2 ਹਫ਼ਤੇ ਪਹਿਲਾਂ ਕਰਵਾਈ ਲਵ ਮੈਰਿਜ ਦਾ ਹੋਇਆ ਖੌਫਨਾਕ ਅੰਤ, ਨੂੰਹ ਪੁੱਤ ਦੀਆਂ ਲਾਸ਼ਾਂ ਦੇਖ ਮਾਂ ਦੇ ਨਿਕਲੇ ਹੰਝੂ

1944

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਅੱਜ ਕੱਲ ਪ੍ਰੇਮ ਵਿਆਹ ਕਰਵਾਇਆ ਜਾਂਦਾ ਹੈ ਅਤੇ ਪਰਿਵਾਰ ਵੱਲੋਂ ਇਸ ਲਈ ਸਹਿਮਤੀ ਨਾ ਦਿਤੇ ਜਾਣ ਤੇ ਅਜਿਹੇ ਨੌਜਵਾਨਾਂ ਵੱਲੋਂ ਕਈ ਵਾਰ ਖੌਫਨਾਕ ਕਦਮ ਵੀ ਚੁੱਕ ਲਏ ਜਾਂਦੇ ਹਨ ਜਿਸ ਕਾਰਨ ਕਈ ਪਰਵਾਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿੱਥੇ ਕਈ ਪਰਵਾਰ ਅਜਿਹੇ ਵਿਆਹ ਨੂੰ ਲੈ ਕੇ ਖੁਸ਼ ਨਹੀਂ ਹੁੰਦਾ ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਵੀ ਅਜਿਹੇ ਵਿਆਹ ਕਰਵਾ ਲਏ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕਈ ਵਾਰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹੁਣ ਦੋ ਹਫਤੇ ਪਹਿਲਾਂ ਜਿੱਥੇ ਲਵ ਮੈਰਿਜ ਕਰਵਾਈ ਗਈ ਸੀ ਉੱਥੇ ਹੀ ਉਸ ਦਾ ਖ਼ੌਫ਼ਨਾਕ ਅੰਤ ਹੋਇਆ ਹੈ ਜਿੱਥੇ ਪੁੱਤਰ ਅਤੇ ਨੂੰਹ ਦੀਆਂ ਲਾਸ਼ਾਂ ਨੂੰ ਦੇਖ ਕੇ ਮਾਂ ਦੇ ਹੰਝੂ ਨਹੀਂ ਰੁੱਕ ਰਹੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਵ-ਵਿਆਹੁਤਾ ਜੋੜੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਦੱਸਿਆ ਗਿਆ ਹੈ ਕਿ ਜਿੱਥੇ 23 ਸਾਲਾਂ ਦੇ ਨੌਜਵਾਨ ਵਿਸ਼ਾਲ ਪਟੇਲ ਵੱਲੋਂ 21 ਸਾਲਾ ਦੀ ਅਰਚਨਾ ਪਟੇਲ ਦੇ ਨਾਲ ਲਵ ਮੈਰਿਜ ਕਰਵਾਈ ਸੀ। ਜਿੱਥੇ ਦੋਨੋਂ ਹੀ ਕੋਤਵਾਲੀ ਖੇਤਰ ਦੇ ਰਹਿਣ ਵਾਲੇ ਸਨ। ਸਮਾਜਿਕ ਰੀਤੀ ਰਿਵਾਜਾਂ ਤੇ ਅਨੁਸਾਰ ਜਿਥੇ ਦੋਨਾ ਦਾ ਬਾਅਦ ਵਿੱਚ ਮੰਦਰ ਚ ਵਿਆਹ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜਿਥੇ ਦੋਨਾ ਵੱਲੋਂ ਆਪਸ ਵਿੱਚ ਲਵ ਮੈਰਿਜ ਕਰਵਾਈ ਗਈ ਸੀ।

ਲੜਕੀ ਦੇ ਪਰਿਵਾਰ ਵੱਲੋਂ ਜਿਥੇ ਲੜਕੀ ਨਾਲ ਸਾਰੇ ਰਿਸ਼ਤੇ-ਨਾਤੇ ਤੋੜ ਲਏ ਗਏ ਸਨ ਉਥੇ ਦੋਨਾਂ ਵੱਲੋਂ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਸਵੇਰ ਨੂੰ ਲੜਕੇ ਦੀ ਮਾਂ ਵੱਲੋਂ ਉਠਾਇਆ ਗਿਆ ਅਤੇ ਆਵਾਜ਼ ਨਾ ਹੋਣ ਤੇ ਉਸ ਵੱਲੋਂ ਗੁਆਂਢੀਆਂ ਨੂੰ ਬੁਲਾਇਆ ਗਿਆ ਤਾਂ ਵੇਖਿਆ ਕਿ ਉਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ।

ਲੜ ਦੇ ਭਰਾ ਵੱਲੋਂ ਦੱਸਿਆ ਗਿਆ ਹੈ ਕਿ ਅਰਚਨਾ ਜਿੱਥੇ ਨੈਟ ਦੀ ਤਿਆਰੀ ਕਰ ਰਹੀ ਸੀ ਉਥੇ ਹੀ ਉਸ ਵੱਲੋਂ online ਫਾਰਮ ਭਰਿਆ ਗਿਆ ਸੀ ਅਤੇ ਆਪਣੇ ਪੇਕੇ ਪਰਿਵਾਰ ਤੋਂ ਆਪਣੀ ਮਾਰਕਸ਼ੀਟ ਦੀ ਮੰਗ ਵੀ ਕੀਤੀ ਗਈ ਸੀ। ਪਰ ਪਰਿਵਾਰ ਵੱਲੋਂ ਉਸ ਨੂੰ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਰਿਸ਼ਤਾ ਤੋੜੇ ਜਾਣ ਦੇ ਚਲਦਿਆਂ ਹੋਇਆਂ ਦੋਨੋਂ ਮਾਨਸਿਕ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜਰ ਰਹੇ ਸਨ।