5 ਮਹੀਨੇ ਤੋਂ ਲਗਾਤਾਰ ਚਲ ਰਿਹਾ ਸੀ ਸਿਰ ਚ ਦਰਦ , ਡਾਕਟਰਾਂ ਨੂੰ ਦਿਖਾਇਆ ਤਾਂ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਆਈ ਤਾਜਾ ਵੱਡੀ ਖਬਰ 

ਅੱਜਕੱਲ ਦਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਇਨਾ ਜਿਆਦਾ ਵਿਅਸਤ ਹੋ ਚੁੱਕਿਆ ਹੈ ਕਿ ਉਸ ਕੋਲ ਸਮਾਂ ਹੀ ਨਹੀਂ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖ ਸਕੇ l ਜਿਸ ਕਾਰਨ ਮਨੁੱਖ ਦਾ ਸਰੀਰ ਦਿਨ ਪ੍ਰਤੀ ਦਿਨ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ l ਨਤੀਜੇ ਵਜੋਂ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਪਿਆ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਦੱਸਾਂਗੇ, ਜਿੱਥੇ ਇੱਕ ਮਨੁੱਖ ਦੇ ਸਿਰ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਦਰਦ ਹੁੰਦੀ ਪਈ ਸੀl ਫਿਰ ਜਦੋਂ ਇਸ ਮਨੁੱਖ ਨੇ ਡਾਕਟਰ ਨੂੰ ਵਿਖਾਇਆ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ l

ਇਸ ਵਿਅਕਤੀ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਸ਼ਖਸ ਵੀਅਤਨਾਮ ਦੇ ਕਵਾਂਗ ਬਿਨਹ ਸੂਬੇ ਦਾ ਰਹਿਣ ਵਾਲਾ ਹੈ। ਜਿਸ ਵਿਅਕਤੀ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਸਿਰ ਦੇ ਵਿੱਚ ਲਗਾਤਾਰ ਦਰਦ ਹੁੰਦੀ ਪਈ ਸੀ, ਇੰਨਾ ਹੀ ਨਹੀਂ ਸਗੋਂ ਉਸਦੇ ਅੱਖਾਂ ਦੀ ਰੌਸ਼ਨੀ ਵੀ ਘੱਟਦੀ ਪਈ ਸੀ l ਇਸ ਵਿਅਕਤੀ ਨੇ ਇਸ ਸਮੱਸਿਆ ਵੱਲ ਇੰਨਾ ਕੁਝ ਖਾਸ ਧਿਆਨ ਨਹੀਂ ਦਿੱਤਾ l ਪਰ ਜਦੋਂ ਖੁਦ ਨੂੰ ਦਿਖਾਉਣ ਲਈ ਹਸਪਤਾਲ ਪਹੁੰਚਿਆ ਤਾਂ ਉਸ ਨੇ ਡਾਕਟਰਾਂ ਨੂੰ ਆਪਣੀ ਸਥਿਤੀ ਦੱਸੀ। ਉਸ ਦੀ ਨੱਕ ਤੋਂ ਲਗਾਤਾਰ ਫਲੂਡ ਨਿਕਲ ਰਿਹਾ ਸੀ।

ਡਾਕਟਰਾਂ ਨੇ ਪਤਾ ਲਗਾਉਣ ਲਈ ਸਿਟੀ ਸਕੈਨ ਦਾ ਫੈਸਲਾ ਲਿਆ। ਫਿਰ ਜਦੋਂ ਇਸ ਵਿਅਕਤੀ ਨੇ ਸਿਟੀ ਸਕੈਨ ਕਰਵਾਇਆ ਤਾਂ ਪਤਾ ਚੱਲਿਆ ਕਿ ਉਸ ਦੀ ਖੋਪੜੀ ਦੇ ਕਈ ਹਿੱਸਿਆਂ ‘ਚ ਸੋਜਿਸ਼ ਸੀ ਤੇ ਦੋ ਬਾਹਰੀ ਚੀਜ਼ਾਂ ਅਟਕੀਆਂ ਹੋਈਆਂ ਹਨ। ਇਹ ਦਿਮਾਗ ਤੋਂ ਉਸਦੀ ਨੱਕ ਤੱਕ ਆ ਰਹੀਆਂ ਸਨ। ਇਹੀ ਵਜ੍ਹਾ ਹੈ ਕਿ ਉਸਦੀ ਨੱਕ ਤੋਂ ਫਲੂਡ ਡਿਸਚਾਰਜ ਹੋ ਰਿਹਾ ਸੀ। ਡਾਕਟਰਾਂ ਨੇ ਦੱਸਿਆ ਕਿ ਸ਼ਖਸ ਦੀ ਖੋਪੜੀ ਵਿਚ ਦੋ ਟੁੱਟੀਆਂ ਹੋਈਆਂ ਚਾਪਸਟਿਕਸ ਸਨ, ਤਾਂ ਉਹ ਖੁਦ ਹੈਰਾਨ ਰਹਿ ਗਿਆ।

ਮਰੀਜ਼ ਦੀ ਉਮਰ ਸਿਰਫ 35 ਸਾਲ ਹੈ ਤੇ ਡਾਕਟਰਾਂ ਨੇ ਜਦੋਂ ਉਸ ਨੂੰ ਚਾਪਸਟਿਕ ਬਾਰੇ ਪੁੱਛਿਆ ਤਾਂ ਪਹਿਲਾਂ ਉਸ ਨੇ ਇਨਕਾਰ ਕਰ ਦਿੱਤਾ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ। ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਸ ਵਿਅਕਤੀ ਦਾ ਇਲਾਜ ਕੀਤਾ ਗਿਆ, ਹੁਣ ਇਸ ਵਿਅਕਤੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।