BREAKING NEWS
Search

26 ਜਨਵਰੀ ਨੂੰ ਕਿਸਾਨ ਰੈਲੀ ਦੇ ਨਾਲ ਨਾਲ ਕਰਨਗੇ ਇਹ ਕੰਮ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਅੰਦਰ ਮੌਜੂਦਾ ਸਮੇਂ ਚੱਲ ਰਹੀਆਂ ਗਤੀਵਿਧੀਆਂ ਉੱਪਰ ਹਰ ਇਕ ਦੇਸ਼ ਵਾਸੀ ਨੇ ਆਪਣੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਸਮੇਂ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦਾ ਵਿਰੋਧ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਸ ਦਾ ਕਾਰਨ ਮੋਦੀ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਖੇਤੀ ਕਾਨੂੰਨ ਹਨ। ਜਿਨ੍ਹਾਂ ਨੂੰ ਰੱਦ ਕਰਵਾਉਣ ਵਾਸਤੇ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹੋ ਕੇ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਆਪਣੇ ਇਸ ਵਿਰੋਧ ਪ੍ਰਦਰਸ਼ਨ ਨੂੰ ਜਤਾਉਣ ਵਾਸਤੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਟਰੈਕਟਰ ਪਰੇਡ ਦਿੱਲੀ ਦੇ ਵਿੱਚ 26 ਜਨਵਰੀ ਨੂੰ ਕੀਤੀ ਜਾ ਰਹੀ ਹੈ।

ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਦੇਸ਼ ਦੇ ਵੱਖ-ਵੱਖ ਸੂਬਿਆਂ ਵੱਲੋਂ ਕੱਢੀਆਂ ਜਾਣਗੀਆਂ। ਜਿਨ੍ਹਾਂ ਵਿਚ ਕਿਸਾਨੀ ਨੂੰ ਪ੍ਰੇਰਿਤ ਕਰਨ ਦੇ ਨਾਲ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਟਰੈਕਟਰ ਪਰੇਡ ਦੇ ਵਿਚ ਪੂਰੇ ਦੇਸ਼ ਭਰ ਤੋਂ ਇਕ ਲੱਖ ਟਰੈਕਟਰ ਸ਼ਾਮਿਲ ਹੋਣਗੇ। ਇਸ ਸਬੰਧੀ ਕਿਸਾਨ ਆਗੂ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਅਸੀਂ ਸਾਰੀਆਂ ਜਥੇ ਬੰਦੀਆਂ ਨੂੰ ਕਿਸਾਨੀ ਨਾਲ ਜੁੜੀਆਂ ਹੋਈਆਂ ਝਾਕੀਆਂ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ।

ਇਨ੍ਹਾਂ ਝਾਕੀਆਂ ਦੇ ਵਿਚ ਮੁੱਖ ਤੌਰ ‘ਤੇ ਕਿਸਾਨਾਂ ਦੇ ਅੰਦੋਲਨ ਦਾ ਇਤਿਹਾਸ, ਮਹਿਲਾਂ ਕਿਸਾਨਾਂ ਦੀ ਭੂਮਿਕਾ, ਕਿਸਾਨੀ ਵਾਸਤੇ ਪੇਸ਼ ਆਉਣ ਵਾਲੀਆਂ ਮੁ-ਸ਼-ਕਿ-ਲਾਂ, ਖੇਤੀ ਵਾਸਤੇ ਪਾਣੀ ਦੀ ਕਿੱਲਤ, ਪਹਾੜੀ ਖੇਤਰਾਂ ਵਿੱਚ ਕੀਤੀ ਜਾਂਦੀ ਮੁ-ਸ਼-ਕਿ-ਲ ਖੇਤੀ, ਰਵਾਇਤੀ ਅਤੇ ਆਧੁਨਿਕ ਖੇਤੀ ਤਕਨੀਕਾਂ, ਪਸ਼ੂਆਂ ਦਾ ਦੁੱਧ ਕੱਢਣ, ਬੈਲ ਗੱਡੀ ਚਲਾਉਣ ਆਦਿ ਵਰਗੀਆਂ ਝਾਕੀਆਂ ਸ਼ਾਮਲ ਹੋਣਗੀਆਂ। ਸਵਰਾਜ ਇੰਡੀਆ ਦੇ ਇਕ ਮੈਂਬਰ ਵੱਲੋਂ ਕਿਹਾ ਗਿਆ ਹੈ ਕਿ ਇਸ ਪਰੇਡ ਦੇ ਵਿੱਚ ਖੇਤੀ ਅੰਦੋਲਨ ਦੌਰਾਨ ਸ਼-ਹੀ-ਦ ਹੋਏ ਕਿਸਾਨਾਂ ਦੇ ਬੱਚੇ ਵੀ ਹਿੱਸਾ ਲੈਣਗੇ।

ਪਰੇਡ ਵਿੱਚ ਸ਼ਾਮਲ ਹਰੇਕ ਟਰੈਕਟਰ ਉੱਪਰ ਤਿਰੰਗਾ ਲਹਿਰਾਵੇਗਾ ਅਤੇ ਦੇਸ਼ ਭਗਤੀ ਦਾ ਗੀਤ ਸੰਗੀਤ ਚਲਾਇਆ ਜਾਵੇਗਾ। ਇਸ ਪਰੇਡ ਨੂੰ ਸ਼ਾਂਤੀਪੂਰਨ ਰੱਖਿਆ ਜਾਵੇਗਾ ਅਤੇ ਕਿਸੇ ਕਿਸਮ ਦੀ ਹਾਨੀ ਨਹੀ ਪਹੁੰਚਾਈ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਦੇ ਇਕ ਮੈਂਬਰ ਨੇ ਦੱਸਿਆ ਕਿ ਇਸ ਪਰੇਡ ਦੀ ਸ਼ੁਰੂਆਤ ਦਿੱਲੀ ਦੀਆਂ ਪੰਜ ਸਰਹੱਦਾਂ ਤੋਂ ਹੋਵੇਗੀ ਜਿੱਥੇ ਕਿਸਾਨ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਮੋਰਚਾ ਮਾ- ਰ ਕੇ ਡਟੇ ਹੋਏ ਹਨ। ਕਿਸਾਨਾਂ ਦੀ ਇਹ ਟਰੈਕਟਰ ਪਰੇਡ ਗਣਤੰਤਰ ਦਿਵਸ ਦੀ ਅਧਿਕਾਰਿਤ ਪਰੇਡ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਵੇਗੀ ਜੋ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਤਹਿ ਕਰਦੀ ਹੋਈ ਆਪਣੇ ਸਥਾਨ ਉਪਰ ਆ ਜਾਵੇਗੀ।