ਆਈ ਤਾਜਾ ਵੱਡੀ ਖਬਰ  

ਅੱਜ ਕੱਲ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਲੋਕ ਇੱਕ ਜਾਂ ਫਿਰ ਦੋ ਬੱਚੇ ਕਰਨਾ ਹੀ ਪਸੰਦ ਕਰਦੇ ਹਨ l ਇਹੀ ਵੱਡਾ ਕਾਰਨ ਹੈ ਕਿ ਅੱਜ ਕੱਲ ਪਰਿਵਾਰ ਛੋਟੇ ਹੋ ਰਹੇ ਹਨ ਤੇ ਰਿਸ਼ਤੇ ਘੱਟ ਰਹੇ ਹਨ l ਪਰ ਅੱਜ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਾਂਗੇ, ਜਿਸ ਨੇ 36 ਸਾਲ ਦੀ ਉਮਰ ਦੇ ਵਿੱਚ 44 ਬੱਚਿਆਂ ਨੂੰ ਜਨਮ ਦੇ ਦਿੱਤਾ ਤੇ ਹੁਣ ਇਹ 44 ਬੱਚਿਆਂ ਦੀ ਮਾਂ ਹੈ l ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੁਣ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਆਖਰ ਅਜਿਹਾ ਕਿਵੇਂ ਸੰਭਵ ਹੋ ਸਕਿਆ l ਦਰਅਸਲ ਯੁਗਾਂਡਾ ਦੀ ਇਕ ਔਰਤ ਹੈ ਜਿਸ ਨੇ 44 ਬੱਚਿਆਂ ਨੂੰ ਜਨਮ ਦਿੱਤਾ ਹੈ, ਉਸ ਦਾ ਨਾਂ ਮਰੀਅਮ ਨਬਾਤਨਜ਼ੀ ਬਾਬੀਰੀਏ ਹੈ।

ਉਸ ਦਾ ਜਨਮ ਸਾਲ 1980 ‘ਚ ਹੋਇਆ ਸੀ। ਬਾਬੀਰੀਏ ਅਨੁਸਾਰ ਉਸਦੀ ਮਾਂ ਨੇ ਉਸਦੇ ਜਨਮ ਤੋਂ ਤਿੰਨ ਦਿਨ ਬਾਅਦ ਹੀ ਉਸਦੇ ਪਰਿਵਾਰ ਅਤੇ ਉਸਦੇ ਪੰਜ ਭੈਣ-ਭਰਾਵਾਂ ਨੂੰ ਛੱਡ ਦਿੱਤਾ ਸੀ। ਜਦੋਂ ਉਹ 7 ਸਾਲਾਂ ਦੀ ਸੀ, ਤਾਂ ਉਸਦੀ ਮਤਰੇਈ ਮਾਂ ਨੇ ਆਪਣੇ ਵੱਡੇ ਭੈਣ-ਭਰਾਵਾਂ ਦੇ ਭੋਜਨ ਵਿੱਚ ਕੱਟਿਆ ਹੋਇਆ ਗਲਾਸ ਮਿਲਾ ਦਿੱਤਾ, ਜਿਸ ਨਾਲ ਉਹ ਸਾਰੇ ਮਰ ਗਏ। ਉਸ ਸਮੇਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਈ ਸੀ, ਇਸ ਕਾਰਨ ਉਸ ਦਾ ਬਚਾਅ ਹੋ ਗਿਆ। ਜਦੋਂ ਔਰਤ ਦੀ ਉਮਰ 12 ਸਾਲ ਦੀ ਸੀ ਤਾਂ ਉਸ ਦਾ 40 ਸਾਲਾ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ।

ਜਿਸ ਆਦਮੀ ਨਾਲ ਮਰੀਅਮ ਦਾ ਵਿਆਹ ਹੋਇਆ ਸੀ, ਉਸ ਨੇ ਕਈ ਹੋਰ ਵਿਆਹ ਵੀ ਕੀਤੇ ਸਨ। ਮਰੀਅਮ ਉਸ ਦੀ ਪੰਜਵੀਂ ਪਤਨੀ ਹੈ। 13 ਸਾਲ ਦੀ ਉਮਰ ਵਿੱਚ ਇਸ ਨੇ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ।36 ਸਾਲ ਦੀ ਉਮਰ ਤੱਕ ਔਰਤ ਨੇ ਕੁੱਲ 44 ਬੱਚਿਆਂ ਨੂੰ ਜਨਮ ਦਿੱਤਾ। ਇਸ ਸਮੇਂ ਔਰਤ ਦੀ ਉਮਰ 44 ਸਾਲ ਹੈ ਅਤੇ ਉਸ ਦੇ 38 ਬੱਚੇ ਅਜੇ ਜ਼ਿੰਦਾ ਹਨ।

ਜਿਨ੍ਹਾਂ ਵਿੱਚੋਂ 10 ਲੜਕੀਆਂ ਅਤੇ 28 ਲੜਕੇ ਹਨ। ਔਰਤ ਦੇ ਸਭ ਤੋਂ ਵੱਡੇ ਬੱਚੇ ਦੀ ਉਮਰ 31 ਸਾਲ ਅਤੇ ਸਭ ਤੋਂ ਛੋਟੇ ਬੱਚੇ ਦੀ ਉਮਰ 6 ਸਾਲ ਹੈ। ਸੋ ਇਸ ਔਰਤ ਦੇ ਬੱਚਿਆਂ ਬਾਰੇ ਜੋ ਵੀ ਲੋਕ ਸੁਣਦੇ ਪਏ ਹਨ, ਉਹ ਹੈਰਾਨਗੀ ਦਾ ਪ੍ਰਗਟਾਵਾ ਕਰਦੇ ਹਨ l ਫਿਲਹਾਲ ਇਹ ਔਰਤ ਆਪਣੇ ਇਨੇ ਬੱਚਿਆਂ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਖੁਸ਼ ਹੈ l


                                       
                            
                                                                   
                                    Previous Postਪੰਜਾਬ : ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਪਰਤਦਿਆਂ ਵਾਪਰਿਆ ਦਰਦਨਾਕ ਹਾਦਸਾ , 12 ਸਾਲਾਂ ਬੱਚੇ ਦੀ ਹੋਈ ਮੌਤ
                                                                
                                
                                                                    
                                    Next Postਕੈਨੇਡਾ ਚ ਪਤੀ ਨੇ ਕੀਤਾ ਸੀ ਪਤਨੀ ਦਾ ਬੇਰਹਿਮੀ ਨਾਲ ਕਤਲ , ਹੁਣ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ
                                                                
                            
               
                            
                                                                            
                                                                                                                                            
                                    
                                    
                                    



