14 ਸਾਲ ਦੇ ਮੁੰਡੇ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

837

ਤਾਜਾ ਵੱਡੀ ਖਬਰ

ਖੇਤੀ ਕਰਦਾ ਕਿਸਾਨ ਇਕੱਲਾ ਆਪਣੇ ਪਰਿਵਾਰ ਵਾਸਤੇ ਹੀ ਇਹ ਕੰਮ ਨਹੀਂ ਕਰਦਾ ਸਗੋਂ ਉਹ ਪੂਰੇ ਸੰਸਾਰ ਦਾ ਢਿੱਡ ਭਰਨ ਲਈ ਦਿਨ ਰਾਤ ਮਿਹਨਤ ਕਰਦਾ ਹੈ। ਅਜਿਹੇ ਵਿੱਚ ਉਸ ਦਾ ਸਾਥ ਦੇਣ ਦੇ ਲਈ ਬਹੁਤ ਸਾਰੇ ਔਜ਼ਾਰ ਅਤੇ ਵਾਹਨ ਮੌਜੂਦ ਹੁੰਦੇ ਹਨ। ਜਿਨ੍ਹਾਂ ਵਿੱਚੋਂ ਟਰੈਕਟਰ ਨੂੰ ਕਿਸਾਨ ਦਾ ਪੁੱਤਰ ਵੀ ਮੰਨਿਆ ਜਾਂਦਾ ਹੈ। ਕਿਸਾਨ ਇਸ ਦੀ ਦੇਖ-ਭਾਲ ਆਪਣੇ ਪੁੱਤ ਵਾਂਗ ਕਰਦਾ ਹੈ।

ਪਰ ਇੱਕ ਬੇਹੱਦ ਦੁਖਦਾਈ ਘਟਨਾ ਵਿੱਚ ਇੱਕ ਟਰੈਕਟਰ ਨੇ ਕਿਸਾਨ ਦੇ ਪੁੱਤ ਦੀ ਜਾਨ ਲੈ ਲਈ। ਦਰਅਸਲ ਇਹ ਸੋਗ ਦੀ ਖ਼ਬਰ ਦੀਵਾਲੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਵਾਲੀ ਸ਼ਾਮ ਨੂੰ ਆਈ ਹੈ। ਜਿਸ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਕੋਠੇ ਜੈਤੋ ਖੋਸਾ ਚੜਿੱਕ ਦਾ ਰਹਿਣ ਵਾਲਾ ਗੁਰਕੀਰਤ ਸਿੰਘ ਅਨਿਆਈ ਮੌਤ ਮਰ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 14 ਸਾਲ ਦੇ ਗੁਰਕੀਰਤ ਸਿੰਘ ਦੀ ਰੋਟਾਵੇਟਰ ਵਿੱਚ ਲਪੇਟ ਹੋਣ ਕਰ ਕੇ ਦੁਖਦਾਈ ਮੌਤ ਹੋ ਗਈ।

ਜਿਸ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਮ੍ਰਿਤਕ ਗੁਰਕੀਰਤ ਸਿੰਘ ਪਿੰਡ ਦੇ ਵਸਨੀਕ ਸੇਵਕ ਸਿੰਘ ਦਾ ਪੁੱਤਰ ਸੀ ਜਿਸ ਦੀ ਮੌਤ ਉੱਪਰ ਪੂਰਾ ਪਿੰਡ ਅਫ਼ਸੋਸ ਜ਼ਾਹਰ ਕਰ ਰਿਹਾ ਹੈ। ਇਸ ਦਰਦਨਾਕ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜੀਓਜੀ ਸੂਬੇਦਾਰ ਨਾਇਬ ਸਿੰਘ ਚੜਿੱਕ ਕੋਠੇ ਨੇ ਦੱਸਿਆ ਕਿ ਸੇਵਕ ਸਿੰਘ ਦੇ ਪਿੰਡ ਵਾਲੇ ਖੇਤਾਂ ਵਿੱਚ ਰੋਟਾਵੇਟਰ ਮਾਰਿਆ ਜਾ ਰਿਹਾ ਸੀ ਜਿੱਥੇ ਗੁਰਕੀਰਤ ਸਿੰਘ ਚਾਹ ਲੈ ਕੇ ਪਹੁੰਚਿਆ।

ਅਚਾਨਕ ਹੀ ਕੋਲੋਂ ਦੀ ਲੰਘੇ ਰੋਟਾਵੇਟਰ ਨੇ ਗੁਰਕੀਰਤ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਘਟਨਾ ਦਾ ਜਦੋਂ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। 14 ਸਾਲਾਂ ਗੁਰਕੀਰਤ ਸਿੰਘ ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ। ਆਪਣੇ ਪੁੱਤ ਦੀ ਲਾਸ਼ ਨੂੰ ਦੇਖ ਕੇ ਪੂਰਾ ਪਰਿਵਾਰ ਭੁੱਬਾਂ ਮਾਰ ਕੇ ਰੋ ਰਿਹਾ ਹੈ। ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਗੁਰਕੀਰਤ ਉਨ੍ਹਾਂ ਤੋਂ ਕੁਝ ਦੇਰ ਪਹਿਲਾਂ ਹੀ ਚਾਹ ਲੈ ਕੇ ਖੇਤਾਂ ਨੂੰ ਗਿਆ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੇ ਵਾਪਸ ਮੁੜ ਕਦੇ ਨਹੀਂ ਆਉਣਾ। ਮ੍ਰਿਤਕ ਗੁਰਕੀਰਤ ਸਿੰਘ ਦੀ ਲਾਸ਼ ਨੂੰ ਮੋਗਾ ਦੇ ਹਸਪਤਾਲ ਵਿੱਚ ਰੱਖਣ ਲਈ ਲਿਜਾਇਆ ਗਿਆ ਹੈ।