BREAKING NEWS
Search

24 ਦਸੰਬਰ ਬਾਰੇ ਹੁਣੇ ਹੁਣੇ ਬਾਡਰ ਤੋਂ ਕਿਸਾਨ ਜਥੇ ਬੰਦੀਆਂ ਨੇ ਕੀਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਉਪਰ ਦੇਸ਼ ਦੇ ਅਲੱਗ ਅਲੱਗ ਸੂਬਿਆਂ ਤੋਂ ਆਏ ਹੋਏ ਕਿਸਾਨਾਂ ਵੱਲੋਂ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਜੋਂ ਹੈ। ਇੱਥੇ ਆਏ ਹੋਏ ਤਮਾਮ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਲੋਕਾਂ ਵੱਲੋਂ ਕੇਂਦਰ ਸਰਕਾਰ ਕੋਲ ਇੱਕੋ ਹੀ ਮੰਗ ਰੱਖੀ ਗਈ ਹੈ। ਜਿਸ ਮੰਗ ਤਹਿਤ ਇਹ ਸਾਰੇ ਲੋਕ ਰਲ ਕੇ ਕੇਂਦਰ ਸਰਕਾਰ ਕੋਲ ਇਨ੍ਹਾਂ ਖੇਤੀ ਬਿੱਲਾਂ ਨੂੰ ਰੱਦ ਕਰਨਾ ਚਾਹੁੰਦੇ ਹਨ।

ਵੱਖ ਵੱਖ ਸਰਹੱਦਾਂ ਉਪਰ ਇਕੱਠਾ ਹੋਇਆ ਲੱਖਾਂ ਦੀ ਗਿਣਤੀ ਵਿੱਚ ਹਜੂਮ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਿਹਾ ਹੈ। ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਗੱਲਬਾਤ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਨੂੰ ਇਕ ਚਿੱਠੀ ਭੇਜੀ ਗਈ ਸੀ। ਜਿਸ ਲਈ ਕਿਸਾਨ ਜਥੇਬੰਦੀਆਂ ਨੇ ਸਿੰਘੂ ਬਾਰਡਰ ਉੱਪਰ ਵਿਚਾਰ-ਚਰਚਾ ਲਈ ਇਕ ਮੀਟਿੰਗ ਵੀ ਕੀਤੀ ਸੀ। ਹੁਣ ਕਿਸਾਨਾਂ ਜਥੇ ਬੰਦੀਆਂ ਵੱਲੋਂ ਕੀਤੀ ਗਈ ਇੱਕ ਲੰਬੀ ਮੀਟਿੰਗ ਤੋਂ ਬਾਅਦ ਇੱਕ ਅਹਿਮ ਐਲਾਨ ਕੀਤਾ ਗਿਆ ਹੈ।

ਇਹ ਐਲਾਨ ਕਿਸਾਨ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਕੀਤਾ। ਜਿਸ ਵਿੱਚ ਉਨ੍ਹਾਂ ਆਖਿਆ ਕਿ ਸਰਬਸੰਮਤੀ ਦੇ ਨਾਲ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਪੰਜ ਮੈਂਬਰੀ ਕਮੇਟੀ ਦੇ ਗਠਨ ਕਰਨ ਦਾ ਮਕਸਦ ਇਕਜੁੱਟਤਾ ਦੀ ਭਾਵਨਾ ਨੂੰ ਦਰਸਾਉਣਾ ਹੈ। ਇਸ ਕਮੇਟੀ ਦੇ ਵਿੱਚ ਕੁਲਵੰਤ ਸਿੰਘ, ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਸਵਰਨ ਸਿੰਘ ਭੰਗੂ ਅਤੇ ਅਜਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਮੇਟੀ ਰਲ ਕੇ ਬਾਕੀ ਦੀਆਂ ਕਿਸਾਨ ਜਥੇ ਬੰਦੀਆਂ ਦੇ ਨਾਲ ਮੀਟਿੰਗਾਂ ਕਰਿਆ ਕਰੇਗੀ।

ਇਸੇ ਦੌਰਾਨ ਹੀ ਕਿਸਾਨ ਆਗੂਆਂ ਵੱਲੋਂ 24 ਦਸੰਬਰ ਨੂੰ ਇਕ ਵੈਬੀਨਾਰ ਆਯੋਜਿਤ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਇਹ ਵੈਬੀਨਾਰ ਮਿੱਥੀ ਹੋਈ ਤਰੀਖ ਉੱਪਰ ਦੁਪਹਿਰ 12 ਵਜੇ ਦੇ ਕਰੀਬ ਸ਼ੁਰੂ ਕੀਤਾ ਜਾਵੇਗਾ। ਇਸ ਵਿੱਚ ਸ਼ਾਮਲ ਹੋਣ ਵਾਸਤੇ ਕੰਗਨਾ ਰਣੌਤ, ਮੁਕੇਸ਼ ਖੰਨਾ ਅਤੇ ਹੋਰ ਬਹੁਤ ਸਾਰੀਆਂ ਸੈਲੇਬ੍ਰਿਟੀਜ਼ ਨੂੰ ਸੱਦਾ ਭੇਜਿਆ ਜਾ ਚੁੱਕਾ ਹੈ। ਇਸ ਡਿਜ਼ੀਟਲ ਮਾਧਿਅਮ ਦਾ ਇਸਤਮਾਲ ਕਰਦੇ ਹੋਏ ਕਿਸਾਨ ਆਗੂ ਵਿਚਾਰਾਂ ਦਾ ਬਿਹਤਰ ਢੰਗ ਦੇ ਨਾਲ ਵਟਾਂਦਰਾ ਕਰ ਸਕਣਗੇ।