ਹੁਣੇ ਹੁਣੇ ਮੌਸਮ ਨੂੰ ਲੈ ਕੇ ਆਈ ਵੱਡੀ ਖਬਰ, ਜਾਣੋ 17 ਅਕਤੂਬਰ ਤੱਕ ਕਿਹਹੋ ਜਿਹਾ ਰਹੇਗਾ ਮੌਸਮ

ਪੰਜਾਬ ਵਿੱਚ ਮੌਸਮ ਵਿੱਚ ਹੌਲੀ-ਹੌਲੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਸ਼ਾਮ ਦੇ ਸਮੇਂ ਹਵਾ ਵਿੱਚ ਠੰਡਕ ਦਾ ਅਹਿਸਾਸ ਵਧਣ ਲੱਗ ਪਿਆ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਨਵਾਂ ਅਨੁਮਾਨ ਜਾਰੀ ਕੀਤਾ ਹੈ, ਜਿਸ ਮੁਤਾਬਕ ਸੂਬੇ ਭਰ ਵਿੱਚ ਅਗਲੇ ਹਫ਼ਤੇ ਤਕ ਮੌਸਮ ਸੁੱਕਾ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਵਿਭਾਗ ਦੇ ਅਨੁਸਾਰ 12 ਤੋਂ 17 ਤਾਰੀਖ਼ ਤਕ ਕਿਸੇ ਵੀ ਦਿਨ ਲਈ ਕੋਈ ਮੌਸਮੀ ਅਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਅਤੇ ਦਿਨ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਤਕ ਵਾਧਾ ਹੋ ਸਕਦਾ ਹੈ, ਜਿਸ ਤੋਂ ਬਾਅਦ ਮੌਸਮ ਮੁੜ ਆਮ ਹੋਣ ਦੀ ਉਮੀਦ ਹੈ। ਰਾਤ ਦੇ ਸਮੇਂ ਹਵਾ ਠੰਡੀ ਰਹੇਗੀ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ ਕੇਵਲ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਸਮੁੱਚੇ ਸੂਬੇ ਵਿੱਚ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ ਰਿਹਾ। ਸਭ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ।

ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅਗਲੇ ਹਫ਼ਤੇ ਦੌਰਾਨ ਮੌਸਮ ਖੁਸ਼ਕ ਰਹੇਗਾ। ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਹੋਈ ਵਧੇਰੇ ਬਾਰਿਸ਼ ਕਰਕੇ ਕਈ ਥਾਵਾਂ ‘ਤੇ ਝੋਨੇ ਦੀ ਫਸਲ ਅਜੇ ਪੂਰੀ ਤਰ੍ਹਾਂ ਪੱਕੀ ਨਹੀਂ ਹੋਈ, ਇਸ ਲਈ ਆਉਣ ਵਾਲੀ ਧੁੱਪ ਉਸਦੀ ਵਾਧੇ ਲਈ ਲਾਹੇਵੰਦੀ ਸਾਬਤ ਹੋਵੇਗੀ। ਇਹ ਹਲਕੀ ਗਰਮੀ ਵਾਯੂਮੰਡਲ ਵਿੱਚ ਨਮੀ ਵੀ ਬਣਾਈ ਰੱਖੇਗੀ।

ਦੂਜੇ ਪਾਸੇ, ਮੌਸਮ ਦੇ ਇੱਕਦਮ ਬਦਲਣ ਨਾਲ ਲੋਕਾਂ ਵਿੱਚ ਮੌਸਮੀ ਬਿਮਾਰੀਆਂ ਜਿਵੇਂ ਬੁਖ਼ਾਰ, ਖਾਂਸੀ, ਡੇਂਗੂ ਅਤੇ ਟਾਈਫਾਇਡ ਆਦਿ ਦੇ ਮਾਮਲੇ ਵੱਧ ਸਕਦੇ ਹਨ। ਇਸ ਲਈ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਸਵੇਰ ਤੇ ਸ਼ਾਮ ਦੇ ਸਮੇਂ ਪੂਰੀ ਬਾਂਹ ਵਾਲੇ ਕੱਪੜੇ ਪਹਿਨ ਕੇ ਬਾਹਰ ਨਿਕਲਣਾ ਚਾਹੀਦਾ ਹੈ