ਆਈ ਤਾਜਾ ਵੱਡੀ ਖਬਰ 

ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹਰੇਕ ਰਿਸ਼ਤੇ ਦੀ ਆਪਣੀ ਖਾਸ ਮਹੱਤਤਾ ਹੁੰਦੀ ਹੈ, ਕਹਿੰਦੇ ਨੇ ਜਿਵੇਂ ਜਿਵੇਂ ਮਨੁੱਖ ਦੀ ਜ਼ਿੰਦਗੀ ਵਧਦੀ ਜਾਂਦੀ ਹੈ ਤੇ ਉਵੇਂ ਉਵੇਂ ਰਿਸ਼ਤਿਆਂ ਦਾ ਭੰਡਾਰ ਉਸ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ। ਪਰ ਅੱਜ ਤੁਹਾਨੂੰ ਇੱਕ ਅਜਿਹੀ ਮਹਿਲਾ ਬਾਰੇ ਦੱਸਾਂਗੇ, ਜਿਹੜੀ 34 ਸਾਲ ਦੀ ਉਮਰ ਦੇ ਵਿੱਚ ਦਾਦੀ ਬਣ ਗਈ ਤੇ ਫਿਰ ਉਸ ਵੱਲੋਂ ਜਸ਼ਨ ਮਨਾ ਕੇ ਸਾਰੀ ਸੱਚਾਈ ਦੱਸੀ ਗਈ l ਦੱਸਦਿਆ ਕਿ ਸ਼ਿਰਲੀ ਨਾਂ ਦੀ ਇਕ ਮਹਿਲਾ ਨੇ ਆਪਣੀ ਦਾਦੀ ਬਣਨ ਦੀ ਖਬਰ ਜਨਤਕ ਤੌਰ ‘ਤੇ ਸ਼ੇਅਰ ਕੀਤੀ। ਜ਼ਿਕਰਯੋਗ ਹੈ ਕਿ ਮਾਤਾ-ਪਿਤਾ ਬਣਨਾ ਆਪਣੇ ਆਪ ਵਿਚ ਖੂਬਸੂਰਤ ਅਨੁਭਵ ਹੁੰਦਾ, ਪਰ ਦਾਦਾ-ਦਾਨੀ ਬਣਨ ਦੀ ਵੀ ਵੱਖ ਹੀ ਖੁਸ਼ੀ ਹੁੰਦੀ ਹੈ ਤੇ ਇਹ ਖੁਸ਼ੀ ਲੋਕ ਸਾਰਿਆਂ ਨਾਲ ਸ਼ੇਅਰ ਕਰਦੇ ਹਨ l

ਪਰ ਸਿੰਗਾਪੁਰ ਵਿਚ ਰਹਿਣ ਵਾਲੀ ਸੋਸ਼ਲ ਮੀਡੀਆ ਇੰਫਲੁਏਂਸਰ ਸ਼ਿਰਲੀ, ਜਿਨਾਂ ਦੇ ਲੱਖਾਂ ਹੀ ਫੋਲੋਅਰਸ ਹਨ ਜਦੋਂ ਉਹਨਾਂ ਨੇ ਇਸ ਗੱਲ ਨੂੰ ਸਾਰਿਆਂ ਦੇ ਸਾਹਮਣੇ ਜ਼ਾਹਿਰ ਕੀਤਾ ਤਾਂ ਲੋਕ ਕਾਫੀ ਜ਼ਿਆਦਾ ਹੈਰਾਨ ਹਨ, ਕਿਉਂਕਿ ਇਹ ਗੱਲ ਸਮਝ ਨਹੀਂ ਆ ਰਹੀ ਕਿ ਮਹਿਲਾ ਨੂੰ ਵਧਾਈ ਦੇਣੀ ਚਾਹੀਦੀ ਹੈ ਜਾਂ ਫਿਰ ਹਮਦਰਦੀ।ਇਸ ਮਹਿਲਾ ਨੇ ਕਿਹਾ ਕਿ ਮੈਂ ਤੇ ਮੇਰੇ ਪਰਿਵਾਰ ਨੇ ਹੁਣੇ ਜਿਹੇ ਘਰ ਵਿਚ ਜਸ਼ਨ ਮਨਾਇਆ, ਕਿਉਂਕਿ ਮੇਰਾ 17 ਸਾਲ ਦਾ ਪੁੱਤਰ ਪਿਤਾ ਬਣ ਗਿਆ ਹੈ ਤੇ ਮੈਂ ਦਾਦੀ, ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਪਈ ਹੈ ਕਿ ਮੈਂ ਅੱਜ ਦਾਦੀ ਬਣ ਚੁੱਕੀ ਹਾਂ ਤੇ ਮੈਨੂੰ ਵੀ ਕੋਈ ਦਾਦੀ ਕਹਿਣ ਵਾਲਾ ਆ ਚੁੱਕਿਆ ਹੈ।

ਇਸ ਦੇ ਅੱਗੇ ਉਨ੍ਹਾਂ ਕਿਹਾ ਕਿ ਮੈਂ ਆਪਣੇ ਬੇਟੇ ਤੋਂ ਨਾਰਾਜ਼ ਨਹੀਂ ਹਾਂ, ਸਗੋਂ ਉਸ ਦੀ ਮਦਦ ਕਰ ਰਹੀ ਹਾਂ ਕਿਉਂਕਿ ਮੇਰਾ ਬੇਟਾ ਅਜੇ ਪੜ੍ਹਾਈ ਕਰ ਰਿਹਾ ਹੈ ਤੇ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਅਜਿਹੇ ਵਿਚ ਮੈਂ ਉਸ ਦੀ ਹਿੰਮਤ ਵਧਾ ਰਹੀ ਹਾਂ ਤਾਂ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝੋ।

ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਔਰਤ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਫੇਮਸ ਹੈ ਤੇ ਇਹਨਾਂ ਦੇ 17 ਮਿਲੀਅਨ ਤੋਂ ਵੱਧ ਫੋਲੋਅਰਸ ਹਨ ਤੇ ਲੋਕ ਇਹਨਾਂ ਨੂੰ ਕਾਫੀ ਪਸੰਦ ਕਰਦੇ ਹਨ ਅਕਸਰ ਹੀ ਇਹਨਾਂ ਵੱਲੋਂ ਆਪਣੇ ਫੈਨਸ ਦੇ ਨਾਲ ਆਪਣੀ ਵੱਖੋ ਵੱਖਰੀਆਂ ਤਸਵੀਰਾਂ ਤੇ ਵੀਡੀਓਜ ਦੇ ਨਾਲ ਨਾਲ ਆਪਣੇ ਜੀਵਨ ਨਾਲ ਜੁੜੀਆਂ ਹੋਇਆ ਕੁਝ ਖਾਸ ਗੱਲਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤੇ ਹੁਣ ਇਹਨਾਂ ਵੱਲੋਂ ਆਪਣੀ ਦਾਦੀ ਬਣਨ ਦੀ ਖੁਸ਼ੀ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਗਈ l


                                       
                            
                                                                   
                                    Previous Postਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੀ ਹੋਈ ਮੌਤ , ਏਨੇ ਸਾਲਾਂ ਦੀ ਉਮਰ ਚ ਦੁਨੀਆ ਨੂੰ ਕਿਹਾ ਅਲਵਿਦਾ
                                                                
                                
                                                                    
                                    Next Postਜੁੜਵਾ ਬੱਚਿਆਂ ਨੇ ਦਰਜਨਾਂ ਹੀ ਫਰੈਕਚਰਾਂ ਨਾਲ ਲਿਆ ਜਨਮ , ਹੱਡੀਆਂ ਆਂਡਿਆਂ ਦੇ ਛਿਲਕਿਆਂ ਵਾਂਗ ਨਾਜ਼ੁਕ
                                                                
                            
               
                            
                                                                            
                                                                                                                                            
                                    
                                    
                                    



