23 ਸਾਲਾਂ ਮੁੰਡੇ ਨੇ ਕਰਵਾ ਲਿਆ 91 ਸਾਲ ਦੀ ਮਹਿਲਾ ਨਾਲ ਵਿਆਹ , ਪਰ ਬਾਅਦ ਚ ਕੋਰਟ ਵਿਚ ਠੋਕ ਦਿੱਤਾ ਅਜੀਬ ਦਾਅਵਾ

6543

ਆਈ ਤਾਜਾ ਵੱਡੀ ਖਬਰ 

ਸਮਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੰਦੀਆਂ ਹਨ l ਆਏ ਦਿਨ ਅਜਿਹੇ ਮਾਮਲੇ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਵਿੱਚ ਰਹਿੰਦੇ ਹਨ l ਪਰ ਇਹਨਾਂ ਰਿਸ਼ਤਿਆਂ ਵਿੱਚ ਸਭ ਤੋਂ ਵੱਖਰਾ ਤੇ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ ਪਤੀ ਪਤਨੀ ਦਾ ਰਿਸ਼ਤਾ l ਇਸ ਰਿਸ਼ਤੇ ‘ਚ ਜੇਕਰ ਪਿਆਰ ਹੋਵੇ ਤਾਂ ਨਾ ਉਮਰ ਦਾ, ਨਾ ਜਾਤਾਂ ਦਾ ਤੇ ਨਾ ਹੀ ਰੰਗ ਰੂਪ ਦਾ ਜਿਕਰ ਹੁੰਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ 23 ਸਾਲਾਂ ਦੇ ਮੁੰਡੇ ਦੇ ਵੱਲੋਂ 91 ਸਾਲ ਦੀ ਮਹਿਲਾ ਦੇ ਨਾਲ ਵਿਆਹ ਕਰਵਾ ਲਿਆ ਗਿਆ।

ਹੁਣ ਇਸ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਹਨ। ਇਹ ਮਾਮਲਾ ਅਰਜਨਟੀਨਾ ਤੋਂ ਹੈ, ਜਿੱਥੇ ਇੱਕ ਮੁੰਡੇ ਦੇ ਵੱਲੋਂ ਆਪਣੀ ਦਾਦੀ ਦੀ ਉਮਰ ਦੀ ਇੱਕ ਔਰਤ ਦੇ ਨਾਲ ਵਿਆਹ ਕਰਵਾ ਲਿਆ ਗਿਆ। ਜੀ ਹਾਂ ਇੱਕ 23 ਸਾਲ ਦੇ ਲੜਕੇ ਨੇ 91 ਸਾਲ ਦੀ ਔਰਤ ਨਾਲ ਵਿਆਹ ਕਰਵਾ ਲਿਆ, ਜਿਸ ਬਾਰੇ ਜਾਣ ਕੇ ਸਭ ਹੈਰਾਨ ਰਹਿ ਗਏ ਹਨ। ਇਨਾ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਦੇ ਉੱਪਰ ਇਸ ਜੋੜੀ ਨੂੰ ਕਾਫੀ ਟਰੋਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ l

ਇਸ ਵਿਆਹ ਬਾਰੇ 23 ਸਾਲਾ ਲੜਕੇ ਦਾ ਕਹਿਣਾ ਹੈ ਕਿ ਉਸ ਦੀ ਚਾਚੀ ਚਾਹੁੰਦੀ ਸੀ ਕਿ ਉਹ ਉਸ ਨਾਲ ਵਿਆਹ ਕਰੇ। ਇਸ ਪ੍ਰੇਮ ਕਹਾਣੀ ਵਿੱਚ ਇਕ ਟਵਿਸਟ ਵੀ ਹੈ, ਜਿਸ ਦੇ ਲਈ ਲੜਕਾ ਹੁਣ ਕਾਨੂੰਨੀ ਲੜਾਈ ਲੜ ਰਿਹਾ ਹੈ। ਇਹ 23 ਲੜਕਾ ਪੇਸ਼ੇ ਤੋਂ ਵਕੀਲ ਹੈ ਤੇ ਉਸ ਨੇ ਹੁਣ ਉਸ ਦੀ ਪੈਨਸ਼ਨ ‘ਤੇ ਦਾਅਵਾ ਠੋਕ ਦਿੱਤਾ ਹੈ।

23 ਸਾਲਾ ਲੜਕੇ ਦਾ ਕਹਿਣਾ ਹੈ ਕਿ ਦੋਵਾਂ ਦਾ ਵਿਆਹ ਫਰਵਰੀ 2015 ‘ਚ ਹੋਇਆ ਸੀ ਪਰ ਇਕ ਸਾਲ ਬਾਅਦ ਹੀ ਅਪ੍ਰੈਲ ਵਿੱਚ ਯੋਲਾਂਡਾ ਦੀ ਮੌਤ ਹੋ ਗਈ। ਅਜਿਹੇ ‘ਚ ਉਹ ਹੁਣ ਉਸ ਦੀ ਪੈਨਸ਼ਨ ਦਾ ਹੱਕਦਾਰ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਉਸ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ l ਹੁਣ ਇਸ ਮੁੰਡੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਉਸਦੀ ਪਤਨੀ ਦੀ ਪੈਨਸ਼ਨ ਦਿੱਤੀ ਜਾਵੇ।