BREAKING NEWS
Search

10 ਫੁੱਟ ਡੂੰਗੇ ਖੂਹ ਚ ਡਿੱਗੇ ਬੱਚੇ ਨਾਲ ਵਾਪਰਿਆ ਚਮਤਕਾਰ, ਇਸ ਤਰਾਂ ਸੁਰਖਿਅਤ ਕੱਢਿਆ ਬਾਹਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਇਨਸਾਨੀਅਤ ਵੀ ਸ਼ਰਮਸਾਰ ਹੋ ਜਾਂਦੀ ਹੈ। ਜਿੱਥੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਦੇ ਰੋਂਗਟੇ ਖੜੇ ਕਰ ਰਹੀਆਂ ਹਨ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਨਵ-ਜਨਮੇ ਬੱਚਿਆਂ ਨੂੰ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਜਿੱਥੇ ਕੁਝ ਲੋਕਾਂ ਵੱਲੋਂ ਆਰਥਿਕ ਸਥਿਤੀ ਦੇ ਚਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਮਰਨ ਲਈ ਸੁੱਟ ਦਿੱਤਾ ਜਾਂਦਾ ਹੈ , ਜਿਨ੍ਹਾਂ ਮਾਸੂਮਾਂ ਦੀ ਕੋਈ ਗਲਤੀ ਵੀ ਨਹੀਂ ਹੁੰਦੀ।

ਪਰ ਅਕਸਰ ਹੀ ਅਸੀਂ ਬਹੁਤ ਸਾਰੀਆਂ ਕਹਾਵਤਾਂ ਸੁਣੀਆਂ ਹਨ ਕੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਤੇ ਕਹਾਵਤਾਂ ਉਸ ਸਮੇਂ ਸੱਚ ਹੋ ਜਾਂਦੀਆਂ ਹਨ ਜਦੋਂ ਅਸੀਂ ਚਮਤਕਾਰ ਹੁੰਦਾ ਵੇਖਦੇ ਹਾਂ। ਹੁਣ 10 ਫੁੱਟ ਡੂੰਘੇ ਖੂਹ ਵਿੱਚ ਡਿੱਗੇ ਬੱਚੇ ਨਾਲ ਚਮਤਕਾਰ ਹੋਇਆ ਹੈ ਜਿੱਥੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ ਜਿਥੇ ਜ਼ਿਲੇ ਦੇ ਮਾਂਡਿਆ ਕਸਬੇ ਵਿੱਚ ਪਾਂਡਵਪੂਰਾ ਕਸਬੇ ਵਿੱਚ ਨਵ ਜੰਮਿਆ ਬੱਚਾ 10 ਫੁੱਟ ਡੂੰਘੇ ਖੂਹ ਵਿੱਚੋਂ ਬਾਹਰ ਕੱਢਿਆ ਗਿਆ ਹੈ।

ਜਿੱਥੇ ਕਿਸੇ ਵੱਲੋਂ ਇਸ ਬੱਚੇ ਨੂੰ ਇਸ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ ਜੋ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਹੈ। ਉੱਥੇ ਹੀ ਪਿੰਡ ਦੇ ਲੋਕਾਂ ਵੱਲੋਂ ਜਿੱਥੇ ਇਸ ਬੱਚੇ ਦੇ ਰੋਣ ਦੀ ਆਵਾਜ਼ ਸ਼ੁੱਕਰਵਾਰ ਨੂੰ ਸੁਣੀ ਗਈ ਅਤੇ ਤੁਰੰਤ ਹੀ ਬੱਚੇ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਗਿਆ। ਉੱਥੇ ਹੀ ਇਸ ਬੱਚੇ ਨੂੰ ਤੁਰੰਤ ਲੋਕਾਂ ਵੱਲੋਂ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਬੱਚੇ ਨੂੰ ਇਲਾਜ ਲਈ ਰੱਖਿਆ ਗਿਆ ਹੈ।

ਉਸ ਬੱਚੇ ਬਾਰੇ ਜਾਣਕਾਰੀ ਦਿੰਦੇ ਹੋਏ ਜਿੱਥੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਉਸ ਦੀ ਦੇਖ-ਰੇਖ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਵੱਲੋਂ ਵੀ ਉਸਦੀ ਦੇਖਭਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਣ ਕਾਰਨ ਉਸ ਦਾ ਭਾਰ ਵੀ ਡੇਢ ਕਿਲੋ ਹੈ। ਅਤੇ ਇਸ ਬੱਚੇ ਦੇ ਏਨੀ ਡੂੰਘਾਈ ਵਿੱਚ ਡਿੱਗਣ ਦੇ ਬਾਵਜੂਦ ਵੀ ਕੁਝ ਮਾਮੂਲੀ ਸੱਟਾਂ ਲੱਗੀਆਂ ਹੋਈਆਂ ਹਨ।