ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਅੰਦਰ ਜਿੱਥੇ ਵੱਖ ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਹਸਤੀਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਜਿੱਥੇ ਇਹ ਹਸਤੀਆਂ ਵੱਖ-ਵੱਖ ਖੇਤਰਾਂ ਵਿਚ ਕੀਤੇ ਜਾ ਰਹੇ ਕਾਰਜਾਂ ਦੇ ਕਾਰਨ ਹਮੇਸ਼ਾ ਚਰਚਾ ਵਿਚ ਬਣੀਆਂ ਰਹਿੰਦੀਆਂ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਵੀ ਬਣ ਜਾਂਦੀਆਂ ਹਨ। ਜਿਥੇ ਫ਼ਿਲਮੀ ਹਸਤੀਆਂ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੁੰਦੀਆਂ ਹਨ ਉੱਥੇ ਹੀ ਕਈ ਜਗ੍ਹਾ ਤੇ ਉਨ੍ਹਾਂ ਵੱਲੋਂ ਆਪਣੇ ਪਰਿਵਾਰਿਕ ਮਾਮਲਿਆਂ ਚ ਫ਼ਿਲਮੀ ਖੇਤਰ ਵਿਚ ਹੋਰ ਵੱਖ ਵੱਖ ਵਿਵਾਦਾਂ ਦੇ ਚਲਦਿਆਂ ਹੋਇਆਂ ਵੀ ਕਈ ਮਾਮਲੇ ਸਾਹਮਣੇ ਆਉਂਦੇ ਹਨ।

ਜਿਸ ਕਾਰਣ ਉਹ ਵਿਵਾਦਾਂ ਵਿਚ ਘਿਰ ਜਾਂਦੇ ਹਨ ਅਤੇ ਜਿਸ ਦਾ ਅਸਰ ਉਨ੍ਹਾਂ ਦੇ ਫਿਲਮੀ ਕੈਰੀਅਰ ਉਪਰ ਵੀ ਪੈਂਦਾ ਹੈ। ਹੁਣ ਮਸ਼ਹੂਰ ਬਾਲੀਵੁੱਡ ਅਦਾਕਾਰ ਵਿਲ ਸਮਿਥ ਦੇ ਥੱਪੜ ਕਾਂਡ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਸਾਰੇ ਹੈਰਾਨ ਹਨ। ਬੀਤੇ ਦਿਨੀਂ ਜਿੱਥੇ ਮਸ਼ਹੂਰ ਅਦਾਕਾਰ ਵਿਲ ਸਮਿਥ ਵੱਲੋਂ ਇਕ ਹੋਸਟ ਕ੍ਰਿਸ ਰੋਕ ਨੂੰ ਉਸ ਸਮੇਂ ਥੱਪੜ ਮਾਰ ਦਿੱਤਾ ਗਿਆ ਸੀ। ਜਦੋਂ 94 ਅਕੈਡਮੀ ਆਸਕਰ ਪੁਰਸਕਾਰ ਸਮਾਗਮ ਚੱਲ ਰਿਹਾ ਸੀ। ਉਸ ਸਮੇਂ ਹੋਸਟ ਵੱਲੋਂ ਇਸ ਅਦਾਕਾਰ ਦੀ ਪਤਨੀ ਬਾਰੇ ਮਜਾਕ ਕਰ ਦਿੱਤਾ ਗਿਆ ਸੀ ਜੋ ਕਿ ਇਕ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਕਾਰਨ ਗੰਜੀ ਸੀ।

ਜਿਸ ਕਾਰਨ ਇਸ ਮਸ਼ਹੂਰ ਅਦਾਕਾਰ ਵਿਲ ਸਮਿਥ ਆਪਣੀ ਪਤਨੀ ਉਪਰ ਕੀਤੀ ਗਈ ਇਸ ਭੱਦੀ ਟਿਪਣੀ ਨੂੰ ਲੈ ਕੇ ਆਪਣਾ ਆਪਾਂ ਖੋਹ ਬੈਠੇ ਅਤੇ ਆਪਣੀਆਂ ਭਾਵਨਾਵਾਂ ਉੱਪਰ ਕੰਟਰੋਲ ਨਾ ਕਰ ਸਕਣ ਕਾਰਨ ਉਨ੍ਹਾਂ ਵੱਲੋਂ ਹੋਸਟ ਨੂੰ ਥੱਪੜ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਇਸ ਵਿਵਹਾਰ ਵਾਸਤੇ ਸੋਸ਼ਲ ਮੀਡੀਆ ਤੇ ਇਕ ਪੋਸਟ ਜਾਰੀ ਕਰਕੇ ਮੁਆਫੀ ਵੀ ਮੰਗੀ ਗਈ ਸੀ, ਕਿ ਉਹ ਆਪਣੀ ਪਤਨੀ ਦੀ ਸਿਹਤ ਨੂੰ ਲੈ ਕੇ ਉਡਾਏ ਗਏ ਮਜ਼ਾਕ ਨੂੰ ਸਹਿਣ ਨਹੀਂ ਕਰ ਸਕੇ ਸਨ।

ਉੱਥੇ ਹੀ ਉਨ੍ਹਾਂ ਵੱਲੋਂ ਆਪਣੇ ਵਿਵਹਾਰ ਦੇ ਚਲਦੇ ਹੋਏ ਸ਼ੁੱਕਰਵਾਰ ਨੂੰ ਅਕੈਡਮੀ ਆਫ਼ ਮੋਸ਼ਨ ਪਿਕਚਰ ਤੋਂ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਫਿਲਮ ਅਕੈਡਮੀ ਦੇ ਪ੍ਰਧਾਨ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਲੈ ਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


                                       
                            
                                                                   
                                    Previous Postਬੋਲੀਵੁਡ ਦੇ ਮਸ਼ਹੂਰ ਅਦਾਕਾਰ ਨਾਲ ਵਜੀ ਠੱਗੀ , ਟਵੀਟ ਕਰ ਦਿਤੀ ਜਾਣਕਾਰੀ ,ਤਾਜਾ ਵੱਡੀ ਖਬਰ
                                                                
                                
                                                                    
                                    Next Postਕੈਨੇਡਾ ਚ ਪੰਜਾਬੀ ਨੌਜਵਾਨ ਨੂੰ ਦਰਿੰਦਿਆਂ ਨੇ ਦਿੱਤੀ ਇਸ ਤਰਾਂ ਦਰਦਨਾਕ ਮੌਤ , ਛਾਈ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



