ਆਈ ਤਾਜਾ ਵੱਡੀ ਖਬਰ  

ਅੱਜ ਕੱਲ ਦਾ ਮਨੁੱਖ ਆਪਣੀ ਜੀਭ ਦੇ ਸਵਾਦ ਲਈ ਵੱਖੋ ਵੱਖਰੇ ਪ੍ਰਕਾਰ ਦੇ ਭੋਜਨ ਦਾ ਸੇਵਨ ਕਰਦਾ ਹੈ l ਜਦੋਂ ਜ਼ਰੂਰਤ ਤੋਂ ਵੱਧ ਭੋਜਨ ਮਨੁੱਖੀ ਸਰੀਰ ਵਿੱਚ ਜਾਂਦਾ ਹੈ ਤਾਂ ਇਹ ਮੋਟਾਪੇ ਦਾ ਰੂਪ ਧਾਰਦਾ ਹੈ ਜਦੋਂ ਸਰੀਰ ਵਿੱਚ ਮੋਟਾਪਾ ਵੱਧਦਾ ਹੈ ਤਾਂ, ਕਈ ਪ੍ਰਕਾਰ ਦੀਆਂ ਬਿਮਾਰੀਆਂ ਮਨੁੱਖੀ ਸਰੀਰ ਨੂੰ ਜਕੜ ਲੈਂਦੀਆਂ ਹਨ l ਜਦੋਂ ਮੋਟਾਪਾ ਦਿਨ ਪ੍ਰਤੀ ਦਿਨ ਵੱਧਦਾ ਹੈ ਤਾਂ, ਉਸ ਨਾਲ ਮਨੁੱਖ ਦੇ ਸਰੀਰ ‘ਚ ਬਿਮਾਰੀਆਂ ਵੀ ਹੌਲੀ ਹੌਲੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ l ਅਕਸਰ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਇੱਕ ਮੋਟੇ ਵਿਅਕਤੀ ਦਾ ਸਰੀਰ ਬਿਮਾਰੀਆਂ ਦਾ ਘਰ ਹੁੰਦਾ ਹੈ, ਇਹੀ ਕਾਰਨ ਹੈ ਕਿ ਅੱਜ ਕੱਲ ਦੇ ਸਮੇਂ ਵਿੱਚ ਲੋਕ ਹੈਲਥ ਕੋਨਸ਼ਿਅਸ ਹੁੰਦੇ ਜਾ ਰਹੇ ਹਨ l

ਪਰ ਦੂਜੇ ਪਾਸੇ ਬਹੁਤ ਸਾਰੇ ਮੋਟੇ ਬੰਦਿਆਂ ਦੀਆਂ ਅਕਸਰ ਹੀ ਸੋਸ਼ਲ ਮੀਡੀਆ ਉੱਪਰ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉੱਥੇ ਹੀ ਇਹਨਾਂ ਵੱਖ-ਵੱਖ ਵਿਅਕਤੀਆਂ ਵਿੱਚੋਂ ਯੂਕੇ ਦਾ ਇੱਕ ਵਿਅਕਤੀ ਬਹੁਤ ਜਿਆਦਾ ਮਸ਼ਹੂਰ ਹੈ l ਦੱਸਦਿਆ ਕਿ UK ਦੇ ਸਭ ਤੋਂ ਮੋਟੇ ਸ਼ਖਸ ਵਿੱਚ ਗਿਣੇ ਜਾਣ ਵਾਲੇ ਜੈਸਨ ਹਾਲਟੋ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ, ਪਰ ਇਨਾ ਵਾਇਰਲ ਹੋ ਰਹੀਆਂ ਤਸਵੀਰਾਂ ਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ l ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਇਸਦੇ ਸਰੀਰ ਵਿੱਚ ਖੂਨ ਦੇ ਧੱਬੇ ਜੰਮ ਗਏ ਸਨ।

ਇਸ ਕਾਰਨ ਜੈਸਨ ਦੀ ਜਾਨ ਜਾਣ ਦੀ ਨੌਬਤ ਆ ਗਈ ਸੀ। ਡਾਕਟਰਾਂ ਨੇ ਜੈਸਨ ਨੂੰ X-Ray ਕਰਵਾਉਣ ਦੀ ਸਲਾਹ ਦਿੱਤੀ। ਪਰ ਜਦੋਂ ਉਹ X-Ray ਕਰਵਾਉਣ ਗਿਆ ਤਾਂ ਇਸਦੇ ਵਜ਼ਨ ਨਾਲ ਮਸ਼ੀਨ ਹੀ ਟੁੱਟ ਗਈ। ਅਜਿਹੇ ਵਿੱਚ ਜੈਸਨ ਨੂੰ ਡਾਕਟਰਾਂ ਨੇ ਚਿੜੀਆ ਘਰ ਰੈਫਰ ਕਰ ਦਿੱਤਾ।

ਜਿਸ ਮਸ਼ੀਨ ਵਿੱਚ ਜਾਨਵਰਾਂ ਦਾ X-Ray ਹੁੰਦਾ ਹੈ, ਉਸੇ ਵਿੱਚ ਜੈਸਨ ਨੂੰ ਐਗਜ਼ਾਮਿਨ ਕੀਤਾ ਗਿਆ। ਇਸ ਮਸ਼ੀਨ ਵਿੱਚ ਜ਼ੈਬਰਾ ਵਰਗੇ ਜਾਨਵਰਾਂ ਦਾ X-Ray ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਹੁਣ ਇਸ ਸ਼ਖਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ ਤੇ ਲੋਕ ਇਹਨਾਂ ਤਸਵੀਰਾਂ ਨੂੰ ਵੇਖ ਕੇ ਜਿੱਥੇ ਹੈਰਾਨ ਹੁੰਦੇ ਪਏ ਹਨ। ਉੱਥੇ ਹੀ ਇਸ ਵਿਅਕਤੀ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜੈਸਨ ਦਾ ਵਜ਼ਨ 298 ਕਿਲੋ ਹੈ।


                                       
                            
                                                                   
                                    Previous Postਪੰਜਾਬ ਸਰਕਾਰ ਵਲੋਂ ਇਹਨਾਂ ਮੁਲਾਜ਼ਮਾਂ ਲਈ ਦੀਵਾਲੀ ਮੌਕੇ ਕਰਤਾ ਵੱਡਾ ਐਲਾਨ , ਕੀਤੇ ਲਿਖਤੀ ਹੁਕਮ ਜਾਰੀ
                                                                
                                
                                                                    
                                    Next Postਪੰਜਾਬ : ਕਮਾਊ ਨੂੰਹ ਨਾਲ ਸੁਹਰਿਆਂ ਨੇ ਪਾਰ ਕੀਤੀਆਂ ਹੱਦਾਂ
                                                                
                            
               
                            
                                                                            
                                                                                                                                            
                                    
                                    
                                    



