ਆਈ ਤਾਜ਼ਾ ਵੱਡੀ ਖਬਰ 

ਪੰਜਾਬ ਅੰਦਰ ਵਧ ਰਹੀ ਬੇਰੁਜ਼ਗਾਰੀ ਦੇ ਕਾਰਨ ਜਿੱਥੇ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਹਾਸਲ ਕਰਨ ਲਈ ਵਿਦੇਸ਼ਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਜਿਥੇ ਜਾ ਕੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਣ ਸਕੇ ਅਤੇ ਉਨ੍ਹਾਂ ਨੂੰ ਉੱਚ ਵਿਦਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਦੇ ਅਨੁਸਾਰ ਉੱਚ ਨੌਕਰੀਆਂ ਵੀ ਹਾਸਲ ਹੋ ਸਕਣ। ਪੰਜਾਬ ਤੋਂ ਜਿੱਥੇ ਬਹੁਤ ਸਾਰੇ ਵਿਦਿਆਰਥੀ ਉੱਚ ਵਿਦਿਆ ਹਾਸਲ ਕਰਨ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਜਿੱਥੇ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਜਿਥੇ ਉੱਚ ਵਿਦਿਆ ਹਾਸਲ ਕੀਤੀ ਜਾਂਦੀ ਹੈ ਉਥੇ ਹੀ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਅਨੇਕਾਂ ਔਕੜਾਂ ਨੂੰ ਦੂਰ ਕੀਤਾ ਜਾਂਦਾ ਹੈ ਅਤੇ ਮਿਹਨਤ ਕਰਕੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ।

ਉਥੇ ਹੀ ਇਨ੍ਹਾਂ ਵਿਦਿਆਰਥੀਆਂ ਨਾਲ ਬਹੁਤ ਸਾਰੇ ਹਾਦਸੇ ਵਾਪਰਣ ਦੀਆਂ ਦੁਖਦਾਈ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜੋ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਛੇ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਕੈਨੇਡਾ ਗਈ ਕੁੜੀ ਦੀ ਹੋਈ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਦੋਰਾਹਾ ਤੋਂ ਸਾਹਮਣੇ ਆਈ ਹੈ , ਜਿੱਥੇ ਇਕ ਪਰਿਵਾਰ ਦੀ 18 ਸਾਲਾਂ ਦੀ ਲੜਕੀ ਸੈਂਜੂਲਾ ਵੈਦ 6 ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਵਾਸਤੇ ਕੈਨੇਡਾ ਗਈ ਸੀ। ਇਸ ਸਮੇਂ ਐਡਮਿੰਟਨ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਹੀ ਸੀ ਅਤੇ ਨਾਰਕੁਏਸਟ ਕਾਲਜ ਵਿਚ ਪੜ੍ਹ ਰਹੀ ਸੀ।

ਉਥੇ ਹੀ ਲੜਕੀ ਦੀ ਬੀਤੇ ਦਿਨੀਂ ਨਵਰਾਤਰਿਆਂ ਦੇ ਪਹਿਲੇ ਦਿਨ ਹੀ ਘਰ ਵਿੱਚ ਭੇਦ-ਭਰੇ ਹਲਾਤਾ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਸੀ ਜਦੋਂ ਸਵੇਰ ਨੂੰ ਇਸ ਲੜਕੀ ਨੂੰ ਉਸਦੇ ਘਰ ਵਿੱਚ ਮ੍ਰਿਤਕ ਦੇਖਿਆ ਗਿਆ ਸੀ। ਮ੍ਰਿਤਕਾ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਲੜਕੀ ਦਾ ਪਰਿਵਾਰ ਜਿਥੇ ਆਪਣੀ ਬੇਟੀ ਦੀ ਮੌਤ ਦੀ ਖਬਰ ਸੁਣ ਕੇ ਆਪਣੇ ਹੋਸ਼ ਗਵਾ ਬੈਠਾ ਹੈ, ਉਥੇ ਹੀ ਮਾਤਾ ਪਿਤਾ ਡੂੰਘੇ ਸਦਮੇ ਵਿਚ ਹਨ। ਇਸ ਮ੍ਰਿਤਕ ਲੜਕੀ ਦੇ ਮਾਤਾ ਪਿਤਾ ਸਰਕਾਰੀ ਲੈਕਚਰਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਘਟਨਾ ਦੀ ਖਬਰ ਮਿਲਦੇ ਹੀ ਦੋਰਾਹਾ ਵਿੱਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।


                                       
                            
                                                                   
                                    Previous Postਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਇਹ ਵੱਡਾ ਨਿਰਦੇਸ਼ – ਜਨਤਾ ਲਈ ਆਈ ਵੱਡੀ ਚੰਗੀ ਖਬਰ
                                                                
                                
                                                                    
                                    Next Postਬੋਲੀਵੁਡ ਨੂੰ ਲੱਗਾ ਵੱਡਾ ਝਟਕਾ, ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




