ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਜੇਕਰ ਪ੍ਰਮਾਤਮਾ ਦੀ ਰਜ਼ਾ ਹੋਵੇ ਤਾਂ ਬਣਦਾ ਦਿਨਾਂ ਚ ਅਰਸ਼ਾ ਤੋਂ ਫਰਸ਼ਾ ਤੇ, ਫਰਸ਼ਾ ਤੋਂ ਅਰਸ਼ਾ ਤੇ ਆ ਜਾਂਦਾ ਹੈ l ਤੁਹਾਨੂੰ ਆਪਣੇ ਜੀਵਨ ਵਿੱਚ ਹੁਣ ਤੱਕ ਅਜਿਹੀਆਂ ਕਈ ਮਿਸਾਲਾਂ ਵੇਖਣ ਨੂੰ ਮਿਲੀਆਂ ਹੋਣਗੀਆਂ ਜਿਸ ਨੇ ਇਹ ਕਹਾਵਤ ਸੱਚ ਕਰਕੇ ਵਖਾਈ ਹੋਵੇਗੀ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ 25 ਰੁਪਇਆਂ ਨੇ ਔਰਤਾਂ ਦੀ ਕਿਸਮਤ ਕੁਝ ਇਸ ਕਦਰ ਬਦਲੀ ਕਿ ਦਿਨਾਂ ਵਿੱਚ ਇਹ ਔਰਤਾਂ ਕਰੋੜਪਤੀ

ਦੂਜੇ ਪਾਸੇ ਕੇਰਲ ਲਾਟਰੀ ਵਿਭਾਗ ਨੇ ਨਿਕਲੇ ਡਰਾਅ ’ਚ ਇਨ੍ਹਾਂ ਔਰਤਾਂ ਨੂੰ 10 ਕਰੋੜ ਰੁਪਏ ਦੀ ਲਾਟਰੀ ਦਾ ਜੇਤੂ ਐਲਾਨਿਆ, ਜਿਸ ਕਾਰਨ ਇਹ ਔਰਤਾਂ ਖੁਸ਼ੀ ਨਾਲ ਨੱਚਦੀਆਂ ਨਜ਼ਰ ਆਈਆਂ । ਦੂਜੇ ਪਾਸੇ ਇਹਨਾਂ ਔਰਤਾਂ ਵਿੱਚ ਸ਼ਾਮਲ ਔਰਤ ਨੇ ਦੱਸਿਆ ਕਿ ਸਹਿ-ਕਰਮਚਾਰੀਆਂ ਤੋਂ ਪੈਸੇ ਉਧਾਰ ਮੰਗ ਕੇ ਟਿਕਟ ਖਰੀਦੀ, ਉਹਨਾਂ ਕਿਹਾ ‘‘ਅਸੀਂ ਪਹਿਲਾਂ ਵੀ ਪੈਸੇ ਉਧਾਰ ਮੰਗ ਕੇ ਲਾਟਰੀ ਟਿਕਟ ਖਰੀਦੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਅਸੀਂ ਇੰਨੀ ਵੱਡੀ ਰਾਸ਼ੀ ਜਿੱਤ ਲਈ ਹੈ।

ਉਥੇ ਹੀ ’ ਹਰਿਤ ਕਰਮ ਸੈਨਾ ਘਰਾਂ ’ਚੋਂ ਕੂੜਾ ਇਕੱਠਾ ਕਰਦੀ ਹੈ। ਸੈਨਾ ਦੀ ਪ੍ਰਧਾਨ ਸ਼ੀਜਾ ਨੇ ਕਿਹਾ ਕਿ ਇਸ ਵਾਰ ਸਭ ਤੋਂ ਯੋਗ ਲੋਕਾਂ ਦੀ ਕਿਸਮਤ ਚਮਕੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਜੇਤੂ ਬਹੁਤ ਮਿਹਨਤੀ ਹਨ ਅਤੇ ਆਪਣੇ ਪਰਿਵਾਰਾਂ ਲਈ ਕਮਾਉਣ ਵਾਲੀਆਂ ਇਕਲੌਤੀਆਂ ਮੈਂਬਰ ਹਨ।;

-ਮਿਲੀ ਜਾਣਕਾਰੀ ਮੁਤਾਬਕ ਪਰਾਪੱਨਾਂਗੜੀ ਨਗਰ ਪਾਲਿਕਾ ਦੇ ਅਧੀਨ ਹਰਿਤ ਕਰਮ ਸੈਨਾ ਦੀਆਂ 11 ਔਰਤਾਂ ਨੇ 250 ਰੁਪਏ ਦੀ ਲਾਟਰੀ ਟਿਕਟ ਖਰੀਦਣ ਦੀ ਸੋਚੀ ਪਰ ਜਦੋਂ ਸਾਰੀਆਂ ਨੇ ਪੈਸੇ ਇਕੱਠੇ ਕੀਤੇ ਤਾਂ 25 ਰੁਪਏ ਘੱਟ ਪੈ ਗਏ ਸਨ। ਉਨ੍ਹਾਂ ਨੇ ਆਪਣੀਆਂ ਹੋਰ ਸਹਿ-ਕਰਮਚਾਰੀਆਂ ਤੋਂ ਉਧਾਰ ਮੰਗ ਕੇ ਕਿਸੇ ਤਰ੍ਹਾਂ 250 ਰੁਪਏ ਇਕੱਠੇ ਕੀਤੇ ਅਤੇ ‘ਕੇਰਲ ਮਾਨਸੂਨ ਬੰਪਰ’ ਦੀ ਲਾਟਰੀ ਦੀ ਟਿਕਟ ਖ਼ਰੀਦ ਲਈ। ਜਿਸ ਕਾਰਨ ਇਹਨਾਂ ਔਰਤਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ l.


                                       
                            
                                                                   
                                    Previous Postਪੰਜਾਬ : 3 ਬੱਚਿਆਂ ਦੀ ਮਾਂ ਦਾ ਪਤੀ ਨਾਲ ਹੋਇਆ ਸੀ ਤਕਰਾਰ , ਚੁੱਕ ਲਿਆ ਖੌਫਨਾਕ ਕਦਮ
                                                                
                                
                                                                    
                                    Next Postਤੇਜੀ ਨਾਲ ਫੈਲਦਾ ਹੈ ਬਰਸਾਤ ਚ ਅੱਖਾਂ ਚ ਇਹ ਫਲੂ , ਜਾਣੋ ਬਚਾਅ ਦੇ ਤਰੀਕੇ
                                                                
                            
               
                            
                                                                            
                                                                                                                                            
                                    
                                    
                                    



