ਆਈ ਤਾਜਾ ਵੱਡੀ ਖਬਰ

ਭਾਰਤ ਦੇ ਕਈ ਰਾਜਾਂ ਤੋਂ ਲੋਕ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ ਜਿਥੇ ਉਹ ਉੱਚ-ਪੱਧਰੀ ਪੜ੍ਹਾਈ ਜਾਂ ਫਿਰ ਰੁਜ਼ਗਾਰ ਦੀ ਤਲਾਸ਼ ਵਿਚ ਸੈਟਲ ਹੋਣ ਲਈ ਜਾਂਦੇ ਹਨ। ਜਿੱਥੇ ਪੰਜਾਬ ਰਾਜ ਦੇ ਬਹੁਤ ਸਾਰੇ ਲੋਕਾਂ ਵੱਲੋਂ ਕੈਨੇਡਾ ਨੂੰ ਪਹਿਲ ਦਿੱਤੀ ਜਾਂਦੀ ਹੈ ਉਥੇ ਹੀ ਪੰਜਾਬੀ ਭਾਈਚਾਰੇ ਦੀ ਇਕ ਵੱਡੀ ਅਬਾਦੀ ਆਸਟ੍ਰੇਲੀਆ ਵਿਚ ਵੀ ਵਸਦੀ ਹੈ। ਪੰਜਾਬੀ ਹਰ ਦੇਸ਼ ਵਿਚ ਆਪਣੀ ਵੱਖਰੀ ਛਾਪ ਛੱਡਦੇ ਹਨ ਅਤੇ ਆਪਣੇ ਸੱਭਿਆਚਾਰ ਅਤੇ ਭਾਈਚਾਰੇ ਨਾਲ ਵਿਦੇਸ਼ੀਆਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲੈਂਦੇ ਹਨ। ਅਸਟ੍ਰੇਲੀਆ ਵਿੱਚ ਰਹਿ ਰਹੇ ਪੰਜਾਬੀਆਂ ਵੱਲੋਂ ਆਸਟ੍ਰੇਲੀਆ ਲਈ ਇਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਜਿਸ ਬਾਰੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਭਾਈਚਾਰੇ ਵੱਲੋਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਮਰਦਮ ਸ਼ੁਮਾਰੀ ਕਰਵਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਆਸਟਰੇਲੀਆ ਵਿਚ ਮਰਦਮ ਸ਼ੁਮਾਰੀ 1911 ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਸੀ ਅਤੇ ਹਰ ਪੰਜ ਸਾਲ ਬਾਅਦ ਇਹ ਦੁਬਾਰਾ ਕੀਤੀ ਜਾਂਦੀ ਹੈ, ਜਿਸ ਤੋਂ ਪ੍ਰਾਪਤ ਹੋਣ ਵਾਲੇ ਅੰਕੜਿਆਂ ਨੂੰ ਧਿਆਨ ਵਿੱਚ ਰੱਖ ਕੇ ਭਵਿੱਖ ਸਬੰਧੀ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ। ਆਸਟ੍ਰੇਲੀਆ ਦੇ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਵੱਲੋਂ 4 ਜੁਲਾਈ ਤੋਂ ਵੱਖ ਵੱਖ ਟੈਲੀਵਿਜ਼ਨ, ਅਖਬਾਰਾਂ, ਸੋਸ਼ਲ ਮੀ-ਡੀ-ਆ ਅਤੇ ਰੇਡੀਓ ਤੇ ਇਸ਼ਤਿਹਰਬਾਜ਼ੀ ਕਰਕੇ ਪੰਜਾਬੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਕੇ ਇਸ ਮਰਦਮਸ਼ੁਮਾਰੀ ਵਿਚ ਹਿੱਸਾ ਲੈਣ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਇਸ ਮਰਦਮਸ਼ੁਮਾਰੀ ਵਿੱਚ ਇਕੱਠੀ ਕੀਤੀ ਗਈ ਜਾਨਕਾਰੀ ਨੂੰ ਧਿਆਨ ਵਿੱਚ ਰੱਖ ਕੇ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਹਸਪਤਾਲ,ਘਰ,ਸਰਕਾਰੀ ਗਰਾਂਟਾਂ,ਸਕੂਲ ,ਉਦਯੋਗ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਨੂੰ ਗਿਣਤੀ ਦੇ ਆਧਾਰ ਤੇ ਮੁਹਈਆ ਕਰਵਾਉਣ ਵਿਚ ਮਦਦ ਕੀਤੀ ਜਾਵੇਗੀ। ਇਸ ਮਰਦਮਸ਼ੁਮਾਰੀ ਵਿੱਚ ਆਸਟਰੇਲੀਆ ਵਿੱਚ ਕਿਸੇ ਵੀ ਵਿਜ਼ੇ ਤੇ ਰਹਿੰਦਾ ਇਨਸਾਨ ਹਿੱਸਾ ਲੈ ਸਕਦਾ ਹੈ ਪਰ ਆਸਟ੍ਰੇਲੀਆ ਤੋਂ ਬਾਹਰ ਗਏ ਹੋਏ ਲੋਕ ਇਸ ਦਾ ਹਿੱਸਾ ਨਹੀਂ ਬਣ ਸਕਣਗੇ।

ਅਗਸਤ ਦੀ ਸ਼ੁਰੂਆਤ ਤੋਂ ਅੰਕੜਾ ਵਿਭਾਗ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਅਤੇ ਹਰ ਘਰ ਨੂੰ ਡਾਕ ਰਾਹੀਂ ਦਸਤਾਵੇਜ਼ ਭੇਜੇ ਜਾਣਗੇ ਜਿਸ ਵਿਚ ਉਨ੍ਹਾਂ ਨੂੰ ਵਿਸ਼ੇਸ਼ ਕੋਡ ਪ੍ਰਦਾਨ ਕੀਤਾ ਜਾਵੇਗਾ। 10 ਅਗਸਤ ਦੀ ਮਿਤੀ ਹਾਜਰੀ ਦਰਜ ਕਰਵਾਉਣ ਲਈ ਨਿਸ਼ਚਿਤ ਕੀਤੀ ਗਈ ਹੈ।

Home  ਤਾਜਾ ਖ਼ਬਰਾਂ  10 ਅਗਸਤ ਬਾਰੇ ਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ – ਪੰਜਾਬੀ ਭਾਈਚਾਰੇ ਚ ਖੁਸ਼ੀ, ਖਿੱਚੀਆਂ ਜਾ ਰਹੀਆਂ ਤਿਆਰੀਆਂ
                                                      
                              ਤਾਜਾ ਖ਼ਬਰਾਂ                               
                              10 ਅਗਸਤ ਬਾਰੇ ਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ – ਪੰਜਾਬੀ ਭਾਈਚਾਰੇ ਚ ਖੁਸ਼ੀ, ਖਿੱਚੀਆਂ ਜਾ ਰਹੀਆਂ ਤਿਆਰੀਆਂ
                                       
                            
                                                                   
                                    Previous Postਹੁਣੇ ਹੁਣੇ ਚੋਟੀ ਦੀ ਮਸ਼ਹੂਰ ਅਦਾਕਾਰਾ  ਅਦਾਕਾਰਾ ਰੁਪਲ ਪਟੇਲ ਦੇ ਬਾਰੇ ਆਈ ਮਾੜੀ ਖਬਰ
                                                                
                                
                                                                    
                                    Next Postਹਵਾਈ ਯਾਤਰਾ ਕਰਨ ਵਾਲਿਆਂ ਲਈ ਹੁਣ ਅਚਾਨਕ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




