BREAKING NEWS
Search

2 ਸਾਲ ਦੀ ਬੱਚੀ ਖੇਡਦੇ ਖੇਡਦੇ 200 ਫੁੱਟ ਡੂੰਗੇ ਬੋਰਵੈਲ ਚ ਡਿਗੀ, ਬਾਹਰ ਕੱਢਣ ਲਈ ਚਲ ਰਹੀਆਂ ਕੋਸ਼ਿਸ਼ਾਂ

ਆਈ ਤਾਜ਼ਾ ਵੱਡੀ ਖਬਰ 

ਵਾਪਰਨ ਵਾਲੇ ਬਹੁਤ ਸਾਰੇ ਹਾਦਸੇ ਜਿੱਥੇ ਕਈ ਮਾਪਿਆਂ ਦੇ ਦਿਲ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਰਹੇ ਹਨ ਉਥੇ ਹੀ ਅਜਿਹੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਹੈ। ਇਕ ਛੋਟੀ ਜਿਹੀ ਅਣਗਹਿਲੀ ਦੇ ਕਾਰਨ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ, ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਬਹੁਤ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਥੇ ਵਾਪਰਨ ਵਾਲੇ ਹਾਦਸਿਆਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ।

ਬਹੁਤ ਸਾਰੇ ਬੱਚਿਆਂ ਦੀ ਜਿੱਥੇ ਹਾਦਸਿਆਂ ਵਿਚ ਜਾਨ ਚਲੇ ਗਈ ਹੈ। ਹੁਣ ਇੱਥੇ ਦੋ ਸਾਲਾਂ ਦੀ ਬੱਚੀ ਖੇਡਦੇ-ਖੇਡਦੇ 200 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਈ ਹੈ ਜਿਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਜ਼ਿਲ੍ਹਾ ਦੌਸਾ ਦੇ ਬਾਂਈਕੁਈ ਥਾਣਾ ਖੇਤਰ ਦੇ ਇਕ ਪਿੰਡ ਜੱਥਾ ਪਾਂਡਾ ਵਿਖੇ ਇੱਕ 200 ਡੂੰਘੇ ਬੋਰਵੈਲ ਵਿੱਚ ਦੋ ਸਾਲਾਂ ਦੀ ਬੱਚੀ ਵੀਰਵਾਰ ਨੂੰ ਉਸ ਸਮੇਂ ਡਿੱਗ ਗਈ ਜਦੋਂ ਇਹ ਬੱਚੇ ਬੋਰਵੈੱਲ ਦੇ ਨਜ਼ਦੀਕ ਖੇਡ ਰਹੀ ਸੀ।

ਉਸ ਸਮੇਂ ਇਹ ਅੰਕਿਤਾ ਨਾਮ ਦੀ ਬੱਚੀ ਖੁੱਲ੍ਹੇ ਪਏ ਬੋਰਵੈਲ ਵਿੱਚ ਡਿੱਗ ਗਈ। ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਪ੍ਰਸ਼ਾਸਨ ਅਤੇ ਪੁਲਿਸ ਨੂੰ ਮਿਲਣ ਤੇ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਵਾਸਤੇ ਬੱਚੀ ਨੂੰ ਆਕਸੀਜ਼ਨ ਪਹੁੰਚਾਈ ਗਈ ਹੈ ਅਤੇ ਨਾਲ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਜਿਸ ਸਦਕਾ ਬੱਚੀ ਨੂੰ ਬਾਹਰ ਕੱਢਿਆ ਜਾ ਸਕੇ। ਲਗਾਤਾਰ ਔਕਸੀਜਨ ਬੱਚੀ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੇ ਜਰੀਏ ਵੀ ਬੱਚੀ ਤੇ ਪੂਰੀ ਤਰਾਂ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਬੱਚੀ ਦੇ ਪਿਤਾ ਦੇਵਨਾਰਾਇਣ ਗੁੱਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚੀ ਦੇ ਬੋਰਵਲ ਵਿੱਚ ਡਿਗਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਬੱਚੀ ਨਾ ਮਿਲਣ ਤੇ ਉਨ੍ਹਾਂ ਵੱਲੋਂ ਭਾਲ ਕੀਤੀ ਗਈ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ।