BREAKING NEWS
Search

4 ਸਾਲਾਂ ਦਾ ਬੱਚਾ 6 ਦਿਨਾਂ ਤੱਕ ਇਹਨਾਂ ਹਾਲਾਤਾਂ ਚ ਰਿਹਾ ਸੰਘਣੇ ਖਤਰਨਾਕ ਜੰਗਲ ਚ- ਇੰਝ ਬਚਾਈ ਜਾਨ

ਆਈ ਤਾਜਾ ਵੱਡੀ ਖਬਰ 

ਬੱਚਿਆਂ ਵਿੱਚ ਅੱਜ-ਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਦੇਖੇ ਜਾਂਦੇ ਹਨ ਜਿਥੇ ਬੱਚਿਆਂ ਵੱਲੋਂ ਵੱਖ ਵੱਖ ਖੇਤਰਾਂ ਦੇ ਵਿਚ ਆਪਣਾ ਇੱਕ ਵੱਖਰਾ ਨਾਮਣਾ ਖੱਟਿਆ ਜਾ ਰਿਹਾ ਹੈ। ਸਮੇਂ ਦੀ ਤਬਦੀਲੀ ਦੇ ਅਨੁਸਾਰ ਬੱਚੇ ਅੱਜ ਦੇ ਦੌਰ ਵਿੱਚ ਏਨੇ ਜ਼ਿਆਦਾ ਤੇਜ਼ ਹੋ ਗਏ ਹਨ ਕਿ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਵੀ ਪੈਦਾ ਕਰ ਦਿੱਤੇ ਜਾਂਦੇ ਹਨ। ਪਰ ਕੁੱਝ ਅਜੇਹੇ ਹਾਦਸੇ ਵੀ ਵਾਪਰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਨਹੀਂ ਗਿਆ ਹੁੰਦਾ ਅਤੇ ਅਚਾਨਕ ਬੱਚਿਆਂ ਨਾਲ ਵਾਪਰਨ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਜਿੱਥੇ ਬਹੁਤ ਸਾਰੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਉਥੇ ਹੀ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਉਨ੍ਹਾਂ ਦੇ ਦਿਲ ਅੰਦਰ ਕਈ ਤਰਾਂ ਦੇ ਸਵਾਲ ਖੜ੍ਹੇ ਕਰ ਦਿੰਦੀਆਂ ਹਨ।

ਹੁਣ 4 ਸਾਲਾਂ ਦਾ ਬੱਚਾ 6 ਦਿਨਾਂ ਤੱਕ ਇਹਨਾਂ ਹਾਲਾਤਾਂ ਵਿੱਚ ਸੰਘਣੇ ਖਤਰਨਾਕ ਜੰਗਲ ਵਿੱਚ ਰਿਹਾ। ਜਿਸ ਨੇ ਇੰਝ ਬਚਾਈ ਜਾਨ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਫਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਚਾਰ ਸਾਲਾ ਦਾ ਬੱਚਾ ਆਪਣੇ ਪਰਿਵਾਰ ਤੋਂ ਵੱਖ ਹੋ ਗਿਆ ਸੀ ਅਤੇ ਛੇ ਦਿਨ ਤੱਕ ਖ਼ਤਰਨਾਕ ਜਾਨਵਰਾਂ ਨਾਲ ਭਰੇ ਜੰਗਲ ਵਿੱਚ ਰਿਹਾ ਹੈ ਅਤੇ ਅਖੀਰ ਉਸ ਦੀ ਭਾਲ ਕੀਤੇ ਜਾਣ ਤੇ ਉਸ ਨੂੰ ਸਹੀ-ਸਲਾਮਤ ਬਰਾਮਦ ਕੀਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਜਿਥੇ ਇਹ ਬੱਚਾ ਚਾਰ ਦਿਨ ਤੱਕ ਇਸ ਜੰਗਲ ਵਿਚ ਫਸ ਗਿਆ ਸੀ ਉਥੇ ਹੀ ਵੱਖ-ਵੱਖ ਕਿਸਮ ਦੇ ਬਹੁਤ ਸਾਰੇ ਜੰਗਲੀ ਜਾਨਵਰ ਇਸ ਸੰਘਣੇ ਜੰਗਲਾਂ ਦੇ ਵਿੱਚ ਮੌਜੂਦ ਸਨ। ਜੋ ਕੁਝ ਦਿਨ ਪਹਿਲਾਂ ਹੀ ਆਏ ਹੜ੍ਹਾਂ ਕਾਰਨ ਜੰਗਲੀ ਜਾਨਵਰਾਂ ਦਾ ਸ਼ਿਕਾਰ ਬਣ ਸਕਦਾ ਸੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਭੁੱਖੇ ਸਨ। ਇਹ ਘਟਨਾ ਕੀਨੀਆ ਦੇ ਸਾਵੇ ਈਸਟ ਵਾਈਲਡਲਾਈਫ ਪ੍ਰੀਜ਼ਰਵ ਵਿਚ ਵਾਪਰੀ ਸੀ ਜਿੱਥੇ ਚਾਰ ਸਾਲਾਂ ਦਾ ਇਕ ਬੱਚਾ ਤੂਫ਼ਾਨ ਦੇ ਕਾਰਣ ਆਪਣੇ ਭਰਾ ਤੋਂ ਵਿਛੜ ਕੇ ਗਿਆਰਾਂ ਮੀਲ ਦੂਰ ਜੰਗਲ ਵਿੱਚ ਚਲਾ ਗਿਆ।

ਜਿਸ ਦੀ ਭਾਲ ਵਿੱਚ ਛੇ ਦਿਨ ਦਾ ਸਮਾਂ ਲੱਗਾ ਤੇ 4 ਸਾਲਾਂ ਦਾ ਬੱਚਾ ਜੰਗਲ ਵਿਚ ਸੁਰੱਖਿਅਤ ਬਚ ਗਿਆ ਹੈ ਜੋ ਕਿ ਇਕ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ। ਬਚਾਅ ਟੀਮ ਵੱਲੋਂ ਜਿਥੇ ਲਗਾਤਾਰ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ। ਉਥੇ ਹੀ ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਏਨੇ ਦਿਨ ਬੀਤ ਜਾਣ ਤੇ ਜਾਨਵਰਾਂ ਵੱਲੋਂ ਬੱਚੇ ਨੂੰ ਖਾ ਲਿਆ ਹੋ ਸਕਦਾ ਹੈ। ਪਰ ਬਚਾਅ ਟੀਮ ਦੀ ਹਿੰਮਤ ਸਦਕਾ ਬੱਚੇ ਨੂੰ ਸੁਰੱਖਿਅਤ ਹਾਸਲ ਕਰ ਲਿਆ ਗਿਆ।