2 ਭਰਾਵਾਂ ਨੇ ਸਫਲਤਾ ਦੀ ਭਰੀ ਉਡਾਣ , ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੋਨੋ ਭਰਾ ਬਣੇ ਜੱਜ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਜਦੋਂ ਕਿਸਮਤ ਬਦਲਦੀ ਐ, ਤਾਂ ਮਿੰਟਾਂ ਦੇ ਵਿੱਚ ਹੀ ਮਨੁੱਖ ਫ਼ਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਜਾਂਦਾ ਹੈ l ਕਿਸਮਤ ਵੀ ਉਦੋਂ ਹੀ ਬਦਲਦੀ ਹੈ, ਜਦੋਂ ਮਨੁੱਖ ਜ਼ਿੰਦਗੀ ਵਿੱਚ ਸਖਤ ਮਿਹਨਤ ਕਰਦਾ ਹੈ। ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੇ, ਜਿੱਥੇ ਸਖਤ ਮਿਹਨਤ ਕਰਨ ਵਾਲੇ ਵਿਅਕਤੀ ਵਲੋਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣ ਕੇ ਹੋਰਾਂ ਲਈ ਮਿਸਾਲ ਕਾਇਮ ਕੀਤੀ ਗਈ ਹੋਵੇ l ਇਸੇ ਵਿਚਾਲੇ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਦੋ ਸਕੇ ਭਰਾਵਾਂ ਵੱਲੋਂ ਆਪਣੀ ਜ਼ਿੰਦਗੀ ਵਿੱਚ ਕੁਝ ਇਸ ਕਦਰ ਸਖ਼ਤ ਮਿਹਨਤ ਕੀਤੀ ਗਈ ਕਿ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੋਵੇਂ ਪੁੱਤ ਜੱਜ ਬਣ ਗਏ।

ਰੂਹ ਨੂੰ ਖੁਸ਼ ਕਰਨ ਵਾਲਾ ਮਾਮਲਾ ਹਿਮਾਚਲ ਦੇ ਜ਼ਿਲ੍ਹਾ ਬਿਲਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਦੇ ਰਹਿਣ ਵਾਲੇ ਦੋ ਭਰਾਵਾਂ ਆਪਣੀ ਸਖਤ ਮਿਹਨਤ ਦੇ ਨਾਲ ਜੱਜ ਬਣ ਕੇ ਆਪਣਾ ਤੇ ਆਪਣੇ ਜ਼ਿਲ੍ਹੇ ਦੇ ਨਾਲ-ਨਾਲ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ, ਜਿਸ ਕਾਰਨ ਪੂਰੇ ਸੂਬੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ। । ਦੱਸਦਿਆ ਕਿ ਬਿਲਾਸਪੁਰ ਦੇ ਪਿੰਡ ਕੱਲਰ ਦੇ ਵਸਨੀਕ ਵਿਸ਼ਾਲ ਠਾਕੁਰ ਨੂੰ ਉੱਤਰ ਪ੍ਰਦੇਸ਼ ਜੁਡੀਸ਼ੀਅਲ ਸਰਵਿਸ 2022 ‘ਚ ਸਿਵਲ ਜੱਜ ਅਤੇ ਜੁਡੀਸ਼ੀਅਲ ਮੈਜਿਸਟਰੇਟ ਦੇ ਅਹੁਦੇ ਲਈ ਚੁਣਿਆ ਗਿਆ । ਉਸੇ ਸਾਲ, ਉਨ੍ਹਾਂ ਦੇ ਛੋਟੇ ਭਰਾ ਵਿਕਾਸ ਠਾਕੁਰ ਨੂੰ ਵੀ ਮੱਧ ਪ੍ਰਦੇਸ਼ ਨਿਆਂਇਕ ਸੇਵਾ ਵਿੱਚ ਸਿਵਲ ਜੱਜ ਅਤੇ ਜੁਡੀਸ਼ੀਅਲ ਮੈਜਿਸਟਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਦੋਵੇਂ ਭਰਾ ਵਿਸ਼ਾਲ ਅਤੇ ਵਿਕਾਸ ਇੱਕ ਦੁਕਾਨਦਾਰ ਹਨ, ਜਿਹੜੇ ਮਿਲ ਕੇ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ, ਜਦਕਿ ਮਾਂ ਬਿੰਦਰਾ ਠਾਕੁਰ ਇੱਕ ਘਰੇਲੂ ਔਰਤ ਹੈ। ਦੂਜੇ ਪਾਸੇ ਪਤਾ ਚੱਲਿਆ ਹੈ ਕਿ ਵਿਸ਼ਾਲ ਠਾਕੁਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲਐਲਬੀ ਅਤੇ ਐਲਐਲਐਮ ਕੀਤੀ। ਉਸਨੇ ਆਪਣੀ ਮੁਢਲੀ ਸਿੱਖਿਆ ਲਿਟਲ ਏਂਜਲਸ ਪਬਲਿਕ ਸਕੂਲ, ਕੱਲਰ ਤੋਂ ਕੀਤੀ।

ਵਿਸ਼ਾਲ ਇਸ ਤੋਂ ਪਹਿਲਾਂ ਹਰਿਆਣਾ ਨਿਆਂਇਕ ਸੇਵਾ 2021 ਵਿੱਚ ਸਿਵਲ ਜੱਜ ਲਈ ਇੰਟਰਵਿਊ ਦੇ ਚੁੱਕੇ ਹਨ। ਵਿਸ਼ਾਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਹੈ। ਪਰ ਇਸ ਵੱਡੀ ਕਾਮਯਾਬੀ ਦੇ ਚਲਦੇ ਪੂਰਾ ਦਾ ਪੂਰਾ ਪਰਿਵਾਰ ਖੁਸ਼ੀਆਂ ਮਨਾਉਂਦਾ ਪਿਆ, ਉੱਥੇ ਹੀ ਪੂਰਾ ਦਾ ਪੂਰਾ ਸੂਬਾ ਇਹਨ੍ਹਾਂ ਦੋਵੇਂ ਭਰਾਵਾਂ ਉੱਪਰ ਮਾਣ ਮਹਿਸੂਸ ਕਰਦਾ ਪਿਆ ਹੈ l