2 ਭੈਣਾਂ ਨੇ ਆਪਸ ਚ ਕਰਾ ਲਿਆ ਵਿਆਹ , ਜਦ ਲੱਗਾ ਪਰਿਵਾਰ ਨੂੰ ਪਤਾ ਮਚ ਗਿਆ ਹੜਕੰਪ

ਆਈ ਤਾਜਾ ਵੱਡੀ ਖਬਰ 

ਭੈਣਾਂ ਦਾ ਰਿਸ਼ਤਾ ਜਿਸ ‘ਚ ਮਾਂ ਦਾ ਪਿਆਰ ਵੀ ਸ਼ਾਮਿਲ ਹੁੰਦਾ ਤੇ ਦੋਸਤੀ ਵੀ ਝਲਕਦੀ ਹੈ l ਜੇਕਰ ਇੱਕ ਘਰ ‘ਚ ਦੋ ਭੈਣਾਂ ਹੋਵੇ ਤਾਂ, ਦੋਵੇਂ ਇੱਕ ਦੂਜੇ ਦੀ ਤਾਕਤ ਹੁੰਦੀਆਂ ਹਨ, ਬੇਸ਼ੱਕ ਇਹ ਭੈਣਾਂ ਆਪਸ ਚ ਲੜਦੀਆਂ ਝਗੜਦੀਆਂ ਹਨ, ਪਰ ਇੱਕ ਦੂਜੇ ਨੂੰ ਬਹੁਤ ਜਿਆਦਾ ਪਿਆਰ ਵੀ ਕਰਦੀਆਂ ਹਨ l ਹੁਣ ਦੋ ਭੈਣਾਂ ਦੇ ਨਾਲ ਜੁੜੀ ਇੱਕ ਖਬਰ ਸਾਂਝੀ ਕਰਾਂਗੇ, ਜਿੱਥੇ ਦੋ ਭੈਣਾਂ ‘ਚ ਇਨਾ ਜਿਆਦਾ ਪਿਆਰ ਸੀ ਕਿ ਦੋਵੇਂ ਭੈਣਾਂ ਨੇ ਆਪਸ ‘ਚ ਵਿਆਹ ਕਰਵਾ ਲਿਆ,ਜਿਸ ਕਾਰਨ ਇਸਦੇ ਚਰਚੇ ਚਾਰੇ ਪਾਸੇ ਛਿੜ ਚੁੱਕੇ ਹਨ l

ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ l ਇੱਥੇ ਦੀਆਂ ਰਹਿਣ ਵਾਲੀਆਂ 2 ਭੈਣਾਂ ਇਕ-ਦੂਜੇ ਨੂੰ ਇਨ੍ਹਾਂ ਜ਼ਿਆਦਾ ਪਿਆਰ ਕਰਦੀਆਂ ਹਨ ਕਿ ਦੋਵਾਂ ਨੇ ਆਪਸ ਚ ਵਿਆਹ ਕਰਨ ਦਾ ਫ਼ੈਸਲਾ ਕੀਤਾ, ਪਰ ਦੂਜੇ ਪਾਸੇ ਪਰਿਵਾਰ ਵਾਲਿਆਂ ਦੇ ਡਰ ਕਾਰਨ ਦੋਵੇਂ ਭੈਣਾਂ ਘਰੋਂ ਦੌੜ ਗਈਆਂ, ਜਿਸ ਦੇ ਚਲਦੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਉੱਥੇ ਹੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਨੇ ਜਦੋ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਦੋਹਾਂ ਨੇ ਥਾਣੇ ਪਹੁੰਚ ਕੇ ਪੁਲਸ ਤੋਂ ਸੁਰੱਖਿਆ ਦੀ ਗੁਹਾਰ ਲਗਾਈ ਹੈ।

ਦੋਵੇਂ ਕੁੜੀਆਂ ਸੀਵਾਨ ਦੀਆਂ ਰਹਿਣ ਵਾਲੀਆਂ ਹਨ ਅਤੇ ਪਰਿਵਾਰਕ ‘ਚ ਦੋਵੇਂ ਭੈਣਾਂ ਲੱਗਦੀਆਂ ਹਨ। ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਦੋਵੇਂ ਲੜਕੀਆਂ ਨੂੰ ਇੱਕ ਦੂਜੇ ਦੇ ਨਾਲ ਬਹੁਤ ਜਿਆਦਾ ਪਿਆਰ ਹੈ , ਜਿਸ ਕਾਰਨ ਦੋਵਾਂ ਨੇ ਹੁਣ ਵਿਆਹ ਕਰਨ ਦਾ ਫੈਸਲਾ ਕੀਤਾ ਹੈ ਤੇ ਦੋਵੇਂ ਆਪਣੇ ਘਰ ਤੋਂ ਦੌੜ ਕੇ ਹੁਣ ਪੁਲਿਸ ਥਾਣੇ ਪਹੁੰਚਿਆ ਨੇ ਤੇ ਉਹਨਾਂ ਵੱਲੋਂ ਸੁਰੱਖਿਆ ਦੀ ਗੁਹਾਰ ਲਗਾਈ ਜਾ ਰਹੀ ਹੈ। ਦੂਜੇ ਪਾਸੇ ਜਦੋ ਪੁਲਸ ਨੇ ਇਸ ਗੱਲ ਦੀ ਜਾਣਕਾਰੀ ਕੁੜੀਆਂ ਦੇ ਪਰਿਵਾਰਾਂ ਨੂੰ ਦਿੱਤੀ ਤਾਂ ਉਹ ਥਾਣੇ ਪਹੁੰਚੇ l

ਜਿਸ ਤੋਂ ਬਾਅਦ ਦੋਵਾਂ ਕੁੜੀਆਂ ਦੇ ਵੱਲੋਂ ਘਰ ਜਾਣ ਤੋਂ ਇਨਕਾਰ ਕੀਤਾ ਗਿਆ ਤਾਂ, ਪਰਿਵਾਰਿਕ ਮੈਂਬਰ ਜ਼ਬਰਦਸਤੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਣ ਲੱਗੇ, ਜਿਸ ਤੋਂ ਬਾਅਦ ਮੌਕੇ ਤੇ ਜੰਮ ਕੇ ਹੰਗਾਮਾ ਹੋਇਆ l ਹੁਣ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਤੇ ਲੜਕੀਆਂ ਦੇ ਫੈਸਲੇ ਉੱਪਰ ਇਹ ਸਾਰਾ ਕੇਸ ਛੱਡ ਦਿੱਤਾ ਗਿਆ ਹੈ l