14500 ਫੁੱਟ ਦੀ ਉਚਾਈ ਤੇ ਡਿਗਣ ਤੋਂ ਵੀ ਇਹ ਔਰਤ ਬਚ ਗਈ ਜਿਉਂਦੀ , ਕੀੜੀਆਂ ਨੇ ਇਸ ਤਰਾਂ ਬਚਾਈ ਜਾਨ

ਆਈ ਤਾਜਾ ਵੱਡੀ ਖਬਰ 

ਕੁਦਰਤ ਨੇ ਮਨੁੱਖ ਨੂੰ ਬਹੁਤ ਸਾਰੀਆਂ ਕੁਦਰਤੀ ਚੀਜ਼ਾਂ ਦੀ ਦਾਤ ਬਖਸ਼ੀ ਹੈ, ਜੇਕਰ ਮਨੁੱਖ ਇਨਾ ਕੁਦਰਤੀ ਚੀਜ਼ਾਂ ਦਾ ਚੰਗੇ ਤਰੀਕੇ ਦੇ ਨਾਲ ਇਸਤੇਮਾਲ ਕਰੇਗਾ, ਤਾਂ ਇਸ ਦੇ ਬਹੁਤ ਜਿਆਦਾ ਲਾਭ ਉਸ ਨੂੰ ਮਿਲ ਸਕਦੇ ਹਨ l ਜੇਕਰ ਕੋਈ ਮਨੁੱਖ ਕੁਦਰਤ ਦੇ ਨਾਲ ਚੰਗਾ ਕਰਦਾ ਹੈ ਤਾਂ ਕੁਦਰਤ ਵੀ ਉਸ ਨੂੰ ਸਮੇਂ ਸਿਰ ਜਰੂਰ ਮੁੱਲ ਮੋੜਦੀ ਹੈ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ 14 ਹਜਾਰ ਤੋਂ ਵੱਧ ਦੀ ਉਚਾਈ ਤੋਂ ਡਿੱਗ ਪਈ l ਪਰ ਕੁਦਰਤ ਨੇ ਉਸ ਦੀ ਜਾਨ ਕੁਝ ਇਸ ਤਰੀਕੇ ਦੇ ਨਾਲ ਬਚਾਈ ਕਿ ਉਸ ਨੂੰ ਇੱਕ ਖਰੋਚ ਤੱਕ ਨਹੀਂ ਆਈ l ਇਹ ਮਾਮਲਾ ਸਾਬਕਾ ਅਮਰੀਕੀ ਸਕਾਈਡਾਈਵਰ ਜੋਨ ਮਰੇ ਦੀ ਦਾ ਹੈ, ਜਿਸ ਦੀ ਜਾਨ ਬਚਾਉਣ ਦੇ ਲਈ ਕੀੜੀਆਂ ਫਰਿਸ਼ਤਾ ਸਾਬਤ ਹੋਈਆਂ l ਇਸ ਬਾਰੇ ਹੁਣ ਤੁਹਾਨੂੰ ਵਿਸਤਾਰ ਪੂਰਵਕ ਦੱਸਦੇ ਹਾਂ l ਦੱਸ ਦਈਏ ਕਿ 78 ਸਾਲਾਂ ਜੋਨ ਮਰੇ ਆਪਣੇ ਸਕਾਈਡਾਈਵਿੰਗ ਕਾਰਨਾਮੇ ਲਈ ਜਾਣੀ ਜਾਂਦੀ ਹੈ।

ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਡਿੱਗਣ ਤੋਂ ਬਾਅਦ ਵੀ ਉਹ ਚਮਤਕਾਰੀ ਢੰਗ ਨਾਲ ਬਚ ਗਈ। ਇਹ 25 ਸਤੰਬਰ, 1999 ਨੂੰ ਸੀ, ਜਦੋਂ ਜੋਨ ਨੂੰ 4,400 ਮੀਟਰ ਦੀ ਉਚਾਈ ਤੋਂ ਡਿੱਗਣ ਦੇ ਦਰਦਨਾਕ ਅਨੁਭਵ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਸੀ। ਫਿਰ ਦੋ ਸਾਲਾਂ ਬਾਅਦ ਉਸ ਵੱਲੋਂ ਫਿਰ ਤੋਂ ਨਵੀਂ ਸ਼ੁਰੂਆਤ ਕੀਤੀ ਗਈ l ਉਸ ਵੱਲੋਂ ਮੁੜ ਤੋਂ ਕੋਸ਼ਿਸ਼ ਕੀਤੀ ਗਈ ਪਰ ਉਸਦੀ ਕੋਸ਼ਿਸ਼ ਨਾ ਕਾਮਯਾਬ ਸਾਬਤ ਹੋਈ, ਕਿਉਂਕਿ ਬਦਕਿਸਮਤੀ ਨਾਲ ਰਿਜ਼ਰਵ ਪੈਰਾਸ਼ੂਟ ਨੇ ਵੀ ਜੋਨ ਦਾ ਸਾਥ ਨਹੀਂ ਦਿੱਤਾ ਅਤੇ ਉਹ 80 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹੇਠਾਂ ਵੱਲ ਡਿੱਗਣ ਲੱਗੀ।

ਪਰ ਕਿਸਮਤ ਕੋਲ ਕੁਝ ਹੋਰ ਹੀ ਸੀ। ਇੰਨੀ ਉਚਾਈ ਤੋਂ ਡਿੱਗਣ ਤੋਂ ਬਾਅਦ ਵੀ ਜੋਨ ਚਮਤਕਾਰੀ ਢੰਗ ਨਾਲ ਬਚ ਗਈ। ਪਰ ਗੰਭੀਰ ਸੱਟਾਂ ਦੇ ਇਲਾਜ ਲਈ ਉਸ ਨੂੰ ਕਈ ਸਰਜਰੀਆਂ ਕਰਵਾਉਣੀਆਂ ਪਈਆਂ। ਹੁਣ ਤੁਹਾਨੂੰ ਵਿਸਤਾਰ ਪੂਰਵਕ ਦੱਸਦੇ ਹਾਂ ਕਿ ਆਖਰ ਉਸ ਦੀ ਜਾਨ ਕਿਵੇਂ ਬਚੀ ਇੰਨੀ ਉਚਾਈ ਤੋ ਡਿੱਗਣ ਤੋਂ ਬਾਅਦ ਵੀ , ਤਾਂ ਦੱਸ ਦਈਏ ਕਿ ਉਹ ਕੀੜੀਆਂ ਦੇ ਟਿੱਲੇ ‘ਤੇ ਡਿੱਗ ਪਈ ਸੀ। ਉਦੋਂ ਉਹ ਹੋਸ਼ ਵਿਚ ਸੀ। ਉਸ ਦਾ ਸਾਹ ਉਖੜ ਰਿਹਾ ਸੀ, ਪਰ ਉਹ ਹਿੱਲ ਨਹੀਂ ਪਾ ਰਹੀ ਸੀ। ਇਸ ਦੌਰਾਨ ਕੀੜੀਆਂ ਨੇ ਉਸ ਨੂੰ ਦੋ ਸੌ ਤੋਂ ਵੱਧ ਵਾਰ ਡੰਗ ਮਾਰਿਆ।

ਦਿਲਚਸਪ ਗੱਲ ਇਹ ਹੈ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਕੀੜੀਆਂ ਦੇ ਡੰਗ ਨਾਲ ਹੀ ਉਸ ਦੀ ਜਾਨ ਬਚ ਗਈ। ਡਾਕਟਰਾਂ ਮੁਤਾਬਕ ਕੀੜੀਆਂ ਦੇ ਜ਼ਹਿਰੀਲੇ ਡੰਗ ਨੇ ਜੋਨ ਦੇ ਦਿਲ ਨੂੰ ਝਟਕਾ ਦਿੱਤਾ, ਜਿਸ ਕਾਰਨ ਉਹ ਧੜਕਦਾ ਰਿਹਾ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਸ ਤੋਂ ਬਾਅਦ ਉਸ ਦੀ ਜਾਨ ਬਚ ਗਈ l