ਤਰਨਤਾਰਨ:
132 ਕੇ.ਵੀ. ਸਬ ਸਟੇਸ਼ਨ ਤਰਨਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ-4 ਫੀਡਰ ਦੀ ਬਾਈਫਰਕੇਸ਼ਨ ਦੇ ਕੰਮ ਕਾਰਨ ਮਿਤੀ 17 ਫਰਵਰੀ 2026, ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ 11 ਕੇ.ਵੀ. ਸਿਟੀ-4 ਫੀਡਰ ਅਤੇ ਪੁਲਿਸ ਲਾਈਨ ਤਰਨਤਾਰਨ ਨਾਲ ਸੰਬੰਧਿਤ ਇਲਾਕਿਆਂ ਵਿੱਚ ਬਿਜਲੀ ਨਹੀਂ ਆਵੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਦੀਪ ਐਵੀਨਿਊ, ਨਿਊ ਦੀਪ ਐਵੀਨਿਊ, ਫਤਿਹ ਚੱਕ, ਸ੍ਰੀ ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਰੋਡ ਅਤੇ ਸ੍ਰੀ ਗੁਰੂ ਤੇਗ ਬਹਾਦਰ ਨਗਰ-2 ਸ਼ਾਮਲ ਹਨ। ਇਹ ਜਾਣਕਾਰੀ ਉੱਪ ਮੰਡਲ ਅਫਸਰ ਸ਼ਹਿਰੀ ਪਾਵਰਕਾਮ ਤਰਨਤਾਰਨ ਇੰਜੀ. ਨਰਿੰਦਰ ਸਿੰਘ ਅਤੇ ਜੇ.ਈ. ਇੰਜੀ. ਗੁਰਭੇਜ ਸਿੰਘ ਵੱਲੋਂ ਦਿੱਤੀ ਗਈ ਹੈ।
ਨੂਰਪੁਰਬੇਦੀ:
ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਝੱਜ ਦੇ ਅਨੁਸਾਰ 17 ਫਰਵਰੀ ਨੂੰ ਝਾਂਡੀਆਂ ਫੀਡਰ ਅਧੀਨ ਆਉਂਦੇ ਪਿੰਡਾਂ ਵਿੱਚ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ। ਇਹ ਬੰਦਸ਼ ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਦੇ ਕੰਮ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗੀ। ਪ੍ਰਭਾਵਿਤ ਪਿੰਡਾਂ ਵਿੱਚ ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂ ਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬਾਹਮਣਮਾਜਰਾ ਆਦਿ ਸ਼ਾਮਲ ਹਨ। ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
ਬੱਸੀ ਪਠਾਣਾ:
ਉਪ ਮੰਡਲ ਅਫਸਰ ਇੰਜੀ. ਗੁਰਤੇਜ ਸਿੰਘ ਨੇ ਦੱਸਿਆ ਕਿ 18 ਫਰਵਰੀ 2026 (ਬੁੱਧਵਾਰ) ਨੂੰ 220 ਕੇ.ਵੀ. ਸਬ ਸਟੇਸ਼ਨ ਬੱਸੀ ਪਠਾਣਾ ਤੋਂ ਚੱਲਦੇ 11 ਕੇ.ਵੀ. ਨਾਨਕ ਦਰਬਾਰ (ਕੈਟਾਗਰੀ-1) ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਹ ਬੰਦਸ਼ ਲਾਈਨਾਂ ਦੀ ਸੰਭਾਲ, 11 ਕੇ.ਵੀ. ਜੀ.ਓ. ਸਵਿੱਚਾਂ ਦੀ ਮੈਟੀਨੈਂਸ ਅਤੇ ਰੁੱਖਾਂ ਦੀਆਂ ਟਾਹਣੀਆਂ ਦੀ ਕਟਾਈ ਲਈ ਕੀਤੀ ਜਾ ਰਹੀ ਹੈ। ਇਸ ਕਾਰਨ ਖਰੜ ਰੋਡ, ਡੀ.ਆਰ. ਇੰਡਸਟਰੀ, ਗਾਰਡਨ ਵੈਲੀ ਸਕੂਲ, ਸਿਟੀ ਕਲੋਨੀ, ਕਿਲ੍ਹਾ ਮੁਹੱਲਾ, ਖਮਾਣੋ ਬਾਈਪਾਸ, ਖੁਸ਼ਵੰਤ ਇਨਕਲੇਵ, ਨਵੀਆਂ ਸਰਾਵਾਂ, ਗੁੱਗਾ ਮਾੜੀ, ਬਹਿਲੋਲਪੁਰੀ ਮੁਹੱਲਾ, ਚੱਕਰੀ ਮੁਹੱਲਾ, ਚਾਲੀ ਵਾਲਾ ਮੁਹੱਲਾ, ਕੁੜੀਆਂ ਵਾਲਾ ਸਕੂਲ, ਧੋਬੀਆ ਮੁਹੱਲਾ, ਅਸ਼ੋਕ ਕਲੋਨੀ, ਬਾਬਾ ਅਜੀਤ ਸਿੰਘ ਨਗਰ ਕਲੋਨੀ, ਵੇਰਕਾ ਬਰਾਂਚ, ਪਾਈਨ ਗਰੋਵ ਪਬਲਿਕ ਸਕੂਲ ਅਤੇ ਡੰਪ ਬਰਾਂਚ ਆਦਿ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਸੂਚਨਾ ਜਨਤਾ ਦੀ ਜਾਣਕਾਰੀ ਲਈ ਜਾਰੀ ਕੀਤੀ ਗਈ ਹੈ।






