਅਕਤੀ ਦਾ ਜਿਕਰ ਕਰ ਰਹੇ ਹਾਂ ਉਸ ਵਿਅਕਤੀ ਦਾ ਨਾਮ ਮੂਸਾ ਹਾਸਾਦਜੀ । ਇਸ ਵਿਅਕਤੀ ਨੇ ਇਕਲੇ ਹੀ ਇੰਨਾ ਵੱਡਾ ਪਰਿਵਾਰ ਬਣਾਇਆ ਹੈ ਕਿ ਜੋ ਪਰਿਵਾਰ ਦੁਨੀਆਂ ਦਾ ਸਭ ਤੋਂ ਵੱਡਾ ਪਰਿਵਾਰ ਬਣ ਚੁੱਕਿਆ ਹੈ । ਇਸ ਵਿਅਕਤੀ ਦੀਆਂ ਪਤਨੀਆਂ 98 ਬੱਚੇ ਅਤੇ 568 ਪੋਤੇ-ਪੋਤੀਆਂ ਹਨ| ਉਹ ਸਭ ਤੋਂ ਵੱਡੇ ਪਰਿਵਾਰ ਦਾ ਮੁਖੀ ਹੈ ਇਸ ਲਈ 700 ਮੈਂਬਰਾਂ ਵਾਲੇ ਪਰਿਵਾਰ ਵਿਚ ਹਰ ਕਿਸੇ ਦਾ ਨਾਮ ਲੈ ਕੇ ਯਾਦ ਰੱਖਣਾ ਇਕ ਬਹੁਤ ਵੱਡਾ ਕੰਮ ਹੈ ।

ਇਹ ਪਰਿਵਾਰ ਅਫਰੀਕੀ ਦੇਸ਼ ਯੁਗਾਂਡਾ ਦੇ ਇਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹੈ ਤੇ ਇਸ ਪਰਿਵਾਰ ਦੇ ਪਰਿਵਾਰਕ ਮੈਂਬਰ ਕਾਫੀ ਪਿਆਰ ਅਤੇ ਚੰਗਾ ਤਾਲਮੇਲ ਹੈ । ਜਾਣਕਾਰੀ ਅਨੁਸਾਰ ਮੂਸਾ ਨੇ ਆਪਣੇ ਬੱਚਿਆਂ ਲਈ ਨੇੜੇ-ਤੇੜੇ ਹੀ ਝੂਗੀਆ ਬਣਾਈਆਂ ਹੋਈਆਂ ਹਨ, ਜਿਥੇ ਉਸ ਦੇ ਬੱਚੇ ਰਹਿੰਦੇ ਹਨ|

ਉਥੇ ਹੀ ਜਦੋਂ ਮੂਸਾ ਦੀ ਸਭ ਤੋਂ ਛੋਟੀ ਪਤਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਸਦਾ ਪਤੀ ਕੋਈ ਹੋਰ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਹੋ ਸਕਦਾ ਹੈ , ਇਸ ਵਿੱਚ ਕਿਸੇ ਨੂੰ ਕੋਈ ਵੀ ਦਿਕਤ ਨਹੀਂ ਹੈ|