BREAKING NEWS
Search

2 ਕਿਸਾਨਾਂ ਨੇ ਬਿਜਲੀ ਦੀ ਸਮੱਸਿਆ ਤੋਂ ਛੁੱਟਕਾਰਾ ਪਾਉਣ ਲਈ ਏਨੇ ਲੱਖ ਲਾ ਬਣਾਤਾ ਜੁਗਾੜ, ਟਰਾਲੀ ਤੇ ਫਿੱਟ ਕਰਤਾ ਸੋਲਰ ਸਿਸਟਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਸੱਤਾ ਵਿੱਚ ਆਉਂਦੇ ਹੀ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਪੰਜਾਬ ਵਾਸੀਆਂ ਨੂੰ ਭਰਪੂਰ ਫਾਇਦਾ ਹੋ ਸਕੇ। ਉੱਥੇ ਹੀ ਇਕ ਤੋਂ ਬਾਅਦ ਇਕ ਅਜਿਹੇ ਐਲਾਨ ਵੀ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਇਆ। ਸਰਕਾਰ ਵੱਲੋਂ ਜਿਥੇ ਬਹੁਤ ਸਾਰੀਆਂ ਸਹੂਲਤਾਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਉਥੇ ਹੀ ਲੋਕਾਂ ਨੂੰ ਅਜਿਹੇ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਜਿਸ ਨਾਲ ਪੰਜਾਬ ਦਾ ਵਿਕਾਸ ਹੋ ਸਕੇ। ਜਿਸ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਬਿਜਲੀ ਨੂੰ ਸੁਰੱਖਿਅਤ ਕਰਨ ਵਾਸਤੇ ਕਈ ਢੰਗ ਅਪਣਾਏ ਜਾ ਰਹੇ ਹਨ। ਕਿਉਂਕਿ ਪੰਜਾਬ ਵਿੱਚ ਪਾਣੀ ਦੇ ਘਟ ਰਹੇ ਪੱਧਰ ਨੂੰ ਦੇਖਦੇ ਹੋਏ ਹੀ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਸਤੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ।

ਕਿਉਂਕਿ ਗਰਮੀਆਂ ਦੇ ਵਿਚ ਕਿਸਾਨਾਂ ਨੂੰ ਵਧੇਰੇ ਬਿਜਲੀ ਅਤੇ ਪਾਣੀ ਦੀ ਜ਼ਰੂਰਤ ਪੈਂਦੀ ਹੈ। ਹੁਣ ਇੱਥੇ ਦੋ ਕਿਸਾਨਾਂ ਨੇ ਬਿਜਲੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਐਨੇ ਲੱਖ ਲਗਾ ਕੇ ਜੁਗਾੜ ਬਣਾ ਦਿੱਤਾ ਹੈ ਜੋ ਟਰਾਲੀ ਤੇ ਫਿੱਟ ਕਰਕੇ ਸੋਲਰ ਸਿਸਟਮ ਨਾਲ ਚਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਧੂਲਕੋਟ ਤੋ ਸਾਹਮਣੇ ਆਇਆ ਹੈ। ਜਿੱਥੇ ਦੋ ਕਿਸਾਨ ਭਰਾਵਾਂ ਵੱਲੋਂ ਇੱਕ ਸੋਲਰ ਸਿਸਟਮ ਦਾ ਵਿਸਥਾਰ ਕੀਤਾ ਗਿਆ ਹੈ ਜਿਸ ਨਾਲ ਬਿਜਲੀ ਦੀ ਕਟੌਤੀ ਦੀ ਪ੍ਰੇਸ਼ਾਨੀ ਤੋਂ ਬਚ ਸਕਣਗੇ।

ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਵੱਲੋਂ ਮਿਲ ਕੇ ਜਿੱਥੇ ਇਹ ਸੋਲਰ ਸਿਸਟਮ ਖੇਤ ਵਿੱਚ ਟਿਊਬਲ ਚਲਾਉਣ ਵਾਸਤੇ ਬਣਾਇਆ ਗਿਆ ਹੈ ਅਤੇ ਫਿੱਟ ਕੀਤਾ ਗਿਆ ਹੈ। ਜਿਸ ਨੂੰ ਜਰੂਰਤ ਦੇ ਸਮੇ ਘਰ ਤੋਂ ਖੇਤ ਲੈ ਜਾਂਦੇ ਹਨ ਅਤੇ ਇਸ ਨੂੰ ਟ੍ਰੈਕਟਰ ਤੇ ਹੀ ਚਲਾਉਂਦੇ ਹਨ ਅਤੇ ਕੰਮ ਖਤਮ ਹੋਣ ਤੋਂ ਬਾਅਦ ਉਸ ਨੂੰ ਵਾਪਸ ਫਿਰ ਘਰ ਲਿਆਉਂਦੇ ਹਨ। ਜਿੱਥੇ ਚਾਰ ਲੱਖ ਰੁਪਏ ਦੀ ਲਾਗਤ ਨਾਲ ਇਹ ਸੋਲਰ ਸਿਸਟਮ ਬਣਾਇਆ ਗਿਆ ਹੈ ਉਥੇ ਹੀ 40 ਹਜ਼ਾਰ ਰੁਪਏ ਹੋਰ ਖਰਚ ਕਰਕੇ ਘਰ ਵਿੱਚ ਰੌਸ਼ਨੀ ਵੀ ਕਰ ਸਕਦੇ ਹਨ।

ਜਿੱਥੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਹੋਰ ਕਿਸਾਨਾਂ ਦੇ ਖੇਤਾਂ ਨੂੰ ਵੀ ਸੰਚਾਈ ਲਈ ਪਾਣੀ ਦਿੱਤਾ ਜਾ ਰਿਹਾ ਹੈ। ਇਹ ਸੋਲਰ ਸਿਸਟਮ ਉਹਨਾਂ ਵੱਲੋਂ ਟਿਊਬਲ ਦੀ 7.5 ਹਾਰਸ ਪਾਵਰ ਦੀ ਮੋਟਰ ਚਲਾਉਣ ਲਈ ਬਣਾਇਆ ਗਿਆ ਹੈ।