ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਇੱਕ ਅਜਿਹਾ ਸਫ਼ਰ ਹੈ ਇਸ ਜ਼ਿੰਦਗੀ ਵਿੱਚ ਜਿੱਥੇ ਦੁੱਖ ਅਤੇ ਸੁੱਖ ਇਸ ਜ਼ਿੰਦਗੀ ਦੇ ਦੋ ਪਹਿਲੂ ਹਨ , ਉੱਥੇ ਹੀ ਜ਼ਿੰਦਗੀ ਵਿੱਚ ਕੁਝ ਅਜਿਹੇ ਫੈਸਲੇ ਵੀ ਵਿਅਕਤੀ ਨੂੰ ਲੈਣੇ ਪੈ ਜਾਂਦੇ ਹਨ ਜੋ ਵਿਅਕਤੀ ਦੀ ਪੂਰੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੇ ਹਨ । ਪਰ ਕੁਝ ਗ਼ਲਤ ਫ਼ੈਸਲੇ ਵਿਅਕਤੀ ਜ਼ਿੰਦਗੀ ਦੇ ਵਿੱਚ ਅਜਿਹੇ ਲੈ ਲੈਂਦਾ ਹੈ ਜਿਸ ਦਾ ਮੁਆਵਜ਼ਾ ਪੂਰੀ ਜ਼ਿੰਦਗੀ ਉਸ ਵਿਅਕਤੀ ਨੂੰ ਭੁਗਤਣਾ ਪੈ ਸਕਦਾ ਹੈ । ਅਜਿਹਾ ਹੀ ਅੱਜ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਤੋਂ ਸਾਹਮਣੇ ਆਇਆ । ਜਿੱਥੇ ਦੋ ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਅੰਤ ਬੇਹੱਦ ਖ਼ੌਫਨਾਕ ਹੋਇਆ ।

ਇਕ ਉਨੀ ਸਾਲਾ ਲੜਕੀ ਦੇ ਵੱਲੋਂ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ । ਕਪੂਰਥਲਾ ਦੇ ਨਾਮਦੇਵ ਕਾਲੋਨੀ ਦਾ ਇਹ ਮਾਮਲਾ ਹੈ । ਜਿੱਥੇ ਪ੍ਰੇਮ ਵਿਆਹ ਦਾ ਬੇਹੱਦ ਮਾੜਾ ਅੰਤ ਹੋਇਆ, ਉਨੀ ਸਾਲਾ ਲੜਕੀ ਨੇ ਆਪਣੇ ਘਰ ਦੇ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮੌਕੇ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਸਿਵਲ ਹਸਪਤਾਲ ਪਹੁੰਚ ਕੇ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ । ਫਾਹਾ ਲਗਾਉਣ ਦੇ ਕਾਰਨਾਂ ਸਬੰਧੀ ਜਾਂਚ ਕਰਨ ਲਈ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਫਿਲਹਾਲ ਇਸ ਦਰਦਨਾਕ ਮਾਮਲੇ ਸੰਬੰਧੀ ਮਾਂ ਦੇ ਪੱਖ ਤੋਂ ਕੋਈ ਬਿਆਨ ਨਹੀਂ ਆਇਆ ਤੇ ਮ੍ਰਿਤਕਾਂ ਦੀ ਪਛਾਣ ਅਮਨਪ੍ਰੀਤ ਕੌਰ ਵਜੋਂ ਹੋਈ ਹੈ । ਉੱਥੇ ਹੀ ਇਸ ਦਰਦਨਾਕ ਘਟਨਾ ਨੂੰ ਲੈ ਕੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਇਕ ਵਿਆਹੁਤਾ ਲੜਕੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਹੈ ।

ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ।ਪੁਲੀਸ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਸੂਚਨਾ ਮਿਲੀ ਅਸੀਂ ਸਿਵਲ ਹਸਪਤਾਲ ਪਹੁੰਚੇ ਤਾਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਮੁਰਦਾਘਰ ‘ਚ ਲਾਸ਼ ਨੂੰ ਰਖਵਾ ਦਿੱਤਾ ਗਿਆ ਹੈ ਤੇ ਹੁਣ ਸਾਡੇ ਵੱਲੋਂ ਇਸ ਮਾਮਲੇ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ।

Home  ਤਾਜਾ ਖ਼ਬਰਾਂ  2 ਸਾਲ ਪਹਿਲਾਂ ਕੁੜੀ ਨੇ ਕਰਾਇਆ ਮੁੰਡੇ ਨਾਲ ਪ੍ਰੇਮ ਵਿਆਹ ਫਿਰ ਵਾਪਰ ਗਿਆ ਇਹ ਖੌਫਨਾਕ ਕਾਂਡ – ਮਚੀ ਹਫੜਾ ਦਫੜੀ
                                                      
                              ਤਾਜਾ ਖ਼ਬਰਾਂ                               
                              2 ਸਾਲ ਪਹਿਲਾਂ ਕੁੜੀ ਨੇ ਕਰਾਇਆ ਮੁੰਡੇ ਨਾਲ ਪ੍ਰੇਮ ਵਿਆਹ ਫਿਰ ਵਾਪਰ ਗਿਆ ਇਹ ਖੌਫਨਾਕ ਕਾਂਡ – ਮਚੀ ਹਫੜਾ ਦਫੜੀ
                                       
                            
                                                                   
                                    Previous Postਭਗਵੰਤ ਮਾਨ ਲਿਆਉਣ ਲੱਗਾ ਹੁਣ ਪੰਜਾਬ ਚ ਇਹ ਨਵੀਂ ਯੋਜਨਾ – ਹੋ ਗਈਆਂ ਤਿਆਰੀਆਂ ਸ਼ੁਰੂ
                                                                
                                
                                                                    
                                    Next Post31 ਮਾਰਚ ਤੋਂ ਭਗਵੰਤ ਮਾਨ ਸਰਕਾਰ ਕਰਨ ਜਾ ਰਹੀ ਇਹ ਵੱਡਾ ਕੰਮ – ਜਨਤਾ ਚ ਖੁਸ਼ੀ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    




