3 ਮੰਜ਼ਿਲਾ ਮਕਾਨ ਚ ਹੋਇਆ ਏਨਾ ਜਬਰਦਸਤ ਧਮਾਕਾ , ਆਵਾਜ ਨਾਲ ਦਹਿਲ ਗਏ ਲੋਕ ਇਕ ਇਕ ਇੱਟ ਹੋਈ ਵੱਖ

ਆਈ ਤਾਜਾ ਵੱਡੀ ਖਬਰ 

ਹਾਦਸਾ ਸ਼ਬਦ ਬੇਸ਼ਕ ਛੋਟਾ ਜਿਹਾ ਹੈ, ਪਰ ਜੇਕਰ ਇਹ ਵਾਪਰ ਜਾਵੇ ਤਾਂ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਜਾਂਦਾ ਹੈ। ਕਈ ਵਾਰ ਛੋਟੇ ਜਿਹੇ ਹਾਦਸੇ ਵਿੱਚ ਹੋਏ ਨੁਕਸਾਨ ਦੀ ਭਰਪਾਈ ਮਨੁੱਖ ਆਪਣੀ ਪੂਰੀ ਜਿੰਦਗੀ ਨਹੀਂ ਕਰ ਪਾਉਂਦਾ, ਪਰ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਵੇ, ਤਾਂ ਕਈ ਕਈ ਸਾਲਾਂ ਤੱਕ ਲੋਕ ਇਸ ਹਾਦਸੇ ਨੂੰ ਭੁਲਾ ਨਹੀਂ ਪਾਉਂਦੇ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵੱਡੇ ਹਾਦਸੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ l ਦਰਅਸਲ ਇੱਕ ਜਬਰਦਸਤ ਧਮਾਕੇ ਦੌਰਾਨ ਤਿੰਨ ਮੰਜ਼ਿਲਾਂ ਦਾ ਮਕਾਨ ਢਹਿ ਢੇਰੀ ਹੋ ਚੁੱਕਿਆ ਹੈ। ਜਿਸ ਹਾਦਸੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ l

ਮਾਮਲਾ ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਲੋਨੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਕਾਲੋਨੀ ‘ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਗਈ ਤੇ ਇਸ ਧਮਾਕੇ ਨਾਲ ਇਕ ਤਿੰਨ ਮੰਜ਼ਿਲਾ ਮਕਾਨ ਢਹਿ ਢੇਰੀ ਹੋ ਗਿਆ। ਇਸ ਦੌਰਾਨ ਘਰ ਦੇ ਅੰਦਰ ਮੌਜੂਦ ਪੰਜ ਵਿਅਕਤੀ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਜ਼ਖਮੀਆਂ ਦਾ ਇਲਾਜ ਚਲਦਾ ਪਿਆ, ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਗਾਰਟਰ ਦੀਆਂ ਸਲੈਬਾਂ ਨਾਲ ਬਣਿਆ ਇਹ ਤਿੰਨ ਮੰਜ਼ਿਲਾ ਘਰ ਦੇਖਦੇ ਹੀ ਦੇਖਦੇ ਮਿੰਟਾਂ ਦੇ ਵਿੱਚ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਤੇ ਇਸ ਦੀ ਇਕ-ਇਕ ਇੱਟ ਵੀ ਵੱਖ ਹੋ ਗਈ। ਹਾਲਾਂਕਿ ਇਸ ਘਟਨਾ ‘ਚ ਆਸ-ਪਾਸ ਦੇ ਘਰਾਂ ਨੂੰ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਚਸ਼ਮਦੀਦਾਂ ਮੁਤਾਬਕ ਧਮਾਕੇ ਦੀ ਆਵਾਜ਼ 200 ਮੀਟਰ ਦੂਰ ਤੱਕ ਸੁਣਾਈ ਦਿੱਤੀ, ਜਿਸ ‘ਤੇ ਲੋਕ ਇੱਕਦਮ ਦਹਿਲ ਉਠੇ।

ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਸੂਚਿਤ ਕੀਤਾ ਗਿਆ ਤੇ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਅਤੇ ਬਚਾਅ ਕਾਰਜਾਂ ਵੱਲੋਂ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਉਥੇ ਹੀ ਇਸ ਘਟਨਾ ਨੂੰ ਲੈ ਕੇ ਹੁਣ ਵੱਖੋ ਵੱਖਰੇ ਲੀਡਰਾਂ ਦੇ ਪਿਆਰ ਵੀ ਸਾਹਮਣੇ ਆਉਂਦੇ ਹਨ। ਫਿਲਹਾਲ ਪੁਲੀਸ ਤੇ ਬਚਾਅ ਕਾਰਜਾਂ ਦੀਆਂ ਟੀਮਾਂ ਇਸ ਔਖੀ ਘੜੀ ਵਿੱਚੋਂ ਨਿੱਕਲਣ ਦੇ ਬਚਾਅ ਕਾਰਜ ਕੀਤੇ ਜਾ ਰਹੇ ਹਨ ।