BREAKING NEWS
Search

300 ਤੋਂ ਜਿਆਦਾ ਸੁਰੱਖਿਆ ਜਵਾਨ ਡੇਰੇ ਤੇ ਰੱਖਣਗੇ ਨਿਗਰਾਨੀ ,ਰਾਮ ਰਹੀਮ ਨਹੀਂ ਕਰ ਸਕੇਗਾ ਇਹ ਕੰਮ ਸ਼ਰਤਾਂ ਅਨੁਸਾਰ

ਆਈ ਤਾਜਾ ਵੱਡੀ ਖਬਰ 

ਅੱਜਕਲ ਸਿਆਸਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਵੀ ਚਰਚਾ ਵਿੱਚ ਬਣੀਆਂ ਹੋਈਆਂ ਹਨ ਜੋ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਵਿਵਾਦਾਂ ਵਿਚ ਫਸੀਆਂ ਹੋਈਆਂ ਹਨ। ਇਸ ਸਾਲ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਸੱਭ ਪਾਸੇ ਚਰਚਾ ਵਿਚ ਹਨ। ਉਥੇ ਹੀ ਵੱਖ ਵੱਖ ਸੰਸਥਾਵਾਂ ਦੇ ਮੁਖੀਆਂ ਨਾਲ ਜੁੜੀਆ ਹੋਈਆ ਵੀ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਜਿੱਥੇ ਹਰਿਆਣੇ ਵਿਚ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਤੇ 21 ਦਿਨ ਲਈ ਜੇਲ ਤੋਂ ਬਾਹਰ ਭੇਜੇ ਜਾਣ ਦੀ ਖਬਰ ਚਰਚਾ ਵਿੱਚ ਬਣੀ ਹੋਈ ਹੈ। ਉਥੇ ਹੀ ਉਹ 21 ਦਿਨਾਂ ਲਈ ਆਪਣੇ ਡੇਰੇ ਵਿਚ ਰਹਿਣਗੇ ਅਤੇ ਉਹ ਪੁਲੀਸ ਦੀ ਨਿਗਰਾਨੀ ਹੇਠ ਰਹਿਣਗੇ।

ਉਨ੍ਹਾਂ ਦੀ ਪੈਰੋਲ ਨੂੰ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀਆਂ ਚੋਣਾਂ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸ਼ਰਧਾਲੂਆਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਉਥੇ ਹੀ ਝੂਠੀਆਂ ਅਫਵਾਹਾਂ ਤੋਂ ਬਚਣ ਦਾ ਵੀ ਆਦੇਸ਼ ਜਾਰੀ ਕੀਤਾ ਗਿਆ ਹੈ। ਹੁਣ ਤਿੰਨ ਸੌ ਤੋਂ ਵਧੇਰੇ ਸੁਰੱਖਿਆ ਜਵਾਨ ਡੇਰੇ ਤੇ ਨਿਗਰਾਨੀ ਕਰਨਗੇ, ਡੇਰਾ ਮੁਖੀ ਸ਼ਰਤਾਂ ਦੇ ਅਨੁਸਾਰ ਨਹੀਂ ਕਰ ਸਕੇਗਾ ਇਹ ਕੰਮ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਅੱਜ ਡੇਰਾ ਮੁਖੀ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਭੇਜ ਦਿੱਤਾ ਗਿਆ ਹੈ।

ਉਥੇ ਹੀ ਸਿਰਸਾ ਡੇਰਾ ਵਿਖੇ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਫੋਰਸ ਨੂੰ ਤੈਨਾਤ ਕੀਤਾ ਗਿਆ ਹੈ ਕੀਤਾ ਗਿਆ ਹੈ। ਉਨਾਂ ਦੀ ਸੁਰੱਖਿਆ ਵਿੱਚ ਜਿੱਥੇ ਤਿੰਨ ਸੌ ਤੋਂ ਵਧੇਰੇ ਜਵਾਨ ਡੇਰੇ ਵਿਚ ਤੈਨਾਤ ਰਹਿਣਗੇ। ਉੱਥੇ ਤਿੰਨ ਸੌ ਤੋਂ ਵੱਧ ਜਵਾਨ ਜਿੱਥੇ ਉਨਾਂ ਦੀ ਸੁਰੱਖਿਆ ਵਿੱਚ ਲਗਾਏ ਜਾ ਰਹੇ ਹਨ ਉਥੇ ਹੀ 100 ਜਵਾਨ 8 ਘੰਟੇ ਦੀ ਸ਼ਿਫਟ ਵਿੱਚ ਆਪਣੀ ਡਿਊਟੀ ਕਰਨਗੇ।

ਡੇਰਾ ਮੁਖੀ ਨੇ ਕੁਝ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ ਜਿਸਦੇ ਤਹਿਤ ਉਹ ਕੋਈ ਵੀ ਸਮਾਗਮ ਨਹੀਂ ਕਰ ਸਕੇਗਾ। ਨਾ ਹੀ ਕਿਸੇ ਸਿਆਸੀ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕੇਗੀ। ਉਹਨਾਂ ਨੂੰ ਡੇਰੇ ਵਿਚ ਕੋਈ ਵੀ ਧਾਰਮਿਕ ਸਤਿਸੰਗ ਕਰਨ ਦੀ ਇਜ਼ਾਜਤ ਵੀ ਨਹੀਂ ਹੋਵੇਗੀ। ਹਰ ਹਫ਼ਤੇ ਥਾਣੇ ਵਿੱਚ ਹਾਜ਼ਰੀ ਦੇਣੀ ਵੀ ਲਾਜ਼ਮੀ ਕੀਤੀ ਗਈ ਹੈ।