BREAKING NEWS
Search

19 ਸਾਲ ਪਹਿਲਾਂ ਮਾਂ ਧੀ ਅਤੇ ਪੁੱਤ ਸਮੇਤ ਨਦੀ ਚ ਡੁਬੀ ਕਾਰ ਇਸ ਤਰਾਂ ਲਭੀ , ਹੁਣ ਵਿਗਿਆਨੀ ਮੌਤ ਬਾਰੇ ਕਰਨਗੇ ਇਹ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਹੈਰਾਨੀਜਨਕ ਹਾਦਸੇ ਸਾਹਮਣੇ ਆ ਜਾਂਦੇ ਹਨ ਜੋ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਕਈ ਅਜਿਹੇ ਹਾਦਸੇ ਹੁੰਦੇ ਹਨ ਜਿਨ੍ਹਾਂ ਦਾ ਖੁਲਾਸਾ ਬਹੁਤ ਸਾਲਾਂ ਬਾਅਦ ਸਾਹਮਣੇ ਆਉਦਾ ਹੈ। ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਜਿੱਥੇ ਬਹੁਤ ਸਾਰੇ ਪਰਵਾਰਾਂ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਖੁਲਾਸਾ ਵੀ ਕਈ ਸਾਲਾਂ ਤੱਕ ਨਹੀਂ ਹੁੰਦਾ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਲਾਪਤਾ ਹੋਈਆਂ ਚੀਜ਼ਾਂ ਵੀ ਕਈ ਸਾਲਾਂ ਬਾਅਦ ਮਿਲਦੀਆ ਹਨ, ਜਦੋਂ ਪਰਿਵਾਰ ਵੱਲੋਂ ਉਨ੍ਹਾਂ ਦੇ ਮਿਲਣ ਬਾਰੇ ਆਸ ਵੀ ਛੱਡ ਦਿੱਤੀ ਜਾਂਦੀ ਹੈ। ਅਜਿਹੇ ਹਾਦਸੇ ਦੇ ਮੁੜ ਸਾਹਮਣੇ ਆਉਣ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਦੁੱਖ ਫਿਰ ਤੋਂ ਹਰੇ ਹੋ ਜਾਂਦੇ ਹਨ।

ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਫਿਰ ਤੋਂ ਸੋਗਮਈ ਬਣ ਜਾਂਦੀ ਹੈ। ਹੁਣ 19 ਸਾਲ ਪਹਿਲਾਂ ਮਾਂ, ਧੀ ਅਤੇ ਪੁੱਤਰ ਸਮੇਤ ਨਦੀ ਚ ਡੁੱਬੀ ਕਾਰ ਇਸ ਤਰ੍ਹਾਂ ਮਿਲੀ ਹੈ ਜਿਸ ਦੀ ਵਿਗਿਆਨੀਆਂ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜੋ ਮੌਤ ਬਾਰੇ ਹੁਣ ਖੁਲਾਸਾ ਕਰਨਗੇ। ਹੁਣ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ । ਜਿੱਥੇ 2002 ਵਿੱਚ ਲਾਪਤਾ ਹੋਏ ਇਕ ਕਾਰ 19 ਸਾਲਾਂ ਬਾਅਦ ਹੋਣ ਓਹੀਓ ਨਦੀ ਵਿੱਚੋਂ ਵੀਰਵਾਰ ਨੂੰ ਬਰਾਮਦ ਕੀਤੀ ਗਈ ਹੈ।

ਜਿਸ ਕਾਰਨ 2002 ਵਿੱਚ ਇੱਕ ਮਾਂ ਅਤੇ ਉਸ ਦੇ ਦੋ ਬੱਚੇ ਲਾਪਤਾ ਹੋ ਗਏ ਸਨ। ਉੱਥੇ ਹੀ 19 ਸਾਲ ਬਾਅਦ ਹੁਣ ਕਾਰ ਬਰਾਮਦ ਕਰ ਲਈ ਗਈ ਹੈ। ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਉਸ ਕਾਰ ਵਿੱਚ ਮਾਂ ਅਤੇ ਉਸਦੇ ਬੱਚੇ ਵੀ ਸਵਾਰ ਸਨ ਜਾਂ ਨਹੀਂ। ਕਿਉਂਕਿ ਉਸ ਸਮੇਂ 26 ਸਾਲ ਦੀ ਨਗੁਏਨ ਆਪਣੇ ਦੋ ਬੱਚਿਆਂ ਜਿਨ੍ਹਾਂ ਵਿਚ ਚਾਰ ਸਾਲਾਂ ਦੀ ਧੀ ਕ੍ਰਿਸਟੀਨਾ ਅਤੇ ਤਿੰਨ ਸਾਲਾਂ ਦੇ ਬੇਟੇ ਜੌਹਨ ਨਾਲ ਸਵਾਰ ਹੋ ਕੇ ਗਈ ਸੀ। ਜਾਂਦੇ ਸਮੇਂ ਉਸ ਵੱਲੋਂ ਇਕ ਨੋਟ ਵੀ ਛੱਡਿਆ ਗਿਆ ਸੀ ਜਿਸ ਵਿਚ ਉਸ ਨੇ ਲਿਖਿਆ ਸੀ ਕਿ ਉਹ ਆਪਣੀ ਗੱਡੀ ਨੂੰ ਓਈਓ ਨਦੀ ਵਿੱਚ ਸੁੱਟਣ ਜਾ ਰਹੀ ਹੈ।

ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਉਸ ਕਾਰ ਵਿਚ ਬੱਚੇ ਅਤੇ ਉਹ ਆਪ ਵੀ ਮੌਜੂਦ ਸਨ। ਕਾਰ ਦੀ ਉਸ ਸਮੇਂ ਭਾਲ ਕੀਤੀ ਗਈ ਸੀ ਪਰ ਉਸ ਸਮੇਂ ਉਹ ਪ੍ਰਾਪਤ ਨਹੀਂ ਹੋਈ ਸੀ। ਹੁਣ ਕਾਰ ਨੂੰ ਬਰਾਮਦ ਹੋਣ ਤੋਂ ਬਾਅਦ ਇਕ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ ਹੈ। ਜਿੱਥੇ ਇਸ ਦੀ ਜਾਂਚ ਕੀਤੀ ਜਾਵੇਗੀ।