13 ਹਜਾਰ ਚ ਖਰੀਦਿਆ ਮਖੌਟਾ ਵੇਚਿਆ 36 ਕਰੋੜ ਚ , ਜਦ ਬਾਅਦ ਚ ਪਰਿਵਾਰ ਨੂੰ ਨਿਲਾਮੀ ਬਾਰੇ ਲਗਿਆ ਪਤਾ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ

ਕਈ ਵਾਰ ਅਸੀਂ ਕੁਝ ਚੀਜ਼ਾਂ ਦਾ ਮਹੱਤਵ ਜਾਨੇ ਬਗੈਰ ਅਣਜਾਨਪੁਨੇ ਵਿੱਚ ਉਸ ਚੀਜ਼ ਨੂੰ ਖਰੀਦ ਲੈਂਦੇ ਹਾਂ, ਪਰ ਬਾਅਦ ਵਿੱਚ ਜਦੋਂ ਇਸ ਚੀਜ਼ ਦੀ ਮਹੱਤਤਾ ਪਤਾ ਚੱਲਦੀ ਹੈ ਤਾਂ, ਸਭ ਨੂੰ ਹੈਰਾਨ ਕਰ ਜਾਂਦੀ ਹੈ l ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ 13 ਹਜਾਰ ਵਿੱਚ ਖਰੀਦੀ ਚੀਜ ਅੰਤ ਵਿੱਚ 36 ਕਰੋੜ ਰੁਪਏ ਦੀ ਵਿਕੀ l ਜਿਸ ਕਾਰਨ ਹੁਣ ਸਭ ਹੈਰਾਨ ਹੁੰਦੇ ਪਏ ਹਨ l ਦੱਸ ਦਈਏ ਕਿ ਇਹ ਮਾਮਲਾ ਅਫਰੀਕਾ ਤੋਂ ਸਾਹਮਣੇ ਆਇਆ, ਜਿੱਥੇ ਇਕ ਅਫਰੀਕੀ ਮਾਸਕ ਨੂੰ ਲੈ ਕੇ ਹੰਗਾਮਾ ਹੁੰਦਾ ਪਿਆ ਹੈ ਤੇ ਇਹੀ ਮਾਸਕ 36 ਕਰੋੜ ਰੁਪਏ ਦਾ ਨਿਲਾਮੀ ਦੌਰਾਨ ਵਿਕਿਆ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਇਕ ਬਹੁਤ ਹੀ ਦੁਰਲੱਭ ਮੁਖੌਟਾ ਹੈ, ਕਿਉਂਕਿ ਦੁਨੀਆ ਭਰ ਦੇ ਅਜਾਇਬ ਘਰਾਂ ‘ਚ ਇਸ ਦੀ ਸੰਖਿਆ ਇਕ ਦਰਜਨ ਤੋਂ ਵੀ ਘੱਟ ਹੈ, ਇਹੀ ਕਾਰਨ ਹੈ ਕਿ ਅਜਿਹੇ ਇੱਕ ਮਖੌਟੇ ਨੂੰ ਲੈ ਕੇ ਇਹਨਾਂ ਦਿਨੀ ਕਾਫੀ ਵਿਵਾਦ ਚੱਲਦਾ ਪਿਆ ਹੈ ਤੇ ਇਹੀ ਮੁਖਾਟਾ ਬੋਲੀ ਦੌਰਾਨ ਕਰੋੜਾਂ ਰੁਪਿਆਂ ਦਾ ਵਿਕਿਆ ਹੈ ।

ਦਸਦਿਆ ਕਿ ਇਹ ਇਕ ਰਵਾਇਤੀ ਮੁਖੌਟਾ ਹੈ, ਜੋ ਵਿਆਹਾਂ ਤੇ ਅੰਤਿਮ ਸੰਸਕਾਰ ਦੌਰਾਨ ਵਰਤਿਆ ਜਾਂਦਾ ਹੈ, ਤੇ ਹਾਲ ਹੀ ‘ਚ ਇਕ ਬਜ਼ੁਰਗ ਜੋੜੇ ਨੇ ਇਸ ਨੂੰ ਇਕ ਆਰਟ ਡੀਲਰ ਨੂੰ ਵੇਚਿਆ ਸੀ, ਪਰ ਕੁਝ ਦਿਨਾਂ ਬਾਅਦ ਜੋੜੇ ਨੇ ਆਰਟ ਡੀਲਰ ‘ਤੇ ਮੁਕੱਦਮਾ ਕਰ ਦਿੱਤਾ। ਇਸ ਦਾ ਕਾਰਨ ਮੁਖੌਟੇ ਦੀ ਕੀਮਤ ਦੱਸੀ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ ਇਹ 80 ਸਾਲਾ ਜੋੜਾ ਫਰਾਂਸ ਦੇ ਨੀਮੇਸ ਦਾ ਰਹਿਣ ਵਾਲਾ ਹੈ। ਉਨ੍ਹਾਂ ਨੂੰ ਇਹ ਮੁਖੌਟਾ 2021 ‘ਚ ਆਪਣਾ ਘਰ ਖਾਲੀ ਕਰਦੇ ਸਮੇਂ ਮਿਲਿਆ ਸੀ, ਜਿਸ ਤੋਂ ਬਾਅਦ ਜੋੜੇ ਨੇ ਇਸ ਨੂੰ ਵੇਚਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਇਕ ਆਰਟ ਡੀਲਰ ਨੂੰ 129 ਪੌਂਡ, ਰੁਪਿਆ ਦੇ ਹਿਸਾਬ ਦੇ ਨਾਲ 13,208 ਰੁਪਏ ਵਿੱਚ ਅਫਰੀਕੀ ਮੁਖੌਟੇ ਦਾ ਸੌਦਾ ਹੋਇਆ ਸੀ, ਪਰ ਜੋੜੇ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਜੋ ਮੁਖੌਟਾ ਵੇਚਿਆ, ਉਹ ਬਹੁਤ ਦੁਰਲਭ ਹੈ, ਤੇ ਬਾਜ਼ਾਰ ਦੇ ਵਿੱਚ ਇਸ ਮਖੌਟੇ ਦੀ ਕੀਮਤ ਕਰੋੜਾਂ ਵਿੱਚ ਹੈ ।

ਪਰ ਦੂਜੇ ਪਾਸੇ ਆਰਟ ਡੀਲਰ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੁਖੌਟਾ ਕਿੰਨਾ ਕੀਮਤੀ ਹੈ। ਇਸ ਲਈ ਉਸ ਨੇ ਬਿਨਾਂ ਦੇਰੀ ਦੇ ਜੋੜੇ ਤੋਂ ਖਰੀਦ ਲਿਆ। ਜਿਸ ਤੋਂ ਬਾਅਦ ਇਸ ਆਰਟ ਡੀਲਰ ਨੇ ਕੁਝ ਮਹੀਨਿਆਂ ਬਾਅਦ 3.6 ਮਿਲੀਅਨ ਪੌਂਡ ਭਾਵ 36 ਕਰੋੜ ਰੁਪਏ ਤੋਂ ਜ਼ਿਆਦਾ ‘ਚ ਇਹ ਮੁਖੌਟਾ ਨਿਲਾਮ ਕਰ ਦਿੱਤਾ। ਜਿਸ ਤੋਂ ਬਾਅਦ ਇਸ ਬਜ਼ੁਰਗ ਜੋੜੇ ਵੱਲੋਂ ਇਹ ਮਾਮਲਾ ਅਦਾਲਤ ਤੱਕ ਲਿਜਾਇਆ ਗਿਆ ਜਿੱਥੇ ਅਦਾਲਤ ਵੱਲੋਂ ਇਸ ਮਖੌਟੇ ਨੂੰ ਦੁਰਲਭ ਕਰਾਰ ਕਰਦੇ ਹੋਏ ਆਖ ਦਿੱਤਾ ਗਿਆ ਕਿ ਜਦੋਂ ਤੱਕ ਇਸ ਮਾਮਲੇ ਤੇ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਇਹ ਮੁਖੌਟਾ ਅੱਗੇ ਵੇਚਿਆ ਨਹੀਂ ਜਾਵੇਗਾ l