BREAKING NEWS
Search

200 ਕਰੋੜ ਦੀ ਜਾਇਦਾਦ ਪਤਨੀ ਸੰਗ ਛੱਡ ਇਸ ਵਪਾਰੀ ਨੇ ਅਪਣਾਇਆ ਸਨਿਆਸ , ਬੱਚੇ ਵੀ ਪਹਿਲਾਂ ਲੈ ਚੁੱਕੇ ਸਨਿਆਸ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜੀਵਨ ਵਿੱਚ ਸ਼ਾਂਤੀ ਹੋਣੀ ਬਹੁਤ ਜਿਆਦਾ ਜਰੂਰੀ ਹੈ। ਮਨੁੱਖ ਜ਼ਿੰਦਗੀ ਵਿੱਚ ਜਿੰਨੀ ਮਰਜ਼ੀ ਮਿਹਨਤ ਕਰ ਲਵੇ, ਕਰੋੜਾਂ ਦਾ ਮਾਲਕ ਬਣ ਜਾਵੇ, ਪਰ ਫਿਰ ਵੀ ਮਨੁੱਖ ਨੂੰ ਜੇਕਰ ਸਕੂਨ ਨਹੀਂ ਮਿਲਦਾ ਤਾਂ ਉਸਦੀ ਜਿੰਦਗੀ ਸੁਖਾਲੀ ਨਹੀਂ ਕੱਟ ਸਕਦੀ l ਦੁਨੀਆਂ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਕਰੋੜਾਂਪਤੀ ਹਨ, ਪਰ ਇਸ ਦੇ ਬਾਵਜੂਦ ਵੀ ਉਨਾਂ ਦਾ ਮਨ ਹਮੇਸ਼ਾ ਬੇਚੈਨ ਰਹਿੰਦਾ ਹੈ। ਜਿਸ ਕਾਰਨ ਉਹ ਹਮੇਸ਼ਾ ਜੀਵਨ ਵਿੱਚ ਸ਼ਾਂਤੀ ਲੱਭਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਇਸੇ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ। ਜਿੱਥੇ 200 ਕਰੋੜ ਦੀ ਜਾਇਦਾਦ ਦੇ ਮਾਲਕ ਪਤੀ ਪਤਨੀ ਨੇ ਸਨਿਆਸ ਲੈ ਲਿਆ l

ਇਸ ਤੋਂ ਪਹਿਲਾਂ ਉਨਾਂ ਦੇ ਬੱਚੇ ਵੀ ਸਨਿਆਸ ਲੈ ਚੁੱਕੇ ਹਨ ਤੇ ਹੁਣ ਇਸ ਵਪਾਰੀ ਪਤੀ ਤੇ ਪਤਨੀ ਨੇ ਵੀ ਸਨਿਆਸ ਲੈਣ ਦੀ ਆਪਣੀ ਇੱਛਾ ਪੂਰੀ ਕੀਤੀ l ਇਹ ਮਾਮਲਾ ਗੁਜਰਾਤ ਦੇ ਨਾਲ ਸੰਬੰਧਿਤ ਹੈ, ਜਿੱਥੇ ਗੁਜਰਾਤ ਦੇ ਇਕ ਕਾਰੋਬਾਰੀ ਨੇ ਕਰੋੜਾਂ ਦੀ ਜਾਇਦਾਦ ਤੇ ਸੁੱਖ-ਸਹੂਲਤਾਂ ਨਾਲ ਜੁੜੀ ਮਾਇਆ ਨੂੰ ਛੱਡ ਕੇ ਭਿਕਸ਼ੂ ਬਣਨ ਦਾ ਫੈਸਲਾ ਕੀਤਾ l ਇਸ ਪਿੱਛੇ ਦੀ ਵਜ੍ਹਾ ਸੁਣ ਕੇ ਲੋਕ ਹੈਰਾਨ ਹੋ ਰਹੇ ਹਨ l ਸੋਸ਼ਲ ਮੀਡੀਆ ‘ਤੇ ਇਹ ਵਜ੍ਹਾ ਇਨ੍ਹੀਂ ਦਿਨੀਂ ਕਾਫ਼ੀ ਵਾਇਰਲ ਹੋ ਰਹੀ ਹੈ । ਦੱਸ ਦੇਈਏ ਕਿ ਭਾਵੇਸ਼ ਭੰਡਾਰੀ ਨੇ ਪਤਨੀ ਸਣੇ ਸੰਨਿਆਸ ਲੈਣ ਦਾ ਫੈਸਲਾ ਕੀਤਾ ।

ਸੰਨਿਆਸ ਲੈਣ ਲਈ ਪਰਿਵਾਰ ਨੇ 200 ਕਰੋੜ ਦੀ ਜਾਇਦਾਦ ਦਾਨ ਕਰ ਦਿੱਤੀ । ਕਾਰੋਬਾਰੀ ਭਾਵੇਸ਼ ਭੰਡਾਰੀ ਦਾ ਕੰਸਟ੍ਰਕਸ਼ਨ ਦਾ ਬਿਜ਼ਨੈੱਸ ਸੀ ਤੇ ਭਾਵੇਸ਼ ਭਾਈ ਦੇ ਬੱਚੇ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ। ਅਰਬਪਤੀ ਕਾਰੋਬਾਰੀ ਭਾਵੇਸ਼ ਭਾਈ ਬਾਰੇ ਦਾਅਵਾ ਕੀਤਾ ਜਾ ਰਿਹਾ ਕਿ ਉਨ੍ਹਾਂ ਨੇ ਜੈਨ ਧਰਮ ਵਿਚ ਦੀਕਸ਼ਾ ਲੈਣ ਦਾ ਫੈਸਲਾ ਲਿਆ ।

ਜੈਨ ਧਰਮ ਵਿਚ ਦੀਕਸ਼ਾ ਲੈਣ ਦਾ ਮਤਲਬ ਸੰਨਿਆਸ ਲੈਣਾ ਯਾਨੀ ਭੌਤਿਕ ਸੰਸਾਰ ਤੋਂ ਦੂਰ ਹੋ ਜਾਣਾ ਹੈ। ਹਾਲਾਂਕਿ ਇਸ ਕਾਰੋਬਾਰੀ ਤੇ ਉਨਾਂ ਦੀ ਪਤਨੀ ਵੱਲੋਂ ਲਏ ਗਏ ਸਨਿਆਸ ਤੋਂ ਬਾਅਦ ਬਹੁਤ ਸਾਰੇ ਲੋਕ ਹੈਰਾਨਗੀ ਪ੍ਰਗਟ ਕਰਦੇ ਪਏ ਹਨ। ਪਰ ਉਹਨਾਂ ਵੱਲੋਂ ਲਏ ਗਏ ਸੰਨਿਆਸ ਸਬੰਧੀ ਜੋ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਹੈ, ਉਸ ਦੇ ਚਲਦੇ ਬਹੁਤ ਸਾਰੇ ਲੋਕ ਉਹਨਾਂ ਦਾ ਸਮਰਥਨ ਵੀ ਕਰ ਦਿੰਦੇ ਹਨ।