BREAKING NEWS
Search

31 ਦਸੰਬਰ ਤੱਕ ਇੰਡੀਆ ਵਾਲਿਆਂ ਲਈ ਸਰਕਾਰ ਵਲੋਂ ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਇਹ ਵਰ੍ਹਾ ਤਾਂ ਵਿਸ਼ਵ ਲਈ ਮੁਸ਼ਕਲਾਂ ਭਰਿਆ ਸਾਲ ਹੋ ਨਿੱਬੜੇਗਾ। ਕਿਉਂਕਿ ਇਸ ਸਾਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਨੇ ਦਸਤਕ ਦਿੱਤੀ ਹੈ। ਕਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੇ ਵਿਸ਼ਵ ਦੀ ਆਰਥਿਕ ਸਥਿਤੀ ਨੂੰ ਡਾਵਾਂਡੋਲ ਕਰ ਕੇ ਰੱਖ ਦਿੱਤਾ। ਇਸ ਮਾਹਵਾਰੀ ਦੇ ਚਲਦੇ ਹੋਏ ਵਿਸ਼ਵ ਦੇ ਸਾਰੇ ਦੇਸ਼ ਇਸ ਦੀ ਚਪੇਟ ਵਿਚ ਆ ਗਏ। ਹੁਣ ਸਾਰੇ ਦੇਸ਼ਾਂ ਨੂੰ ਆਪਣੇ ਪੈਰਾਂ ਸਿਰ ਹੋਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਕਿ ਸਾਰੇ ਦੇਸ਼ ਆਰਥਿਕ ਮੰਦੀ ਦੇ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ। ਭਾਰਤ ਦੇ ਵਿਚ ਵੀ ਜਦੋਂ ਤੋਂ ਤਾਲਾਬੰਦੀ ਕੀਤੀ ਗਈ ਹੈ ।

ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲੋਕਾਂ ਦੀਆਂ ਸਹੂਲਤਾਂ ਨੂੰ ਵੇਖਦੇ ਹੋਏ ਵੱਖ ਵੱਖ ਐਲਾਨ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਸਮੇਂ ਸਮੇਂ ਤੇ ਇਹੋ ਜਿਹੇ ਐਲਾਨ ਕੀਤੇ ਜਾਂਦੇ ਹਨ,ਜਿਸ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋ ਸਕੇ। 31 ਦਸੰਬਰ ਤੱਕ ਭਾਰਤ ਦੇ ਵਿੱਚ ਸਰਕਾਰ ਵੱਲੋਂ ਇਕ ਹੋਰ ਐਲਾਨ ਕੀਤਾ ਗਿਆ ਹੈ। ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕਿਉਂਕਿ ਆਰਥਿਕ ਮੰਦੀ ਦੇ ਚੱਲਦੇ ਹੋਇਆ ਲੋਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਸਰਕਾਰ ਵੱਲੋਂ ਟੈਕਸ ਰਿਟਰਨ ਦਾਖਲ ਕਰਨ ਦੀ ਤਰੀਕ ਵਿੱਚ ਇੱਕ ਮਹੀਨੇ ਲਈ ਵਾਧਾ ਕਰ ਦਿੱਤਾ ਗਿਆ ਹੈ। ਕੇਂਦਰ ਸਿੱਧੇ ਟੈਕਸ ਬੋਰਡ ਜਾਂ ਸੀਬੀਡੀਟੀ ਨੇ ਕੋਰੋਨਾ ਵਾਇਰਸ ਦੀ ਲਾਗ ਕਾਰਨ ਪੈਦਾ ਹੋਈਆ ਮੁਸ਼ਕਿਲਾਂ ਦੇ ਕਾਰਨ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਕਿਉਂਕਿ ਇਸ ਸਮੇਂ ਲੋਕ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਜਿਸ ਨੂੰ ਵੇਖਦੇ ਹੋਏ ਇਕ ਮਹੀਨੇ ਦਾ ਵਾਧਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ 30 ਨਵੰਬਰ ਤਕ ਸੀ। ਜੋ ਕਿ ਸਰਕਾਰ ਵੱਲੋਂ ਹੁਣ ਇੱਕ ਮਹੀਨਾ ਵਧਾ ਦਿੱਤੀ ਗਈ ਹੈ।ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਵਿਅਕਤੀਗਤ ਟੈਕਸਦਾਤਾਵਾਂ ਲਈ ਵਿੱਤੀ ਸਾਲ 2019 -20 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ ਇੱਕ ਮਹੀਨੇ ਵਧਾ ਕੇ 31 ਦਸੰਬਰ ਕਰ ਦਿੱਤੀ ਗਈ ਹੈ।