22 ਸਾਲਾਂ ਬਾਅਦ ਮਰਿਆ ਹੋਇਆ ਪਤੀ ਆਪਣੀ ਪਤਨੀ ਤੋਂ ਇਹ ਚੀਜ ਲੈਣ ਲਈ ਆਇਆ ਵਾਪਿਸ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆ ਵਿਚ ਆਏ ਦਿਨ ਹੀ ਬਹੁਤ ਸਾਰੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਸੱਤ ਜਨਮਾਂ ਦਾ ਰਿਸ਼ਤਾ ਮੰਨਿਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਰਿਸ਼ਤੇ ਨਾਲ ਜੁੜੀਆਂ ਹੋਈਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿੱਥੇ ਔਰਤ ਵੱਲੋਂ ਆਪਣਾ ਪਤਨੀ ਧਰਮ ਨਿਭਾਇਆ ਜਾਂਦਾ ਹੈ ਉੱਥੇ ਹੀ ਕਈ ਅਜਿਹੇ ਮਰਦ ਹੁੰਦੇ ਹਨ ਇਨ੍ਹਾਂ ਵੱਲੋਂ ਆਪਣਾ ਪਤੀ ਧਰਮ ਨਾ ਨਿਭਾਉਂਦੇ ਹੋਏ ਪ੍ਰੀਵਾਰ ਤੋਂ ਦੂਰ ਹੋ ਜਾਂਦੇ ਹਨ। ਜਿੱਥੇ ਕਈ ਲੋਕਾਂ ਨੂੰ ਗੁਮਨਾਮ ਜਿੰਦਗੀ ਜੀਂਦੇ ਹੋਏ ਦੇਖ ਕੇ ਪਰਵਾਰ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਵੀ ਸਮਝ ਲਿਆ ਜਾਂਦਾ ਹੈ।

ਹੁਣ 22 ਸਾਲਾਂ ਬਾਅਦ ਮਰੇ ਹੋਏ ਪਤੀ ਨੂੰ ਵਾਪਸ ਦੇਖ ਕੇ ਪਤਨੀ ਵੱਲੋਂ ਉਸ ਦਾ ਖੁਲਾਸਾ ਕੀਤਾ ਗਿਆ ਹੈ। ਜੋ ਆਪਣੀ ਪਤਨੀ ਤੋਂ ਇਹ ਚੀਜ਼ ਲੈਣ ਲਈ ਵਾਪਸ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਸੇਮੋਰਾ ਪਿੰਡ ਵਿਚ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਉਦੇ ਸ਼ਾਹ ਨਾਂ ਦੇ ਵਿਅਕਤੀ ਨੂੰ ਮੁੜ 22 ਸਾਲਾਂ ਬਾਅਦ ਪਿੰਡ ਵਿੱਚ ਵੇਖ ਕੇ ਸਾਰੇ ਪਿੰਡ ਦੇ ਲੋਕ ਹੈਰਾਨ ਸਨ। ਕਿਉਂਕਿ ਇਹ ਵਿਅਕਤੀ 22 ਸਾਲ ਪਹਿਲਾਂ ਆਪਣੇ ਪਰਵਾਰ ਨੂੰ ਛੱਡ ਕੇ ਸੰਨਿਆਸੀ ਬਣ ਗਿਆ ਸੀ।

ਹੁਣ ਜਦੋਂ 22 ਸਾਲ ਬੀਤ ਜਾਣ ਤੇ ਇਹ ਇਨਸਾਨ ਜੋਗੀ ਬਣ ਕੇ ਆਪਣੀ ਪਤਨੀ ਕੋਲੋਂ ਭੀਖ ਮੰਗਣ ਆਇਆ, ਤਾਂ ਉਸ ਦੀ ਪਤਨੀ ਵੱਲੋਂ ਉਸ ਨੂੰ ਪਹਿਚਾਣ ਲਿਆ ਗਿਆ। ਇਸ ਦੌਰਾਨ ਹੀ ਪਿੰਡ ਦੇ ਹੋਰ ਲੋਕ ਵੀ ਉਸ ਜਗ੍ਹਾ ਉਪਰ ਇਕੱਠੇ ਹੋ ਗਏ ਅਤੇ ਜਿਨ੍ਹਾਂ ਨੇ ਉਸ ਦੀ ਪਹਿਚਾਣ ਨੂੰ ਸਹੀ ਆਖਿਆ। ਸਭ ਲੋਕਾਂ ਦੇ ਜ਼ੋਰ ਦੇਣ ਤੇ ਜੋਗੀ ਬਣਿਆ ਹੋਇਆ ਇਨਸਾਨ ਮੰਨ ਗਿਆ ਕਿ ਉਸਦੀ ਅਸਲੀ ਪਹਿਚਾਣ ਉਦੇ ਸ਼ਾਹ ਹੀ ਹੈ। ਉਸ ਨੇ ਕਿਹਾ ਕਿ ਉਹ ਸਿਰਫ ਆਪਣੀ ਪਤਨੀ ਤੋਂ ਭੀਖ ਲੈਣ ਆਇਆ ਹੈ। ਜਿਸ ਤੋਂ ਬਿਨਾਂ ਉਸ ਨੂੰ ਸਿੱਧੀ ਪ੍ਰਾਪਤ ਨਹੀਂ ਹੋ ਸਕਦੀ।

ਪਿੰਡ ਦੇ ਲੋਕਾਂ ਵੱਲੋਂ ਉਸ ਨੂੰ ਆਪਣੇ ਪਰਿਵਾਰ ਨਾਲ ਰਹਿਣ ਲਈ ਆਖਿਆ ਗਿਆ। ਉਸ ਨੇ ਇਨਕਾਰ ਕਰ ਦਿੱਤਾ ਅਤੇ ਉਸੇ ਇਲਾਕੇ ਦੇ ਡਿਗਰੀ ਕਾਲਜ ਵਿੱਚ ਸ਼ਰਨ ਲਈ ਹੋਈ ਸੀ। ਅਜੇ ਵੀ ਉਸੇ ਇਲਾਕੇ ਵਿੱਚ ਘੁੰਮ ਰਿਹਾ ਹੈ ਤਾਂ ਜੋ ਉਹ ਆਪਣੀ ਪਤਨੀ ਤੋਂ ਭੀਖ ਲੈ ਸਕੇ। 22 ਸਾਲ ਪਹਿਲਾ ਇਹ ਵਿਅਕਤੀ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਸੀ ਜਿਥੇ ਉਸ ਦੀ ਪਤਨੀ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਗਿਆ।