6 ਦਿਨ ਪਹਿਲਾਂ ਲੱਖਾਂ ਖਰਚ ਨੌਜਵਾਨ ਪੰਜਾਬੀ ਮੁੰਡਾ ਗਿਆ ਸੀ ਕੈਨੇਡਾ , ਹੋਈ ਅਚਾਨਕ ਮੌਤ ਪਰਿਵਾਰ ਤੇ ਟੁਟਿਆ ਦੁੱਖਾਂ ਦਾ ਪਹਾੜ

ਆਈ ਤਾਜਾ ਵੱਡੀ ਖਬਰ 

ਵਿਦੇਸ਼ੀ ਧਰਤੀ ਤੇ ਜਾਣ ਲਈ ਪੰਜਾਬੀ ਵੱਖੋ ਵੱਖਰੇ ਰਾਹ ਅਪਣਾਉਂਦੇ ਹਨ, ਕਈ ਵਾਰ ਇਹ ਰਾਹ ਇੰਨੇ ਜਿਆਦਾ ਔਖੇ ਸਾਬਤ ਹੁੰਦੇ ਹਨ ਕਿ ਪੰਜਾਬੀ ਨੌਜਵਾਨ ਇਸ ਵਿਚ ਬੁਰੀ ਤਰਾਂ ਦੇ ਨਾਲ ਪਿਸ ਕੇ ਰਹਿ ਜਾਂਦੇ ਹਨ। ਵਿਦੇਸ਼ੀ ਧਰਤੀ ਤੇ ਕੰਮਕਾਜ ਕਰਦੇ ਹੋਏ ਕਈ ਵਾਰ ਨੌਜਵਾਨਾਂ ਨਾਲ ਕੁੱਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਹੜੇ ਪਿੱਛੇ ਰਹਿੰਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਦੇ ਨਾਲ ਝੰਜੋੜ ਦਿੰਦੇ ਹਨ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਲੱਖਾਂ ਰੁਪਏ ਲਾ ਕੇ ਛੇ ਦਿਨ ਪਹਿਲਾ ਵਿਦੇਸ਼ੀ ਧਰਤੀ ਤੇ ਗਏ ਪੰਜਾਬੀ ਮੁੰਡੇ ਦੀ ਅਚਾਨਕ ਹੋ ਗਈ l ਮੌਤ ਦੇ ਕਾਰਨ ਪਿੱਛੇ ਰਹਿੰਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ l

ਇਹ ਦੁੱਖਦਾਈ ਮਾਮਲਾ ਮਹਾਂਨਗਰ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਜਲੰਧਰ ਦੇ ਨੌਜਵਾਨ ਦੀ ਕੈਨੇਡਾ ‘ਚ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਨੌਜਵਾਨ 6 ਦਿਨ ਪਹਿਲਾਂ ਭਾਰਤ ਤੋਂ ਕੈਨੇਡਾ ਗਿਆ ਸੀ, ਪਰ ਉਸ ਦੀ ਮੌਤ ਦੀ ਖਬਰ ਨੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਟੋਰਾਂਟੋ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਇਹ ਨੌਜਵਾਨ ਆਪਣੇ ਜਾਨ ਪਰੇਸ਼ਾਨ ਦੇ ਲੋਕਾਂ ਦੇ ਕੋਲੋਂ ਚਲਾ ਗਿਆ ਸੀ । ਜਿੱਥੇ ਉਹ ਬਿਲਕੁਲ ਠੀਕ-ਠਾਕ ਸੀ।

ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੈਰੀ ਵਿੱਚ ਆਪਣੇ ਜਾਣ-ਪਛਾਣ ਵਾਲਿਆਂ ਨਾਲ ਗੱਲ ਕਰਦੇ ਹੋਏ ਤਬੀਅਤ ਅਚਾਨਕ ਵਿਗੜ ਗਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਉਰਫ ਗੱਗੂ ਵਾਸੀ ਪਿੰਡ ਨੌਲੀ ਵਜੋਂ ਹੋਈ ਹੈ।

ਪਰਿਵਾਰ ਨੇ ਗਗਨਦੀਪ ਨੂੰ ਕੈਨੇਡਾ ਭੇਜਣ ਲਈ ਲੱਖਾਂ ਰੁਪਏ ਖਰਚ ਕਰਨ ਵਾਲੇ ਉਸਦੇ ਪਰਿਵਾਰਕ ਮੈਂਬਰਾਂ ਦੇ ਸੁਪਨੇ ਵੀ ਉਸਦੀ ਮੌਤ ਨਾਲ ਚਕਨਾਚੂਰ ਹੋ ਗਏ ਹਨ।ਗੱਗੂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਫਿਲਹਾਲ ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਜਿਥੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ, ਓਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ l