11 ਘੰਟੇ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਸ ਇਲਾਕੇ ”ਚ ਲੱਗਣ ਜਾ ਰਿਹਾ ਲੰਮਾ ਬਿਜਲੀ ਕੱਟ

ਲੁਧਿਆਣਾ ਵਿੱਚ ਭਲਕੇ ਲੰਮਾ ਬਿਜਲੀ ਕੱਟ ਲੋਕਾਂ ਦੀ ਐਤਵਾਰ ਵਾਲੀ ਛੁੱਟੀ ਦਾ ਮਜ਼ਾ ਖਰਾਬ ਕਰ ਸਕਦਾ ਹੈ। ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ 11 ਘੰਟਿਆਂ ਤਕ ਬਿਜਲੀ ਸਪਲਾਈ ਬੰਦ ਰਹਿਣ ਦੀ ਸੰਭਾਵਨਾ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੀ.ਐੱਮ.ਸੀ. ਡਵੀਜ਼ਨ ਦੇ ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਦੱਸਿਆ ਕਿ 66 ਕੇ.ਵੀ. ਮਿਲਰ ਗੰਜ ਬਿਜਲੀ ਘਰ ਦੀ ਜ਼ਰੂਰੀ ਮੁਰੰਮਤ ਕਾਰਨ 5 ਅਕਤੂਬਰ ਨੂੰ ਸੁਰੱਖਿਆ ਦੇ ਤਹਿਤ 11 ਕੇ.ਵੀ. ਟੈਕਸਟਾਈਲ ਫੀਡਰ, 11 ਕੇ.ਵੀ. ਕੈਲਾਸ਼ ਨਗਰ ਫੀਡਰ, 11 ਕੇ.ਵੀ. ਸ਼ਿਵ ਚੌਕ ਫੀਡਰ, 11 ਕੇ.ਵੀ. ਵਾਲਟਨ ਫੀਡਰ ਅਤੇ 11 ਕੇ.ਵੀ. ਆਰ.ਕੇ. ਫੀਡਰ ਦੀ ਸਪਲਾਈ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਬੰਦ ਰਹੇਗੀ।

ਇਸ ਤੋਂ ਇਲਾਵਾ, 66 ਕੇ.ਵੀ. ਮਿਲਰ ਗੰਜ ਗ੍ਰਿੱਡ ਨਾਲ ਜੁੜਿਆ 11 ਕੇ.ਵੀ. ਮੋਤੀ ਨਗਰ ਫੀਡਰ ਅਤੇ 66 ਕੇ.ਵੀ. ਗ੍ਰਿੱਡ ਟ੍ਰਾਂਸਪੋਰਟ ਨਗਰ ਦੀ ਸਪਲਾਈ ਵੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸਦਾ ਅਸਰ ਇੰਡਸਟਰੀ ਏਰੀਆ ਏ, ਟੈਕਸਟਾਈਲ ਕਾਲੋਨੀ, ਜੀ.ਟੀ. ਰੋਡ, ਕੈਲਾਸ਼ ਨਗਰ, ਆਰ.ਕੇ. ਰੋਡ, ਮੋਤੀ ਨਗਰ, ਚੌਧਰੀ ਕਾਲੋਨੀ ਅਤੇ ਮੋਤੀ ਨਗਰ ਐਕਸਟੈਂਸ਼ਨ ਵਰਗੇ ਇਲਾਕਿਆਂ ‘ਚ ਪਵੇਗਾ।

ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਇਲਾਕਾ ਵਾਸੀਆਂ ਤੋਂ ਅਸੁਵਿਧਾ ਲਈ ਖੇਦ ਪ੍ਰਗਟ ਕਰਦੇ ਹੋਏ ਸਹਿਯੋਗ ਦੀ ਅਪੀਲ ਕੀਤੀ ਹੈ।