31 ਦਸੰਬਰ ਤੱਕ ਕਿਸੇ ਵੀ ਹਾਲ ਚ ਕਰੋ ਇਹ ਕੰਮ ਨਹੀ ਤਾਂ ਪਵੋਂਗੇ ਪੰਗੇ ਚ

ਆਈ ਤਾਜਾ ਵੱਡੀ ਖਬਰ

ਨਿਯਮਾਂ ਨੂੰ ਬਣਾਈ ਰੱਖਣ ਵਾਸਤੇ ਸਮੇਂ-ਸਮੇਂ ਉੱਪਰ ਕਈ ਤਰ੍ਹਾਂ ਦੇ ਐਲਾਨ ਸਰਕਾਰ ਵੱਲੋਂ ਕੀਤੇ ਜਾਂਦੇ ਹਨ ਤਾਂ ਜੋ ਰੋਜ਼ ਮਰਾ ਦੀ ਜ਼ਿੰਦਗੀ ਨੂੰ ਹੋਰ ਅਸਾਨ ਬਣਾਇਆ ਜਾ ਸਕੇ। ਇਸ ਖਾਤਰ ਵੱਖ-ਵੱਖ ਤਰ੍ਹਾਂ ਦੇ ਨਵੇਂ ਫ਼ੈਸਲੇ ਜਨਤਾ ਦੇ ਹਿੱਤਾਂ ਪ੍ਰਤੀ ਲਏ ਜਾਂਦੇ ਹਨ। ਇਨ੍ਹਾਂ ਫ਼ੈਸਲਿਆਂ ਦੇ ਨਾਲ ਜਿੱਥੇ ਲੋਕਾਂ ਦਾ ਜੀਵਨ ਆਸਾਨ ਹੋ ਜਾਂਦਾ ਹੈ ਉੱਥੇ ਹੀ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੁੰਦੀ ਹੈ। ਇੱਕ ਅਜਿਹਾ ਹੀ ਖ਼ਾਸ ਫ਼ੈਸਲਾ ਜੋ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਲਿਆ ਗਿਆ ਸੀ ਨੂੰ ਹੁਣ ਪੂਰਨ ਰੂਪ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਇਸ ਹੁਕਮ ਤਹਿਤ ਸਰਕਾਰ ਵੱਲੋਂ ਸਾਰੀਆਂ ਆਵਾਜਾਈ ਦੀਆਂ ਗੱਡੀਆਂ ਉਪਰ ਬੀਤੇ ਸਮੇਂ ਦੌਰਾਨ ਫਾਸਟੈਗ ਲਗਾਉਣ ਨੂੰ ਜ਼ਰੂਰੀ ਕਰ ਦਿੱਤਾ ਗਿਆ ਸੀ ਤਾਂ ਜੋ ਟੋਲ ਪਲਾਜ਼ਾ ਤੋਂ ਲੰਘਣ ਵੇਲੇ ਲੰਮੀਆਂ ਕਤਾਰਾਂ ਵਿੱਚ ਲੱਗਣ ਤੋਂ ਬਚਿਆ ਜਾ ਸਕੇ ਅਤੇ ਸਮੇਂ ਦੀ ਬੱਚਤ ਵੀ ਹੋ ਸਕੇ। ਮੌਜੂਦਾ ਸਮੇਂ ਵਿੱਚ ਸਿਰਫ਼ 80 ਫੀਸਦੀ ਵਾਹਨਾਂ ਤੋਂ ਹੀ ਟੋਲ ਪਲਾਜ਼ਾ ਉਪਰ ਫਾਸਟੈਗ ਜ਼ਰੀਏ ਟੋਲ ਕੱਟਿਆ ਜਾਂਦਾ ਹੈ। ਪਰ ਸਰਕਾਰ ਦੇ ਇਸ ਟੀਚੇ ਤਹਿਤ 1 ਜਨਵਰੀ ਤੋਂ ਸਾਰੀਆਂ 100 ਫੀਸਦੀ ਗੱਡੀਆਂ ਵੱਲੋਂ ਫਾਸਟੈਗ ਜ਼ਰੀਏ ਟੋਲ ਪਲਾਜ਼ੇ ਉਪਰ ਟੋਲ ਦਾ ਭੁਗਤਾਨ ਕਰਨਾ ਜ਼ਰੂਰੀ ਕੀਤਾ ਗਿਆ ਹੈ।

ਸਰਕਾਰ ਨੂੰ ਹੁਣ ਤੱਕ 93 ਕਰੋੜ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਟੋਲ ਵਸੂਲੀ ਮਿਲ ਰਹੀ ਹੈ ਜਿਸ ਨੂੰ ਸਰਕਾਰ 100 ਕਰੋੜ ਪ੍ਰਤੀ ਦਿਨ ਕਰਨਾ ਚਾਹੁੰਦੀ ਹੈ। ਇਸ ਲਈ ਸਰਕਾਰ ਵੱਲੋਂ ਇਸ ਆਦੇਸ਼ ਦੌਰਾਨ ਹੁਣ ਜਿਹਨਾਂ ਵਾਹਨਾਂ ਉਪਰ ਫਾਸਟੈਗ ਨਹੀਂ ਲਗਾਇਆ ਗਿਆ ਉਸ ਉੱਪਰ ਇੱਕ ਜਨਵਰੀ ਤੋਂ ਪਹਿਲਾਂ ਲਗਾਉਣਾ ਲਾਜ਼ਮੀ ਹੈ। ਫਾਸਟੈਗ ਇੱਕ ਕਿਸਮ ਦਾ ਸਟਿੱਕਰ ਹੁੰਦਾ ਹੈ ਜਿਸ ਨੂੰ ਗੱਡੀ ਦੇ ਅੱਗੇ ਵਾਲੇ ਹਿੱਸੇ ਉੱਪਰ ਲਗਾਇਆ ਜਾਂਦਾ ਹੈ।

ਟੋਲ ਪਲਾਜ਼ਾ ਤੋਂ ਗੁਜ਼ਰਦੇ ਸਮੇਂ ਉੱਥੇ ਲੱਗੇ ਰੇਡੀਓ ਫ੍ਰੀਕੁਐਂਸੀ ਤਕਨਾਲੋਜੀ ਡਿਵਾਈਸ ਇਸ ਨੂੰ ਸਕੈਨ ਕਰ ਲੈਂਦੇ ਹਨ ਜਿਸ ਨਾਲ ਆਪਣੇ ਆਪ ਤੁਹਾਡੇ ਬੈਂਕ ਖਾਤੇ ਵਿੱਚੋਂ ਟੋਲ ਦੇ ਪੈਸੇ ਕੱਟੇ ਜਾਂਦੇ ਹਨ। ਇਹ ਬਹੁਤ ਆਸਾਨ ਹੈ ਅਤੇ ਇਸ ਨਾਲ ਤੁਹਾਡੇ ਸਮੇਂ ਦੀ ਬੱਚਤ ਵੀ ਹੁੰਦੀ ਹੈ। ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ ਤੁਸੀਂ ਇਸ ਨੂੰ ਬੜੀ ਆਸਾਨੀ ਨਾਲ ਪੇਟੀਅਮ, ਐਮਾਜ਼ਾਨ, ਸਨੈਪਡੀਲ ਦੇ ਨਾਲ-ਨਾਲ ਦੇਸ਼ ਦੀਆਂ 23 ਬੈਂਕਾਂ ਤੋਂ ਖਰੀਦ ਸਕਦੇ ਹੋ। ਇਸ ਟੈਗ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਮੁਤਾਬਕ ਤੁਸੀਂ 200 ਰੁਪਏ ਦੀ ਕੀਮਤ ਵਿੱਚ ਖਰੀਦ ਸਕਦੇ ਹੋ ਅਤੇ ਇਸ ਨੂੰ ਘੱਟੋ-ਘੱਟ 100 ਰੁਪਏ ਨਾਲ ਰੀਚਾਰਜ ਕਰ ਸਕਦੇ ਹੋ।