1 ਨਵੰਬਰ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਖਾਸ ਮਹੱਤਵ ਰੱਖਦਾ ਹੈ, ਕਿਉਂਕਿ ਇਸੇ ਤਾਰੀਖ਼ ਨੂੰ ਕਈ ਰਾਜਾਂ ਦੀ ਸਥਾਪਨਾ ਜਾਂ ਮੁੜ ਸੰਗਠਨ ਹੋਇਆ ਸੀ। 1956 ਦੇ States Reorganisation Act ਅਧੀਨ ਦੇਸ਼ ਦੇ ਪ੍ਰਸ਼ਾਸਕੀ ਅਤੇ ਰਾਜਨੀਤਿਕ ਨਕਸ਼ੇ ਵਿੱਚ ਵੱਡੇ ਬਦਲਾਅ ਕੀਤੇ ਗਏ ਸਨ, ਜਿਸ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਛੱਤੀਸਗੜ੍ਹ ਵਰਗੇ ਕਈ ਰਾਜ ਬਣੇ ਜਾਂ ਮੁੜ ਗਠਿਤ ਹੋਏ।
ਇਸੇ ਸਬੰਧ ਵਿੱਚ, ਛੱਤੀਸਗੜ੍ਹ ਸਰਕਾਰ ਨੇ 1 ਨਵੰਬਰ 2025 (ਸ਼ਨੀਵਾਰ) ਨੂੰ ਸੂਬੇ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਾਲ ਛੱਤੀਸਗੜ੍ਹ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕਰ ਰਿਹਾ ਹੈ, ਜਿਸ ਕਰਕੇ ਰਾਜ ਭਰ ਵਿੱਚ ਰਜਤ ਜਯੰਤੀ ਸਮਾਰੋਹ ਵਜੋਂ ਖਾਸ ਤੌਰ ‘ਤੇ ਤਿਉਹਾਰਾਂ ਦੀ ਰੌਣਕ ਰਹੇਗੀ।
ਆਮ ਪ੍ਰਸ਼ਾਸਨ ਵਿਭਾਗ (G.A.D.) ਵੱਲੋਂ 29 ਅਕਤੂਬਰ ਨੂੰ ਜਾਰੀ ਹੁਕਮ ਅਨੁਸਾਰ, 1 ਨਵੰਬਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਦੇ ਨਾਲ ਸਰਕਾਰੀ, ਅਰਧ-ਸਰਕਾਰੀ, ਗ੍ਰਾਂਟ ਪ੍ਰਾਪਤ ਅਤੇ ਨਿੱਜੀ ਵਿਦਿਅਕ ਸੰਸਥਾਵਾਂ (ਸਕੂਲ ਅਤੇ ਕਾਲਜ) ਵੀ ਬੰਦ ਰਹਿਣਗੇ। ਹਾਲਾਂਕਿ, ਬੈਂਕ ਇਸ ਦਿਨ ਖੁੱਲ੍ਹੇ ਰਹਿਣਗੇ। ਇਹ ਛੁੱਟੀ ਸਥਾਨਕ ਜਾਂ ਆਮ ਛੁੱਟੀ ਵਜੋਂ ਮੰਨੀ ਜਾਵੇਗੀ।
ਉੱਧਰ, ਪੰਜਾਬ ਵਿੱਚ ਵੀ 1 ਨਵੰਬਰ ਨੂੰ ਸੂਬਾ ਸਥਾਪਨਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਪੰਜਾਬ ਸਰਕਾਰ ਨੇ ਵੀ ਇਸ ਦਿਨ ਨੂੰ ਰਾਖਵੀਂ ਛੁੱਟੀ ਘੋਸ਼ਿਤ ਕੀਤਾ ਹੈ।






